ਪੰਜਾਬ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਕੇਲੇ ਦਾ ਸੇਵਨ ?

[ad_1]

Banana Health benefits: ਕੁਝ ਲੋਕ ਸੋਚਦੇ ਹਨ ਕਿ ਕੇਲਾ ਖਾਣ ਨਾਲ ਉਹ ਮੋਟੇ ਹੋ ਸਕਦੇ ਹਨ। ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੇਲੇ ’ਚ ਪਾਈ ਜਾਣ ਵਾਲੀ ਚੰਗੀ ਚਰਬੀ ਤੇ ਪ੍ਰੋਟੀਨ ਦੀ ਸਾਡੇ ਸਰੀਰ ਨੂੰ ਖਾਸ ਜ਼ਰੂਰਤ ਹੁੰਦੀ ਹੈ। ਕੇਲੇ ਵਿੱਚ ਫਾਈਬਰ ਹੁੰਦੇ ਹਨ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਕੇਲਾ ਖਾਣ ਨਾਲ ਅਸਥਮਾ ਦਾ ਖਤਰਾ ਟਾਲਿਆ ਜਾ ਸਕਦਾ ਹੈ। ਕੇਲੇ ਦੇ ਹੋਰ ਵੀ ਕਈ ਫਾਇਦੇ ਹਨ, ਜਿਸ ਨੂੰ ਖਾਣ ਨਾਲ ਅਸੀਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਕੇਲਾ ਸਾਡੀ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਜੇ ਤੁਸੀਂ ਇਸ ਨੂੰ ਰੋਜ਼ ਖਾਉਗੇ ਤਾਂ ਜ਼ਿਆਦਾ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਕਿ ਕੇਲਾ ਖਾਣ ਨਾਲ ਹੋਰ ਕੀ ਫਾਇਦੇ ਹੁੰਦੇ ਹਨ।

Banana Health benefits
Banana Health benefits
  • ਕੇਲਾ ਖਾਣ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਸਧਾਰਣ ਰਹਿੰਦਾ ਹੈ। ਖ਼ਾਸ ਕਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ, ਰੋਜ਼ਾਨਾ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਕੇਲੇ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਖੂਨ ਦੀ ਕਮੀ ਨਹੀਂ ਆਉਣ ਦਿੰਦਾ ਹੈ।
  • ਕੇਲੇ ‘ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਮੂਡ ਬਹਿਤਰ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਰਹਿੰਦਾ ਹੈ।
  • ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੇਲੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ।
  • ਕੇਲੇ ‘ਚ ਭਰਪੂਰ ਮਾਤਰਾ ‘ਚ ਫਾਈਵਰ ਹੁੰਦਾ ਹੈ। ਜੋ ਬਲੱਡ ‘ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ। ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਰਹਿੰਦੀ ਹੈ।
  • ਕੇਲੇ ‘ਚ ਭਰਪੂਰ ਮਾਤਰਾ ‘ਚ ਫਾਈਵਰ, ਪੋਟਾਸ਼ਿਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਰੋਜ਼ ਇਸ ਨੂੰ ਖਾਣ ਨਾਲ ਕੌਲੈਸਟਰੌਲ ਕੰਟਰੋਲ ‘ਚ ਰਹਿੰਦਾ ਹੈ।

The post ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਕੇਲੇ ਦਾ ਸੇਵਨ ? appeared first on Daily Post Punjabi.

[ad_2]

Source link