Good sleep tips
ਪੰਜਾਬ

ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਦੇ ਖਾਣੇ ‘ਚ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

[ad_1]

Good sleep tips: ਦਿਨ ਦੀ ਸ਼ੁਰੂਆਤ ਭਾਵੇ ਸੂਰਜ ਚੜ੍ਹਨ ਨਾਲ ਹੋਵੇ ਪਰ ਤੁਹਾਡੀ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ ‘ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਰਾਤ ਦੇ ਖਾਣੇ ‘ਚ ਅਸੰਤੁਲਿਤ ਭੋਜਨ ਖਾ ਰਹੇ ਹਨ ਜਿਸ ਕਾਰਨ ਉਹ ਸ਼ਾਂਤੀ ਨਾਲ ਸੌਂ ਨਹੀਂ ਪਾਉਂਦੇ। ਇਸ ਕਿਸਮ ਦੇ ਭੋਜਨ ਨੂੰ ਐਂਟੀ ਬ੍ਰੇਨ ਫ਼ੂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਵਿਚ ਮਿੱਠੇ ਭੋਜਨ ਆਦਿ ਸ਼ਾਮਲ ਹਨ। ਜੇ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਕੁਝ ਚੀਜ਼ਾਂ ਹਨ ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ।

Good sleep tips
Good sleep tips

ਜ਼ਿਆਦਾ ਮਸਾਲੇ ਵਾਲਾ ਭੋਜਨ ਨਾ ਖਾਓ: ਜੇ ਤੁਸੀਂ ਰਾਤ ਦੇ ਖਾਣੇ ਵਿਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਅੱਜ ਤੋਂ ਹੀ ਛੱਡ ਦਿਓ। ਕਿਉਂਕਿ ਇਸ ਕਿਸਮ ਦਾ ਭੋਜਨ ਤੁਹਾਡੇ ਪੇਟ ਵਿਚ ਜਲਣ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਿਸ ਕਾਰਨ ਤੁਹਾਡੀ ਨੀਂਦ ਵੀ ਪ੍ਰਭਾਵਤ ਹੁੰਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਰਾਤ ​​ਦੇ ਖਾਣੇ ਵਿਚ ਘੱਟ ਮਿਰਚ ਅਤੇ ਮਸਾਲੇ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਰਾਤ ਦੇ ਖਾਣੇ ਵਿਚ ਹਲਕਾ ਭੋਜਨ ਜਿਵੇਂ ਖਿਚੜੀ, ਦਾਲ-ਰੋਟੀ ਅਤੇ ਦਲੀਆ ਆਦਿ ਸ਼ਾਮਲ ਕਰ ਸਕਦੇ ਹੋ।

Good sleep tips
Good sleep tips

ਨਾ ਕਰੋ ਮੈਦੇ ਵਾਲੇ ਭੋਜਨ ਦਾ ਸੇਵਨ: ਅੱਜ ਕੱਲ ਰਾਤ ਦੇ ਖਾਣੇ ਵਿਚ ਪੀਜ਼ਾ ਅਤੇ ਬਰਗਰ ਵਰਗੀਆਂ ਚੀਜ਼ਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਕਹਿਣ ਲਈ ਇਨ੍ਹਾਂ ‘ਚ ਸਬਜ਼ੀਆਂ ਤਾਂ ਹੁੰਦੀਆਂ ਹਨ ਪਰ ਇਸ ਤਰ੍ਹਾਂ ਦੇ ਭੋਜਨ ਨੂੰ ਬਣਾਉਣ ਲਈ ਪਨੀਰ ਅਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਸਿਹਤ ਲਈ ਸਹੀ ਨਹੀਂ ਹੈ। ਮੈਦੇ ਕਾਰਨ ਸਰੀਰ ‘ਚ ਚਰਬੀ ਜਮ੍ਹਾ ਹੋ ਜਾਂਦੀ ਹੈ ਅਤੇ ਇਹੀ ਚਰਬੀ ਮੋਟਾਪਾ ਦਾ ਕਾਰਨ ਬਣਦੀ ਹੈ। ਜਿਸ ਦਾ ਨਤੀਜਾ ਉਲਝਣ ਭਰੀ ਨੀਂਦ ਵੀ ਹੋ ਸਕਦੀ ਹੈ।

ਜੰਕ ਫੂਡ ਨਾ ਖਾਓ: ਬਰਗਰ, ਪੀਜ਼ਾ ਦੇ ਨਾਲ-ਨਾਲ ਨੂਡਲਜ਼, ਸੂਪ ਅਤੇ ਚਾਈਨੀਜ਼ ਫ਼ੂਡ ਵੀ ਰਾਤ ​​ਦੇ ਖਾਣੇ ‘ਚ ਨਾ ਖਾਓ ਕਿਉਂਕਿ ਇਨ੍ਹਾਂ ‘ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਮੋਨੋਸੋਡੀਅਮ ਗਲੂਟਾਮੇਟ ਦਾ ਅਸਰ ਬਿਲਕੁਲ ਉਹੀ ਜਿਹਾ ਹੀ ਹੁੰਦਾ ਹੈ ਜਿਵੇਂ ਚਾਹ, ਕੌਫੀ ਜਾਂ ਚਾਕਲੇਟ ਦਾ ਹੁੰਦਾ ਹੈ। ਕੈਫੀਨ ਵਾਂਗ ਹੀ ਮੋਨੋਸੋਡੀਅਮ ਗਲੂਟਾਮੇਟ ਸਰੀਰ ਨੂੰ ਸਰਗਰਮੀ ਨਾਲ ਭਰ ਦਿੰਦਾ ਹੈ ਜਿਸ ਕਾਰਨ ਤੁਸੀਂ ਸ਼ਾਂਤੀ ਨਾਲ ਨਹੀਂ ਸੌ ਪਾਉਂਦੇ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਭੋਜਨ ਸਰੀਰ ਨੂੰ ਕਈ ਹੋਰ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਰਾਤ ਦੇ ਖਾਣੇ ‘ਚ ਨਾ ਖਾਓ ਇਹ ਸਬਜ਼ੀਆਂ: ਕੁਝ ਸਬਜ਼ੀਆਂ ਵਿਚ ਅਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਪਾਚਨ ਤੰਤਰ ਦੀ ਗਤੀ ਨੂੰ ਵੀ ਹੌਲੀ ਕਰ ਦਿੰਦਾ ਹੈ। ਅਜਿਹੀਆਂ ਸਬਜ਼ੀਆਂ ਗੈਸ ਜਾਂ ਹਜ਼ਮ ਨਾਲ ਜੁੜੀਆਂ ਹੋਰ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀਆਂ ਹਨ। ਰਾਤ ਨੂੰ ਅਜਿਹੀਆਂ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚ ਪਿਆਜ਼, ਬ੍ਰੋਕਲੀ, ਗੋਭੀ ਆਦਿ ਸ਼ਾਮਲ ਹਨ। ਰਾਤ ਨੂੰ ਜ਼ਿਆਦਾ ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਸ਼ਰਾਬ ਵੀ ਨੀਂਦ ਵਿਚ ਰੁਕਾਵਟ ਪਾਉਂਦੀ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰ ਦਿੰਦਾ ਹੈ ਜਿਸ ਕਾਰਨ ਦਿਮਾਗ ਅਤੇ ਸਰੀਰ ਨੂੰ ਅਰਾਮ ਦੀ ਬਜਾਏ ਕਿਰਿਆ ਦੇ ਮੋਡ ਵਿੱਚ ਆ ਜਾਂਦਾ ਹੈ।

The post ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਦੇ ਖਾਣੇ ‘ਚ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ appeared first on Daily Post Punjabi.

[ad_2]

Source link