Dry Fruits side effects
ਪੰਜਾਬ

ਜਾਣੋ ਜ਼ਿਆਦਾ ਡ੍ਰਾਈ ਫਰੂਟਸ ਦਾ ਸੇਵਨ ਤੁਹਾਨੂੰ ਕਿਵੇਂ ਕਰਦਾ ਹੈ ਬੀਮਾਰ ?

[ad_1]

Dry Fruits side effects: ਸਰਦੀ ਦੇ ਮੌਸਮ ’ਚ ਡ੍ਰਾਈ ਫਰੂਟਸ ਦਾ ਸੇਵਨ ਸਿਹਤ ਲਈ ਬੇਹੱਦ ਉਪਯੋਗੀ ਹੈ। ਡ੍ਰਾਈ ਫਰੂਟਸ ’ਚ ਪੋਸ਼ਕ ਤੱਤ ਤੇ ਊਰਜਾ ਦਾ ਭੰਡਾਰ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਐਨਰਜੀ ਦਿੰਦਾ ਹੈ। ਇਸ ਨੂੰ ਖਾਣ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ ਤੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਪਰ ਜ਼ਰੂਰਤ ਤੋਂ ਜ਼ਿਆਦਾ ਇਸ ਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ।ਡ੍ਰਾਈ ਫਰੂਟਸ ਦਾ ਜ਼ਿਆਦਾ ਇਸਤੇਮਾਲ ਗੰਭੀਰ ਹੈਲਥ ਪ੍ਰਾਬਲਮਜ ਪੈਦਾ ਕਰ ਸਕਦਾ ਹੈ। ਡ੍ਰਾਈ ਫਰੂਟਸ ਨਾਲ ਤੁਹਾਡਾ ਪਾਚਨ ਵਿਗਾੜ ਸਕਦਾ ਹੈ। ਸ਼ੂਗਰ ਤੇ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਜ਼ਿਆਦਾ ਇਨ੍ਹਾਂ ਦਾ ਸੇਵਨ ਨੁਕਸਾਨ ਦਾਇਕ ਹੋ ਸਕਦਾ ਹੈ। ਤੁਸੀਂ ਵੀ ਡ੍ਰਾਈ ਫਰੂਟਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਸੰਭਲ ਜਾਓ। ਆਓ ਜਾਣਦੇ ਹਾਂ ਡ੍ਰਾਈ ਫਰੂਟਸ ਦੇ ਨੁਕਸਾਨ…

Dry Fruits side effects
Dry Fruits side effects

ਪਾਚਨ ਖਰਾਬ ਕਰਦਾ ਹੈ: ਡ੍ਰਾਈ ਫਰੂਟਸ ’ਚ ਫਾਈਬਰ ਦੀ ਮਾਤਰਾ ਬਹੁਤ ਵੱਧ ਪਾਈ ਜਾਂਦੀ ਹੈ। ਜੇ ਤੁਸੀਂ ਜ਼ਿਆਦਾ ਡ੍ਰਾਈ ਫਰੂਟਸ ਦਾ ਸੇਵਨ ਕਰੋਗੇ ਤਾਂ ਬਾਡੀ ’ਚ ਫਾਈਬਰ ਦੀ ਮਾਤਰਾ ਵੱਧ ਜਾਵੇਗੀ ਤੇ ਤੁਹਾਡਾ ਡਾਈਜੇਸਟਿਵ ਸਿਸਟਮ ਵਿਗੜ ਸਕਦਾ ਹੈ। ਤੁਸੀਂ ਪੇਟ ਦਰਦ, ਮਰੋੜ, ਕਬਜ਼ ਤੇ ਡਾਇਰੀਆ ਜਿਹੀਆਂ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਸਕਦੇ ਹਨ।

Dry Fruits side effects

ਭਾਰ ਵਧਦਾ ਹੈ: ਡ੍ਰਾਈ ਫਰੂਟਸ ਦੇ ਸੇਵਨ ਨਾਲ ਤੇਜ਼ੀ ਨਾਲ ਭਾਰ ਵੱਧ ਸਕਦਾ ਹੈ। ਇਕ ਰਿਸਰਚ ਮੁਤਾਬਕ 3500 ਕੈਲੋਰੀ ਖ਼ਪਤ ਕਰਨ ’ਤੇ 1 ਪਾਉਂਡ ਭਾਰ ਵਧ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਡ੍ਰਾਈ ਫਰੂਟਸ ਖਾਣ ਦੇ ਨਾਲ-ਨਾਲ ਕਸਰਤ ਜ਼ਰੂਰ ਕਰੋ ਜਿਸ ਨਾਲ ਤੁਹਾਡਾ ਭਾਰ ਕੰਟਰੋਲ ’ਚ ਰਹੇ।

ਸ਼ੂਗਰ ਵਧ ਸਕਦੀ ਹੈ: ਕੁਝ ਡ੍ਰਾਈ ਫਰੂਟਸ ’ਚ Fructose ਦੇ ਰੂਪ ’ਚ ਬਹੁਤ ਸ਼ੂਗਰ ਪਾਈ ਜਾਂਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਦੀ ਸ਼ੂਗਰ ਵਾਧਾ ਸਕਦੀ ਹੈ। ਮਾਰਕੀਟ ’ਚ ਮਿਲਣ ਵਾਲੇ ਜ਼ਿਆਦਾਤਰ ਡ੍ਰਾਈ ਫਰੂਟਸ moisturizer ਨੂੰ ਬਚਾਉਣ ਲਈ ਸ਼ੂਗਰ ਕੋਟਿੰਗ ’ਚ ਰੱਖੇ ਜਾਂਦੇ ਹਨ ਜਿਨ੍ਹਾਂ ਨਾਲ ਡ੍ਰਾਈ ਫਰੂਟਸ ਦਾ ਮਿੱਠਾਪਣ ਵਧ ਜਾਂਦਾ ਹੈ ਜੋ ਬਲਡ ’ਚ ਸ਼ੂਗਰ ਦਾ ਪੱਧਰ ਵਧਾ ਸਕਦੇ ਹਨ।

The post ਜਾਣੋ ਜ਼ਿਆਦਾ ਡ੍ਰਾਈ ਫਰੂਟਸ ਦਾ ਸੇਵਨ ਤੁਹਾਨੂੰ ਕਿਵੇਂ ਕਰਦਾ ਹੈ ਬੀਮਾਰ ? appeared first on Daily Post Punjabi.

[ad_2]

Source link