Joint Pain tips
ਪੰਜਾਬ

ਟਮਾਟਰ ਨਾਲ ਕਰੋ ਜੋੜਾਂ ਦੇ ਦਰਦ ਦਾ ਇਲਾਜ਼, ਇਨ੍ਹਾਂ 6 ਬੀਮਾਰੀਆਂ ਨੂੰ ਵੀ ਕਰੇ ਦੂਰ

[ad_1]

Joint Pain tips: ਗਲਤ ਖਾਣ-ਪੀਣ, ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵਧਣ ਅਤੇ ਹੱਡੀਆਂ ਨਾਲ ਸਬੰਧਤ ਸਮੱਸਿਆਵਾਂ ਦੇ ਕਾਰਨ ਲੋਕ ਗਠੀਏ ਦਾ ਸ਼ਿਕਾਰ ਹੋ ਜਾਂਦੇ ਹਨ। ਭਾਰਤ ‘ਚ ਜੋੜਾਂ ਦੇ ਦਰਦ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਕਾਰਨ ਰੋਗੀ ਨੂੰ ਨਾ ਸਿਰਫ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਬਿਮਾਰੀ ਦੇ ਕਾਰਨ, ਮਰੀਜ਼ ਨੂੰ ਚੱਲਣ-ਫਿਰਨ ‘ਚ ਵੀ ਮੁਸ਼ਕਲ ਆਉਂਦੀ ਹੈ। ਇਹ ਜੋੜਾਂ ਦੇ ਨਾਲ-ਨਾਲ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਤ ਕਰਦਾ ਹੈ। ਜੇ ਤੁਸੀਂ ਵੀ ਗਠੀਏ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਟਮਾਟਰ ਇਸ ਨੂੰ ਦੂਰ ਕਰਨ ‘ਚ ਤੁਹਾਡੀ ਮਦਦ ਕਰ ਸਕਦਾ ਹੈ। ਜੀ ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਟਮਾਟਰ ਕਿਵੇਂ ਹੈ ਫ਼ਾਇਦੇਮੰਦ….

Joint Pain tips
Joint Pain tips

ਕਿਉਂ ਹੁੰਦਾ ਹੈ ਗਠੀਆ: ਇਹ ਬਿਮਾਰੀ ਯੂਰਿਕ ਐਸਿਡ ਦੇ ਵਾਧੇ ਕਾਰਨ ਹੁੰਦੀ ਹੈ ਜਿਸ ਕਾਰਨ ਛੋਟੇ-ਛੋਟੇ ਕ੍ਰਿਸਟਲ ਸਰੀਰ ਦੇ ਜੋੜਾਂ ‘ਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ‘ਚ ਗਠੀਏ ਦਾ ਰੂਪ ਲੈ ਲੈਂਦੇ ਹਨ। ਇਸ ਕਾਰਨ ਜੋੜਾਂ ‘ਚ ਦਰਦ, ਅਕੜਨ ਅਤੇ ਸੋਜ ਆਉਂਦੀ ਹੈ। ਇਸ ਤੋਂ ਇਲਾਵਾ ਜੋੜਾਂ ‘ਚ ਗੱਠਾਂ ਪੈ ਜਾਂਦੀਆਂ ਹਨ। ਜਿਸ ਨਾਲ ਮਰੀਜ਼ ਨੂੰ ਬਹੁਤ ਦਰਦ ਹੁੰਦਾ ਹੈ। ਜੇ ਗਠੀਆ ਵੱਧ ਜਾਵੇ ਤਾਂ ਮਰੀਜ਼ ਨੂੰ ਤੁਰਨ-ਫ਼ਿਰਨ ‘ਚ ਵੀ ਮੁਸ਼ਕਲ ਆਉਂਦੀ ਹੈ।

Joint Pain tips
Joint Pain tips

ਟਮਾਟਰ ਹੈ ਫ਼ਾਇਦੇਮੰਦ: ਟਮਾਟਰ ਦੀ ਵਰਤੋਂ ਸਬਜ਼ੀਆਂ, ਸੂਪ ਜਾਂ ਸਲਾਦ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਤੁਸੀਂ ਇਸ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਪਾ ਸਕਦੇ ਹੋ। ਆਯੁਰਵੈਦ ‘ਚ ਇਸ ਨੂੰ ਬਿਮਾਰੀਆਂ ਦਾ ਕਾਲ ਮੰਨਿਆ ਗਿਆ ਹੈ। ਟਮਾਟਰ ‘ਚ ਵਿਟਾਮਿਨ ਸੀ, ਲਾਇਕੋਪੀਨ, ਵਿਟਾਮਿਨ, ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਵੀ ਗਠੀਏ ਨਾਲ ਜੂਝ ਰਹੇ ਹੋ ਤਾਂ ਆਪਣੀ ਖੁਰਾਕ ‘ਚ ਟਮਾਟਰ ਸ਼ਾਮਲ ਕਰੋ। ਇਸ ਤੋਂ ਇਲਾਵਾ ਟਮਾਟਰ ਦੇ ਜੂਸ ‘ਚ ਅਜਵਾਇਣ ਮਿਲਾਕੇ ਰੋਜ਼ਾਨਾ ਪੀਣ ਨਾਲ ਵੀ ਗਠੀਏ ਦੇ ਦਰਦ ‘ਚ ਰਾਹਤ ਮਿਲਦੀ ਹੈ।

ਹੋਰ ਫਾਇਦੇ

  • ਰੋਜ਼ਾਨਾ ਸਵੇਰੇ ਖਾਲੀ ਪੇਟ 1 ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘਟੇਗਾ।
  • ਜੇ ਪੇਟ ‘ਚ ਕੀੜੇ ਹੋ ਜਾਣ ਤਾਂ ਸਵੇਰੇ ਖਾਲੀ ਪੇਟ ਟਮਾਟਰ ‘ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ।
  • ਟਮਾਟਰ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਜਿਵੇਂ ਕਿ ਅਲਫ਼ਾ-ਲਿਪੋਇਕ ਐਸਿਡ, ਲਾਇਕੋਪੀਨ, ਫੋਲਿਕ ਐਸਿਡ ਅਤੇ ਬੀਟਾ-ਕੈਰੋਟਿਨ ਪ੍ਰੋਸਟੇਟ ਕੈਂਸਰ ਤੋਂ ਬਚਾਅ ਕਰਦੇ ਹਨ।
  • ਪੋਟਾਸ਼ੀਅਮ ਨਾਲ ਭਰਪੂਰ ਟਮਾਟਰਾਂ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
  • ਟਮਾਟਰ ਦੇ ਗੁੱਦੇ ‘ਚ ਕੱਚਾ ਦੁੱਧ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।
  • ਇਸ ਦਾ ਨਿਯਮਿਤ ਸੇਵਨ ਕਰਨ ਨਾਲ ਸ਼ੂਗਰ, ਅੱਖਾਂ ਅਤੇ ਯੂਰੀਨ ਸੰਬੰਧੀ ਬਿਮਾਰੀਆਂ, ਪੁਰਾਣੀ ਕਬਜ਼ ਅਤੇ ਸਕਿਨ ਰੋਗਾਂ ‘ਚ ਫ਼ਾਇਦਾ ਹੁੰਦਾ ਹੈ।

The post ਟਮਾਟਰ ਨਾਲ ਕਰੋ ਜੋੜਾਂ ਦੇ ਦਰਦ ਦਾ ਇਲਾਜ਼, ਇਨ੍ਹਾਂ 6 ਬੀਮਾਰੀਆਂ ਨੂੰ ਵੀ ਕਰੇ ਦੂਰ appeared first on Daily Post Punjabi.

[ad_2]

Source link