Katori Wax benefits
ਪੰਜਾਬ

ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਏਗੀ ਘਰ ‘ਚ ਬਣੀ Katori Wax, ਇਸ ਤਰ੍ਹਾਂ ਕਰੋ ਇਸਤੇਮਾਲ

[ad_1]

Katori Wax benefits: ਕੁੜੀਆਂ ਅੱਜ ਕੱਲ੍ਹ ਹੱਥਾਂ-ਪੈਰਾਂ ਦੀ ਵੈਕਸ ਦੇ ਨਾਲ-ਨਾਲ ਚਿਹਰੇ ਦੀ ਵੈਕਸ ਵੀ ਕਰਵਾਉਣ ਲੱਗੀਆਂ ਹਨ। ਚਿਹਰੇ ‘ਤੇ ਆਏ ਅਣਚਾਹੇ ਵਾਲ ਸਾਰੀ ਸੁੰਦਰਤਾ ਨੂੰ ਖ਼ਰਾਬ ਕਰ ਦਿੰਦੇ ਹਨ। ਵੈਸੇ ਤਾਂ ਚਿਹਰੇ ‘ਤੇ ਵੈਕਸ ਕਰਵਾਉਣ ਤੋਂ ਬਚਣਾ ਚਾਹੀਦਾ ਪਰ ਜੇ ਤੁਹਾਡੇ ਬਹੁਤ ਜ਼ਿਆਦਾ ਵਾਲ ਹਨ ਤਾਂ ਹੀ ਤੁਸੀਂ ਵੈਕਸ ਕਰਵਾਓ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਹੋਮਮੇਡ ਵੈਕਸ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸ ਦੀ ਵਰਤੋਂ ਨਾਲ ਨਾ ਸਿਰਫ ਚਿਹਰੇ ਦੇ ਅਣਚਾਹੇ ਵਾਲ ਦੂਰ ਹੋਣਗੇ ਬਲਕਿ ਟੈਨਿੰਗ ਅਤੇ ਬਲੈਕਹੈੱਡਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਤਾਂ ਆਓ ਜਾਣਦੇ ਹਾਂ ਘਰ ‘ਚ ਕਿਵੇਂ ਬਣਾਈਏ ਕਟੋਰੀ ਵੈਕਸ…

Katori Wax benefits
Katori Wax benefits

ਸਮੱਗਰੀ

  • ਪਾਣੀ – 3 ਚੱਮਚ
  • ਖੰਡ – 6 ਚੱਮਚ
  • ਸ਼ਹਿਦ – 2 ਚੱਮਚ
  • ਨਿੰਬੂ ਦਾ ਰਸ – 1/2 ਚੱਮਚ
Katori Wax benefits
Katori Wax benefits

ਇਸ ਤਰ੍ਹਾਂ ਬਣਾਓ ਕਟੋਰੀ ਵੈਕਸ: ਇਸ ਦੇ ਲਈ ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਭਾਂਡੇ ‘ਚ ਪਾ ਕੇ ਘੱਟ ਸੇਕ ਖੰਡ ਘੁਲਣ ਤੱਕ ਗਰਮ ਕਰੋ। ਇਨ੍ਹਾਂ ਸਮੱਗਰੀ ਨੂੰ ਗਰਮ ਕਰਦੇ ਹੋਏ ਵਾਰ-ਵਾਰ ਹਿਲਾਉਂਦੇ ਰਹੋ। ਹੁਣ ਤਿਆਰ ਕੀਤੀ ਹੋਈ ਵੈਕਸ ਨੂੰ ਕੌਲੀ ‘ਚ ਪਾਓ। ਨੈਚੂਰਲ ਚੀਜ਼ਾਂ ਨਾਲ ਬਣੀ ਹੋਮਮੇਡ ਵੈਕਸ ਤਿਆਰ ਹੈ।

ਇਸ ਤਰ੍ਹਾਂ ਕਰੋ ਕੌਲੀ ਵੈਕਸ ਅਪਲਾਈ: ਕਟੋਰੀ ਵੈਕਸ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਤੋਂ ਬਾਅਦ ਚਿਹਰੇ ‘ਤੇ ਲਗਾਓ। ਪਹਿਲਾਂ ਚਿਹਰੇ ‘ਤੇ ਕੋਈ ਵੀ ਟੈਲਕਮ ਪਾਊਡਰ ਲਗਾਓ। ਅਪਰ ਬੁੱਲ੍ਹਾਂ ‘ਤੇ ਵੈਕਸ ਦੀ ਇੱਕ ਸੰਘਣੀ ਪਰਤ ਲਗਾਉਣ ਤੋਂ ਬਾਅਦ ਇਸ ਨੂੰ ਹੱਥਾਂ ਨਾਲ ਟੈਪ ਕਰੋ। ਹੁਣ ਕੁਝ ਸਕਿੰਟਾਂ ਬਾਅਦ ਹੱਥਾਂ ਦੀ ਵਰਤੋਂ ਕਰਦੇ ਹੋਏ ਇੱਕ ਝਟਕੇ ਨਾਲ ਵੈਕਸ ਨੂੰ ਖਿੱਚੋ। ਇਸੇ ਤਰ੍ਹਾਂ ਹੀ ਥੋੜ੍ਹਾ-ਥੋੜ੍ਹਾ ਕਰਕੇ ਵੈਕਸ ਨੂੰ ਸਾਰੇ ਚਿਹਰੇ ‘ਤੇ ਲਗਾਓ। ਫਿਰ ਉਸ ਤੋਂ ਬਾਅਦ ਐਲੋਵੇਰਾ ਜੈੱਲ ਆਪਣੇ ਚਿਹਰੇ ‘ਤੇ ਲਗਾਓ।

The post ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਏਗੀ ਘਰ ‘ਚ ਬਣੀ Katori Wax, ਇਸ ਤਰ੍ਹਾਂ ਕਰੋ ਇਸਤੇਮਾਲ appeared first on Daily Post Punjabi.

[ad_2]

Source link