Body perfume tips
ਪੰਜਾਬ

ਜਾਣੋ ਗਰਮੀਆਂ ‘ਚ ਕਿਹੜਾ Perfume ਹੈ ਤੁਹਾਡੇ ਲਈ ਬੈਸਟ ?

[ad_1]

Body perfume tips: Body Perfume ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਗਰਮੀਆਂ ਦੇ ਮੌਸਮ ‘ਚ ਪਸੀਨਾ ਆਉਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫਿਊਮ ਦੀ ਵਰਤੋਂ ਕਰਦੇ ਹਨ ਪਰ ਮੌਸਮ ਦੇ ਅਨੁਸਾਰ ਸਹੀ ਪਰਫਿਊਮ ਚੁਣਨਾ ਕਿਤੇ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਜੋ ਤੁਹਾਡੇ ਆਸ-ਪਾਸ ਦੇ ਲੋਕ, ਸਹਿਯੋਗੀ, ਸਹਿਕਰਮੀ ਆਦਿ ਆਰਾਮ ਮਹਿਸੂਸ ਕਰ ਸਕਣ ਅਤੇ ਤੁਹਾਨੂੰ ਪਸੀਨੇ ਕਾਰਨ ਸ਼ਰਮਿੰਦਾ ਮਹਿਸੂਸ ਨਾ ਹੋਣਾ ਪਵੇ।

ਗਰਮੀਆਂ ‘ਚ ਧੂੜ, ਮਿੱਟੀ, ਗੰਦਗੀ, ਪਸੀਨਾ ਸ਼ਾਮ ਤੱਕ ਪੂਰੇ ਸਰੀਰ ਨੂੰ ਬਦਬੂਦਾਰ ਬਣਾ ਦਿੰਦਾ ਹੈ। ਅਜਿਹੇ ‘ਚ ਤੁਹਾਡੇ ਸਰੀਰ ਦੇ ਨੈਚੁਰਲ ਕੈਮੀਕਲਜ਼ ਨਾਲ ਮੇਲ ਖਾਂਦਾ ਪਰਫਿਊਮ, ਡੀਓਡੋਰੈਂਟਸ ਅਤੇ ਟੈਲਕਮ ਪਾਊਡਰ ਤੁਹਾਡੇ ਲਈ ਸਭ ਤੋਂ ਉੱਤਮ ਸਿੱਧ ਹੋਣਗੇ। ਪਰਫਿਊਮ ਦੀ ਸਹੀ ਚੋਣ ਨੂੰ ਤੁਹਾਡੀ personality ਨਾਲ ਜੋੜਿਆ ਜਾਂਦਾ ਹੈ ਅਤੇ ਤੁਹਾਡੀ ਲਾਈਫਸਟਾਈਲ ਦੀ ਨਿਸ਼ਾਨੀ ਬਣ ਜਾਂਦੀ ਹੈ। ਗਰਮੀਆਂ ‘ਚ ਖੁਸ਼ਬੂ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ ਇਸ ਲਈ ਅਜਿਹੇ ‘ਚ ਫੁੱਲਾਂ ਦੇ ਖੁਸ਼ਬੂ ਵਾਲੇ ਪਰਫਿਊਮ ਤੁਹਾਡੇ ਮੂਡ ਨੂੰ ਬੁਲੰਦ ਕਰਨਗੇ ਅਤੇ ਮੌਸਮ ਦੇ ਅਨੁਸਾਰ ਸਭ ਤੋਂ ਵਧੀਆ ਸਾਬਤ ਹੋਵੇਗਾ।

Body perfume tips
Body perfume tips

ਇਸ ਤਰ੍ਹਾਂ ਕਰੋ ਸਹੀ ਡੀਓਡੋਰੈਂਟ ਦੀ ਚੋਣ: ਜ਼ਿਆਦਾਤਰ ਡੀਓਡੋਰੈਂਟ ਸਰੀਰ ਤੋਂ ਪਸੀਨੇ ਨੂੰ ਰੋਕਣ ਦਾ ਕੰਮ ਕਰਦੇ ਹਨ। ਅਜਿਹੇ ‘ਚ ਰੋਲ-ਓਨ ਨਾਲੋਂ ਜ਼ਿਆਦਾ ਸਪਰੇਅ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀਆਂ ਦੇ ਮੌਸਮ ‘ਚ ਹਲਕੀ ਖੁਸ਼ਬੂ ਦਾ ਡੀਓਡੋਰੈਂਟ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਤੇਜ਼ ਖੁਸ਼ਬੂ ਵਾਲੇ ਡੀਓਡੋਰੈਂਟ ਦੀ ਵਰਤੋਂ ਨਾਲ ਸਕਿਨ ‘ਚ ਜਲਣ ਜਾਂ ਰਿਐਕਸ਼ਨ ਹੋ ਸਕਦਾ ਹੈ।

ਇਸ ਤਰ੍ਹਾਂ ਚੁਣੋ ਸਹੀ ਪਰਫਿਊਮ: ਪਰਫਿਊਮ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਸਰੀਰ ਦੇ ਛੋਟੇ ਹਿੱਸੇ ‘ਤੇ ਲਗਾਓ। ਜੇ ਸਕਿਨ ‘ਤੇ ਜਲਣ, ਝਨਝਨਾਹਟ ਮਹਿਸੂਸ ਕਰਦੇ ਹੋ ਤਾਂ ਅਜਿਹੇ ਪਰਫਿਊਮ ਦੀ ਵਰਤੋਂ ਬਿਲਕੁਲ ਨਾ ਕਰੋ। ਬਾਜ਼ਾਰ ‘ਚ ਵਿਕਣ ਵਾਲੇ ਜ਼ਿਆਦਾਤਰ ਪਰਫਿਊਮ ਰਸਾਇਣਕ ਪਦਾਰਥਾਂ ਦੇ ਮਿਸ਼ਰਣ ਤੋਂ ਬਣੇ ਹੁੰਦੇ ਹਨ। ਇਨ੍ਹਾਂ ‘ਚ ਖੁਸ਼ਬੂਦਾਰ ਤੇਲਾਂ ਨੂੰ ਸਿੰਥੈਟਿਕ ਤੱਤਾਂ ਨਾਲ ਮਿਲਾਇਆ ਜਾਂਦਾ ਹੈ। ਸਹੀ ਪਰਫਿਊਮ ਦੀ ਚੋਣ ਕਰਦੇ ਸਮੇਂ ਕੁਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ‘ਚ ਸਰੀਰਕ ਕੈਮਿਸਟ੍ਰੀ ਸਭ ਤੋਂ ਜ਼ਰੂਰੀ ਹੈ ਇਸ ਲਈ ਪਰਫਿਊਮ ਨੂੰ ਆਪਣੀ ਸਕਿਨ ‘ਤੇ ਟੈਸਟ ਕਰਨ ਤੋਂ ਬਾਅਦ ਹੀ ਵਰਤੋਂ ਕਰੋ। ਪਰਫਿਊਮ ਦੀ ਅਸਲ ਖੁਸ਼ਬੂ ਸਿਰਫ ਸਕਿਨ ਦੇ ਸੰਪਰਕ ‘ਚ ਆਉਣ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ। ਪਰਫਿਊਮ ਨੂੰ ਸੁੰਘਣ ਨਾਲ ਕੋਈ ਲਾਭ ਨਹੀਂ ਹੁੰਦਾ ਬਲਕਿ ਇਸ ਨਾਲ ਤੁਹਾਡੇ ਮਹਿਕ ਪ੍ਰਣਾਲੀ ਗੜਬੜ ਹੋ ਜਾਂਦੀ ਹੈ।

Body perfume tips
Body perfume tips

ਟੈਲਕਮ ਪਾਊਡਰ ਦੀ ਵਰਤੋਂ: ਕੁਝ ਲੋਕ ਟੇਲਕਮ ਪਾਊਡਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਹਾਲਾਂਕਿ ਟੈਲਕਮ ਪਾਊਡਰ ਸਫਾਈ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਲਾਭਦਾਇਕ ਨਹੀਂ ਮੰਨੇ ਜਾਂਦੇ ਪਰ ਪਸੀਨੇ ਨੂੰ ਤੁਰੰਤ ਜਜ਼ਬ ਕਰਕੇ ਸਰੀਰ ‘ਚ ਤਾਜ਼ਗੀ ਦਾ ਅਹਿਸਾਸ ਦਿਵਾਉਂਦੇ ਹਨ। ਗੁਲਾਬ, ਚੰਦਨ ਅਤੇ ਕੁਝ ਖਾਸ ਕੁਦਰਤੀ ਚੀਜ਼ਾਂ ਤੋਂ ਬਣੇ ਪਾਊਡਰ ਜਾਂ ਡੀਓਡਰੈਂਟ ਗਰਮੀਆਂ ‘ਚ ਜ਼ਿਆਦਾ ਲਾਭਦਾਇਕ ਮੰਨੇ ਜਾਂਦੇ ਹਨ।

ਮੌਸਮ ਦੇ ਅਨੁਸਾਰ ਲਗਾਓ ਪਰਫਿਊਮ: ਮੌਸਮ ਜਾਂ ਵਾਤਾਵਰਣ ਸਹੀ ਪਰਫਿਊਮ ਚੁਣਨ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਗਰਮ ਵਾਤਾਵਰਣ ‘ਚ ਹਲਕੇ ਅਤੇ ਤਾਜ਼ੇ ਖੁਸ਼ਬੂ ਵਾਲੇ ਪਰਫਿਊਮ ਸਹੀ ਰਹਿੰਦੇ ਹਨ। ਤੇਜ਼ ਖੁਸ਼ਬੂ ਵਾਲੇ ਪਰਫਿਊਮ ਤੁਹਾਨੂੰ ਬੇਅਰਾਮੀ ਅਤੇ ਕਈ ਵਾਰ ਸਿਰ ਦਰਦ ਦਾ ਕਾਰਨ ਬਣ ਸਕਦੇ ਹਨ। ਠੰਡੇ ਅਤੇ ਖੁਸ਼ਕ ਵਾਤਾਵਰਣ ‘ਚ ਤੇਜ਼ ਖੁਸ਼ਬੂ ਵਾਲੇ ਪਰਫਿਊਮ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ। ਗਰਮੀਆਂ ਦੇ ਮੌਸਮ ‘ਚ, ਗੁਲਾਬ, ਚੰਦਨ, ਲਵੈਂਡਰ ਅਤੇ ਨਿੰਬੂ ਦੀ ਖੁਸ਼ਬੂ ਵਾਲੇ ਪਰਫਿਊਮ ਤਾਜ਼ਗੀ ਭਰਿਆ ਮਹਿਸੂਸ ਕਰਵਾਉਂਦੇ ਹਨ। ਉੱਥੇ ਹੀ ਦਿਨ ਦੇ ਸਮੇਂ ਹਲਕੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ।

The post ਜਾਣੋ ਗਰਮੀਆਂ ‘ਚ ਕਿਹੜਾ Perfume ਹੈ ਤੁਹਾਡੇ ਲਈ ਬੈਸਟ ? appeared first on Daily Post Punjabi.

[ad_2]

Source link