ਪੰਜਾਬ

ਡਾਇਬਿਟੀਜ਼ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਦੇਸੀ ਨੁਸਖ਼ੇ !

[ad_1]

Diabetes control home tips: ਡਾਇਬਿਟੀਜ਼ ਯਾਨਿ ਕਿ ਸ਼ੂਗਰ ਅੱਜ ਕੱਲ ਇਕ ਆਮ ਬਿਮਾਰੀ ਬਣ ਗਈ ਹੈ ਪਰ ਇਸ ਨੂੰ ਹਲਕੇ ‘ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਬੇਕਾਬੂ ਹੋਈ ਸ਼ੂਗਰ ਅੱਖਾਂ ਦੀ ਰੋਸ਼ਨੀ ਨੂੰ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਿਡਨੀ, ਸਰੀਰ ਦੇ ਮਹੱਤਵਪੂਰਨ ਅੰਗਾਂ ਅਤੇ ਦਿਲ ‘ਤੇ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਸਮੱਸਿਆ ਬਹੁਤ ਜ਼ਿਆਦਾ ਮਿੱਠੇ ਖਾਣ ਨਾਲ ਹੁੰਦੀ ਹੈ ਜਦੋਂ ਕਿ ਅਜਿਹਾ ਨਹੀਂ ਹੈ ਇਸ ਦੀ ਵਜ੍ਹਾ ਤਣਾਅ ਅਤੇ ਚਿੰਤਾ ਹੈ ਉੱਥੇ ਹੀ ਜੈਨੇਟਿਕ ਕਾਰਨ ਵੀ ਇਸ ਬਿਮਾਰੀ ਦਾ ਕਾਰਨ ਹੋ ਸਕਦਾ ਹੈ। ਕਿਤੇ ਨਾ ਕਿਤੇ ਗ਼ਲਤ ਲਾਈਫਸਟਾਈਲ ਵੀ ਇਸ ਬਿਮਾਰੀ ਨੂੰ ਬੜਾਵਾ ਦੇ ਰਿਹਾ ਹੈ ਤਾਂ ਇਸ ਲਈ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

Diabetes control home tips
Diabetes control home tips

ਸ਼ੂਗਰ ਦੀਆਂ ਦੋ ਕਿਸਮਾਂ ਹਨ, ਟਾਈਪ 1 ਅਤੇ ਟਾਈਪ 2: ਜਿੱਥੇ ਟਾਈਪ 1 ਵਿਚ ਇੰਨਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂ ਕਿ ਟਾਈਪ 2 ਡਾਇਬਿਟੀਜ਼ ‘ਚ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ ਜਿਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਵਿਚ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਅਕਸਰ ਲੋਕ ਸ਼ੂਗਰ ਦੀ ਦਵਾਈ ਤਾਂ ਖਾਂ ਲੈਂਦੇ ਹਨ ਪਰ ਖਾਣ-ਪੀਣ ਦਾ ਪਰਹੇਜ਼ ਨਹੀਂ ਕਰਦੇ। ਜਦਕਿ ਇਸ ਵਿਚ ਖਾਣਾ-ਪੀਣ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਿੱਠੀਆਂ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਦੇ ਲੈਵਲ ਨੂੰ ਵਧਾ ਦਿੰਦਾ ਹੈ।

Diabetes control home tips
Diabetes control home tips

ਸ਼ੂਗਰ ‘ਚ ਕੀ ਖਾਈਏ: ਸ਼ੂਗਰ ਦੇ ਮਰੀਜ਼ ਨੂੰ ਫਾਈਬਰ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ। ਸਬਜ਼ੀਆਂ ਵਿਚ ਕੈਪਸਿਕਮ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੂਰਾਈ, ਪਰਵਲ ਖਾਓ। ਦਿਨ ਵਿਚ 1 ਵਾਰ ਦਾਲ ਅਤੇ ਦਹੀਂ ਵੀ ਖਾਓ। ਇਸ ਦੇ ਨਾਲ ਫ਼ਲਾਂ ‘ਚ ਜਾਮਣ, ਅਮਰੂਦ, ਪਪੀਤਾ, ਆਂਵਲਾ ਅਤੇ ਸੰਤਰਾ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਭੋਜਨ ਵਿਚ ਸਾਬਤ ਅਨਾਜ, ਰਾਗੀ, ਫੀਕਾ ਦੁੱਧ, ਦਲੀਆ, ਬ੍ਰਾਊਨ ਰਾਈਸ ਆਦਿ ਦਾ ਸੇਵਨ ਕਰੋ।

Diabetes control home tips

ਕੀ ਨਹੀਂ ਖਾਣਾ ਹੈ: ਕੇਲੇ, ਅੰਗੂਰ, ਅੰਬ, ਲੀਚੀ, ਤਰਬੂਜ ਅਤੇ ਜ਼ਿਆਦਾ ਮਿੱਠੇ ਫਲ ਨਾ ਖਾਓ। ਇਹ ਸ਼ੂਗਰ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਫਰੂਟ ਜੂਸ, ਕੋਲਡ ਡਰਿੰਕ, ਸੌਗੀ, ਪ੍ਰੋਸੈਸਡ ਭੋਜਨ, ਮਸਾਲੇਦਾਰ ਭੋਜਨ, ਚੀਨੀ, ਫੈਟ ਮੀਟ, ਚਿੱਟਾ ਪਾਸਤਾ, ਚਿੱਟਾ ਚਾਵਲ, ਆਲੂ, ਚੁਕੰਦਰ, ਮਿੱਠੇ ਆਲੂ, ਟ੍ਰਾਂਸ ਫੈਟ ਅਤੇ ਡੱਬਾਬੰਦ ​​ਭੋਜਨ ਤੋਂ ਵੀ ਪਰਹੇਜ਼ ਕਰੋ।

ਆਓ ਜਾਣਦੇ ਹਾਂ ਦੇਸੀ ਨੁਸਖ਼ੇ…

 • ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲੋ ਅਤੇ ਇਸ ਪਾਣੀ ਦਾ ਦਿਨ ਵਿਚ ਦੋ ਵਾਰ ਸੇਵਨ ਕਰੋ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ।
 • ਜਾਮਣ ਦੀ ਗੁੱਠਲੀ ਦਾ ਪਾਊਡਰ ਬਣਾ ਕੇ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਨਾਲ ਸੇਵਨ ਕਰੋ। ਇਸ ਨਾਲ ਡਾਇਬਿਟੀਜ਼ ਕੰਟਰੋਲ ਕਰਨ ‘ਚ ਮਦਦ ਮਿਲੇਗੀ।
 • ਦਾਲਚੀਨੀ ਪਾਊਡਰ ਗੁਣਗੁਣੇ ਪਾਣੀ ਨਾਲ ਲਓ। ਇਹ ਸ਼ੂਗਰ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਦੇਵੇਗਾ।
 • ਸਵੇਰੇ ਖ਼ਾਲੀ ਪੇਟ 2-3 ਤੁਲਸੀ ਦੇ ਪੱਤੇ ਚਬਾਓ। ਤੁਸੀਂ ਚਾਹੋ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰੇਗਾ।
 • ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰਦਾ ਹੈ।
 • ਇਸ ਤੋਂ ਇਲਾਵਾ ਸ਼ੂਗਰ ਨੂੰ ਯੋਗ ਦੁਆਰਾ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਲਈ ਯੋਗਾ ਕਰਨਾ ਲਾਭਕਾਰੀ ਹੈ। ਇਸ ਦੇ ਲਈ ਤੁਸੀਂ ਪ੍ਰਾਣਾਯਾਮ, ਸੇਠੁਬੰਧਸਾਨਾ, ਬਾਲਸਾਨਾ, ਵਜਰਾਸਣ ਅਤੇ ਧਨੁਰਾਸਨਾ ਕਰ ਸਕਦੇ ਹੋ।

ਕੁੱਝ ਜ਼ਰੂਰੀ ਗੱਲਾਂ

 • ਬਹੁਤ ਸਾਰਾ ਪਾਣੀ ਪੀਓ
 • ਸਿਹਤਮੰਦ ਖਾਓ
 • ਭਾਰ ਨੂੰ ਕੰਟਰੋਲ ‘ਚ ਰੱਖੋ
 • ਤਣਾਅ ਤੋਂ ਦੂਰ ਰਹੋ
 • ਫਿਜੀਕਲ ਐਕਟੀਵਿਟੀ ਕਰੋ
 • ਸਿਗਰੇਟ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।

The post ਡਾਇਬਿਟੀਜ਼ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਦੇਸੀ ਨੁਸਖ਼ੇ ! appeared first on Daily Post Punjabi.

[ad_2]

Source link