Vaginal Infection tips
ਪੰਜਾਬ

ਚਿੜਚਿੜਾਪਣ ਹੋਵੇਗਾ ਅਤੇ ਦਰਦ ਵੀ, ਇਨ੍ਹਾਂ 6 ਗ਼ਲਤੀਆਂ ਨਾਲ ਤੁਹਾਨੂੰ ਵਾਰ-ਵਾਰ ਹੋਵੇਗੀ Vaginal Infection

[ad_1]

Vaginal Infection tips: ਔਰਤਾਂ ਵੈਸੇ ਤਾਂ ਹਰ ਛੋਟੀ-ਵੱਡੀ ਗੱਲ ਲਈ ਇਕ ਦੂਜੇ ਦੀ ਸਲਾਹ ਲੈਂਦੀਆਂ ਹਨ। ਪਰ ਗੱਲ ਜਦੋਂ ਪ੍ਰਾਈਵੇਟ ਪਾਰਟ ਇੰਫੈਕਸ਼ਨ ਦੀ ਹੋਵੇ ਤਾਂ ਇਹ ਸੀਕ੍ਰੇਟ ਮੈਟਰ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਦੇ ਹੋਏ ਝਿਜਕ ਅਤੇ ਸ਼ਰਮ ਮਹਿਸੂਸ ਹੁੰਦੀ ਹੈ ਪਰ ਤੁਹਾਡੀ ਇਹ ਇੱਕ ਗਲਤੀ ਕਿਸੀ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਵੈਜਾਇਨਾ ‘ਚ ਇਰੀਟੇਸ਼ਨ, ਸਵੈਲਿੰਗ ਜਾਂ ਇੰਫੈਕਸ਼ਨ ਹੋਣਾ ਆਮ ਹੈ ਪਰ ਜੇ ਇਹ ਸਮੱਸਿਆ ਲੰਬੇ ਸਮੇਂ ਤਕ ਬਣੀ ਰਹਿੰਦੀ ਹੈ ਤਾਂ ਇਹ ਸਮੱਸਿਆ ਖੜ੍ਹੀ ਹੋ ਸਕਦੀ ਹੈ।

Vaginal Infection tips
Vaginal Infection tips

ਕਿਉਂ ਹੁੰਦੀ ਹੈ ਵੈਜਾਇਨਾ ਇੰਫੈਕਸ਼ਨ: ਕਈ ਵਾਰ ਐਂਟੀਬਾਇਓਟਿਕਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੇ ਜ਼ਰੂਰੀ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਇਸ ਨਾਲ Candida albicans ਨਾਮਕ ਫੰਗਸ ਫੈਲਣ ਲੱਗਦਾ ਹੈ ਵੈਜਾਇਨਾ ‘ਚ ਇੰਫੈਕਸ਼ਨ ਦਾ ਕਾਰਨ ਬਣਦਾ ਹੈ। ਵੈਜਾਇਨਾ ‘ਚ ਇੰਫੈਕਸ਼ਨ 3 ਤਰ੍ਹਾਂ ਦੀ ਹੁੰਦੀ ਹੈ ਯੀਸਟ, Bacterial vaginosis ਅਤੇ Trichomoniasis। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਤਿੰਨੋਂ ਸਥਿਤੀਆਂ ਹੀ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।

Vaginal Infection tips
Vaginal Infection tips

ਤੁਹਾਡੀਆਂ ਹੀ ਗਲਤੀਆਂ ਹਨ ਇੰਫੈਕਸ਼ਨ ਦੇ ਕਾਰਨ

  • ਵੈਜਾਇਨਾ ‘ਚ ਇੰਫੈਕਸ਼ਨ ਦਾ ਸਭ ਤੋਂ ਵੱਡਾ ਕਾਰਨ ਹੈ ਵੈਜਾਇਨਾ ਦੀ ਸਹੀ ਤਰ੍ਹਾਂ ਸਫਾਈ ਨਾ ਕਰਨਾ ਹੈ। ਉੱਥੇ ਹੀ ਸ਼ਾਦੀਸ਼ੁਦਾ ਲੜਕੀਆਂ ਨੂੰ ਇੰਟਰਕੋਰਸ ਤੋਂ ਬਾਅਦ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਉਹ ਪਰਸਨਲ ਹਾਈਜੀਨ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ।
  • ਪੀਰੀਅਡਜ਼ ਦੇ ਦੌਰਾਨ ਲੰਬੇ ਸਮੇਂ ਤੱਕ ਪੈਡ ਨੂੰ ਨਾ ਬਦਲਣਾ
  • ਹੇਅਰ ਰੀਮੂਵ ਕਰਨ ਲਈ ਵਾਰ-ਵਾਰ ਇੱਕੋ ਹੀ ਰੇਜ਼ਰ ਦੀ ਵਰਤੋਂ
  • ਹਾਰਸ਼ ਸਾਬਣ ਜਾਂ ਕੈਮੀਕਲਜ਼ ਦੀ ਵਰਤੋਂ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ।
  • ਨਾਈਲੋਨ ਜਾਂ ਸਿੰਥੈਟਿਕ ਅੰਡਰਗਰਾਮੈਂਟਸ ਪਹਿਨਣ ਨਾਲ ਵੀ ਪਸੀਨਾ ਆਉਂਦਾ ਹੈ ਜਿਸ ਨਾਲ ਇੰਫੈਕਸ਼ਨ, ਰੈਸ਼ੇਜ ਅਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ।
  • ਇਸ ਤੋਂ ਇਲਾਵਾ ਹਾਰਮੋਨਲ ਬਰਥ ਕੰਟਰੋਲ ਪਿਲਜ਼, ਜ਼ਿਆਦਾ ਖੰਡ ਖਾਣਾ, ਸ਼ਰਾਬ ਪੀਣਾ, ਦੇਰ ਰਾਤ ਤੱਕ ਜਾਗਣਾ, ਤਣਾਅ ਅਤੇ ਅਸੁਰੱਖਿਅਤ ਇੰਟਰਕੋਰਸ ਵੀ ਵੈਜਾਇਨਾ ਇੰਫੈਕਸ਼ਨ ਦਾ ਕਾਰਨ ਹੈ।

ਪ੍ਰੈਗਨੈਂਸੀ ‘ਚ ਵੱਧ ਜਾਂਦਾ ਹੈ ਖ਼ਤਰਾ: ਦਰਅਸਲ ਪ੍ਰੈਗਨੈਂਸੀ ‘ਚ ਔਰਤਾਂ ਦੇ ਸਰੀਰ ‘ਚ ਕਈ ਹਾਰਮੋਨ ਦੀ ਗਿਣਤੀ ਵੱਧ ਜਾਂਦੀ ਹੈ ਜਿਸ ਕਾਰਨ ਵੈਜਾਇਨਾ ਇੰਫੈਕਸ਼ਨ ਦਾ ਖ਼ਤਰਾ ਵੀ ਕਈ ਗੁਣਾ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਔਰਤਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇਸ ਕਾਰਨ ਅਣਜੰਮੇ ਬੱਚੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਪਰ ਔਰਤਾਂ ਨੂੰ ਅਸਹਿਜਤਾ ਮਹਿਸੂਸ ਹੁੰਦੀ ਹੈ।

ਬਾਂਝਪਨ ਦਾ ਬਣ ਸਕਦਾ ਹੈ ਕਾਰਨ: ਮਾਹਰ ਦੇ ਅਨੁਸਾਰ ਵੈਸੇ ਤਾਂ ਇਹ ਸਮੱਸਿਆ ਆਮ ਹੈ ਪਰ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜਣਨ ਸ਼ਕਤੀ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਨਾਲ ਬਾਅਦ ਵਿਚ ਲੜਕੀਆਂ ਨੂੰ ਬਾਂਝਪਨ ਹੋ ਸਕਦਾ ਹੈ। ਵਿਗਿਆਨੀਆਂ ਦੁਆਰਾ 130 ਔਰਤਾਂ ‘ਤੇ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਹੈ ਕਿ ਸਿਰਫ 9% ਔਰਤਾਂ ਹੀ ਇੰਫੈਕਸ਼ਨ ਦੇ ਬਾਅਦ ਗਰਭ ਧਾਰਣ ਕਰ ਪਾਈਆਂ। ਬਾਕੀ ਔਰਤਾਂ ਵਿਚ ਇਸਦੀ ਸੰਭਾਵਨਾ ਘੱਟ ਸੀ ਕਿਉਂਕਿ ਇਸ ਨਾਲ ਵੈਜਾਇਨਾ ਦਾ ਬੈਕਟਰੀਆ ਸੰਤੁਲਨ ਵਿਗੜ ਜਾਂਦਾ ਹੈ।

ਵੈਜਾਇਨਾ ਇੰਫੈਕਸ਼ਨ ਤੋਂ ਬਚਣ ਲਈ ਸਾਫ਼-ਸਫਾਈ ਦਾ ਧਿਆਨ ਰੱਖੋ ਅਤੇ ਹੈਲਥੀ ਡਾਇਟ ਲਓ। ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਨੁਸਖ਼ੇ ਵੀ ਅਜ਼ਮਾ ਸਕਦੇ ਹੋ।

  • ਇਸਦੇ ਲਈ 1 ਲੀਟਰ ਪਾਣੀ ਵਿੱਚ 3 ਚਮਚ ਸੇਬ ਦਾ ਸਿਰਕਾ ਮਿਲਾ ਕੇ ਵੈਜਾਇਨਾ ਦੀ ਸਫ਼ਾਈ ਕਰੋ।
  • ਨਿੰਮ ਦਾ ਪਾਣੀ ਜਾਂ ਨਹਾਉਣ ਦੇ ਪਾਣੀ ‘ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾਉਣ ਨਾਲ ਵੀ ਇਹ ਸਮੱਸਿਆ ਦੂਰ ਹੋਵੇਗੀ।
  • ਨਾਰੀਅਲ ਦਾ ਤੇਲ ਜਾਂ ਐਲੋਵੇਰਾ ਜੈੱਲ ਲਗਾਓ। ਇਸ ਨਾਲ ਇਨਫੈਕਸ਼ਨ ਤੋਂ ਵੀ ਰਾਹਤ ਮਿਲੇਗੀ।
  • ਗੇਂਦੇ ਦੇ ਪੱਤਿਆਂ ਨੂੰ ਪੀਸ ਕੇ ਪ੍ਰਭਾਵਿਤ ਜਗ੍ਹਾ ‘ਤੇ ਲਗਾਓ। ਅਜਿਹਾ ਦਿਨ ਵਿਚ 2-3 ਵਾਰ ਕਰੋ।
  • ਇਸ ਦੇ ਬਾਵਜੂਦ ਵੀ ਸਮੱਸਿਆ 3-4 ਦਿਨਾਂ ‘ਚ ਠੀਕ ਜਾਂ ਘੱਟ ਨਾ ਹੋਵੇ ਤਾਂ ਤੁਰੰਤ ਗਾਇਨੀਕੋਲੋਜਿਸਟ ਨਾਲ ਸੰਪਰਕ ਕਰੋ।

The post ਚਿੜਚਿੜਾਪਣ ਹੋਵੇਗਾ ਅਤੇ ਦਰਦ ਵੀ, ਇਨ੍ਹਾਂ 6 ਗ਼ਲਤੀਆਂ ਨਾਲ ਤੁਹਾਨੂੰ ਵਾਰ-ਵਾਰ ਹੋਵੇਗੀ Vaginal Infection appeared first on Daily Post Punjabi.

[ad_2]

Source link