Tinda health benefits
ਪੰਜਾਬ

ਟਿੰਡਾ ਨਾਪਸੰਦ ਕਰਨ ਵਾਲੇ ਜ਼ਰੂਰ ਜਾਣੋ ਇਸ ਦੇ ਬੇਮਿਸਾਲ ਫ਼ਾਇਦੇ ?

[ad_1]

Tinda health benefits: ਗਰਮੀਆਂ ‘ਚ ਟਿੰਡਾ, ਲੌਕੀ, ਘੀਆ ਆਦਿ ਸਬਜ਼ੀਆਂ ਸਭ ਤੋਂ ਜ਼ਿਆਦਾ ਪਾਈਆਂ ਜਾਂਦੀਆਂ ਹਨ। ਗੱਲ ਟਿੰਡੇ ਦੀ ਕਰੀਏ ਤਾਂ ਇਸ ਨੂੰ ਬੱਚੇ ਹੋਣ ਜਾਂ ਵੱਡੇ ਜ਼ਿਆਦਾਤਰ ਖਾਣਾ ਪਸੰਦ ਨਹੀਂ ਕਰਦੇ। ਪਰ ਅਸਲ ‘ਚ ਇਸ ਵਿਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਮਾਹਰਾਂ ਦੇ ਅਨੁਸਾਰ ਇਸਦਾ ਸੇਵਨ ਕਰਨਾ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਇਸ ‘ਚ 94 ਪ੍ਰਤੀਸ਼ਤ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਸ ‘ਚ ਵਿਟਾਮਿਨ ਏ, ਸੀ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਈਬਰ, ਓਮੇਗਾ-6 ਫੈਟੀ ਐਸਿਡ, ਕੈਰੋਟੀਨੋਇਡਜ਼, ਐਂਟੀ-ਆਕਸੀਡੈਂਟਸ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। 94 ਪ੍ਰਤੀਸ਼ਤ ਪਾਣੀ ਹੋਣ ਦੇ ਨਾਲ ਕੈਲੋਰੀ ਘੱਟ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਟਿੰਡੇ ਦੇ ਸਭ ਤੋਂ ਵਧੀਆ ਗੁਣਾਂ ਬਾਰੇ ਦੱਸਦੇ ਹਾਂ।

ਸ਼ੂਗਰ ਰੋਗੀਆਂ ਲਈ ਫਾਇਦੇਮੰਦ: ਇਸ ‘ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਟਿੰਡਾ ਸਰੀਰ ‘ਚ ਸ਼ੱਕਰ ਨੂੰ ਜਜ਼ਬ ਕਰਕੇ ਸ਼ੂਗਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦਾ ਹੈ। ਮਾਹਰਾਂ ਅਨੁਸਾਰ ਇਸ ਦੇ ਛਿਲਕਿਆਂ ‘ਚ ਮੌਜੂਦ ਫੋਟੋਕੈਮੀਕਲ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਕਿਡਨੀ ਸਿਹਤਮੰਦ ਰਹਿਣ ਨਾਲ ਪੱਥਰੀ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ਦਾ ਫ੍ਰੀ ਰੈਡੀਕਲਜ਼ ਤੋਂ ਬਚਾਅ ਕਰਦਾ ਹੈ। ਇਹ ਕੈਂਸਰ ਸੈੱਲਾਂ ਨੂੰ ਸਰੀਰ ‘ਚ ਵੱਧਣ ਤੋਂ ਰੋਕਦਾ ਹੈ। ਨਾਲ ਹੀ ਜਲਣ ਦੀ ਸਮੱਸਿਆ ਤੋਂ ਵੀ ਅਰਾਮ ਮਿਲਦਾ ਹੈ। ਖ਼ਾਸਕਰ ਮਰਦਾਂ ‘ਚ ਹੋਣ ਵਾਲਾ ਪ੍ਰੋਸਟੇਟ ਕੈਂਸਰ ਤੋਂ ਬਚਾਅ ਰਹਿੰਦਾ ਹੈ।

Tinda health benefits
Tinda health benefits

ਭਾਰ ਘਟਾਉਣ ‘ਚ ਅਸਰਦਾਰ: ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ। ਅਜਿਹੇ ‘ਚ ਭੁੱਖ ਲੰਬੇ ਸਮੇਂ ਤੱਕ ਸ਼ਾਂਤ ਰਹਿੰਦੀ ਹੈ। ਅਜਿਹੇ ‘ਚ ਭਾਰ ਕੰਟਰੋਲ ਰਹਿੰਦਾ ਹੈ। ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਟਿੰਡਾ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਡੀਟੌਕਸੀਫਾਈ ਹੁੰਦਾ ਹੈ। ਮੈਟਾਬੋਲਿਜ਼ਮ ਤੇਜ਼ ਹੋਣ ਨਾਲ ਗੈਸ, ਐਸਿਡਿਟੀ, ਕਬਜ਼ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ‘ਚ ਗਲੋਬੂਲਿਨ ਨਾਮਕ ਪ੍ਰੋਟੀਨ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਇਹ ਪ੍ਰੋਟੀਨ ਮੁੱਖ ਤੌਰ ‘ਤੇ ਖੂਨ ‘ਚ ਹੁੰਦਾ ਹੈ। ਅਜਿਹੇ ‘ਚ ਟਿੰਡਾ ਦਾ ਸੇਵਨ ਮੌਸਮੀ ਅਤੇ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ। ਕੋਰੋਨਾ ਪੀਰੀਅਡ ਦੌਰਾਨ ਹਰੇਕ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ।

Tinda health benefits
Tinda health benefits

ਬੁਖਾਰ ਘਟਾਉਣ ‘ਚ ਫਾਇਦੇਮੰਦ: ਬੁਖਾਰ ਦੀ ਸਮੱਸਿਆ ‘ਚ ਟਿੰਡੇ ਦਾ ਸਲਾਦ ਦੇ ਰੂਪ ‘ਚ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ‘ਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਦੀ ਅੰਦਰੋਂ ਸਫ਼ਾਈ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦਾ ਪੇਸਟ ਬਣਾ ਕੇ ਮੱਥੇ ‘ਤੇ ਪੱਟੀ ਵਾਂਗ ਲਗਾਉਣ ਨਾਲ ਬੁਖਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਐਂਟੀ-ਆਕਸੀਡੈਂਟ ਗੁਣਾਂ ਅਤੇ ਪਾਣੀ ਨਾਲ ਭਰਪੂਰ ਟਿੰਡਾ ਵਾਲਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਵਾਲ ਹਾਈਡਰੇਟ ਹੋਣ ਨਾਲ ਪੋਸ਼ਿਤ ਹੁੰਦੇ ਹਨ। ਅਜਿਹੇ ‘ਚ ਰੁੱਖੇ, ਬੇਜਾਨ ਵਾਲਾਂ ਦੀ ਸਮੱਸਿਆ ਦੂਰ ਹੋ ਕੇ ਵਾਲ ਸੁੰਦਰ, ਸੰਘਣੇ, ਨਰਮ ਅਤੇ ਸ਼ਾਇਨੀ ਦਿਖਾਈ ਦਿੰਦੇ ਹਨ। ਸਿਹਤ ਦੇ ਨਾਲ ਟਿੰਡਾ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦਾ ਪੇਸਟ ਬਣਾਕੇ ਚਿਹਰੇ ‘ਤੇ ਲਗਾਉਣ ਨਾਲ ਦਾਗ, ਧੱਬੇ, ਪਿੰਪਲਸ, ਛਾਈਆਂ, ਝੁਰੜੀਆਂ, ਸਨਟੈਨ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ। ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਮਿਲਣ ਦੇ ਨਾਲ ਨਮੀ ਲੰਬੇ ਸਮੇਂ ਤੱਕ ਰਹਿੰਦੀ ਹੈ।

ਟਿੰਡਾ ਦੇ ਸੇਵਨ ਦੇ ਨੁਕਸਾਨ

  • ਵੈਸੇ ਤਾਂ ਇਹ ਸਿਹਤ ਅਤੇ ਸੁੰਦਰਤਾ ਨੂੰ ਨਿਖ਼ਾਰਨ ਦਾ ਕੰਮ ਕਰਦਾ ਹੈ। ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।
  • ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਦਰਦ, ਬਦਹਜ਼ਮੀ, ਕੜਵੱਲ, ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ।
  • ਇਸਤੋਂ ਇਲਾਵਾ ਪ੍ਰੇਗਨੈਂਟ ਅਤੇ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ ਇਸ ਦਾ ਸੇਵਨ ਡਾਕਟਰੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।

The post ਟਿੰਡਾ ਨਾਪਸੰਦ ਕਰਨ ਵਾਲੇ ਜ਼ਰੂਰ ਜਾਣੋ ਇਸ ਦੇ ਬੇਮਿਸਾਲ ਫ਼ਾਇਦੇ ? appeared first on Daily Post Punjabi.

[ad_2]

Source link