Reduce Belly Fat Yoga
ਪੰਜਾਬ

ਡਿਲੀਵਰੀ ਤੋਂ ਬਾਅਦ ਰੁਟੀਨ ‘ਚ ਕਰੋ ਇਹ ਯੋਗਾ ਆਸਨ, ਮਹੀਨਿਆਂ ‘ਚ ਹੀ ਘੱਟ ਹੋਵੇਗੀ Belly Fat

[ad_1]

Reduce Belly Fat Yoga: ਪ੍ਰੈਗਨੈਂਸੀ ‘ਚ ਅਕਸਰ ਔਰਤਾਂ ਦਾ ਵਜ਼ਨ ਵੱਧ ਜਾਂਦਾ ਹੈ। ਇਹ ਆਮ ਗੱਲ ਹੈ ਇਸ ਲਈ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਅਸਲ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਡਲਿਵਰੀ ਤੋਂ ਬਾਅਦ ਤੁਹਾਡਾ ਭਾਰ ਆਊਟ ਆਫ਼ ਕੰਟਰੋਲ ਹੋ ਜਾਂਦਾ ਹੈ। ਬੱਚੇ ਪੈਦਾ ਕਰਨ ਤੋਂ ਬਾਅਦ ਔਰਤਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਹੀ ਭੁੱਲ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਭਾਰ ਹੋਰ ਵਧ ਜਾਂਦਾ ਹੈ ਅਤੇ ਬੈਲੀ ਫੈਟ ਵੀ ਨਿਕਲ ਆਉਂਦੀ ਹੈ। ਹੁਣ ਅਜਿਹਾ ਵੀ ਨਹੀਂ ਹੈ ਕਿ ਤੁਸੀਂ ਕਦੇ ਵੀ ਬੈਲੀ ਫੈਟ ਨੂੰ ਘੱਟ ਨਹੀਂ ਕਰ ਸਕਦੇ ਤੁਸੀਂ ਇਸ ਨੂੰ ਘਟਾ ਸਕਦੇ ਹੋ ਅਤੇ ਵੈਸੇ ਵੀ ਜੇ ਤੁਸੀਂ ਆਪਣੇ ਵਧਦੇ ਭਾਰ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਤੁਹਾਡੇ ਲਈ ਖ਼ਤਰਾ ਪੈਦਾ ਕਰੇਗਾ। ਕਿਉਂਕਿ ਭਾਰ ਵਧਣ ਕਾਰਨ ਤੁਸੀਂ ਸਮੇਂ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆਂ ਨਾਲ ਘਿਰੇ ਹੋਵੋਗੇ।

Reduce Belly Fat Yoga
Reduce Belly Fat Yoga

ਕਰੋ ਤ੍ਰਿਕੋਣਾਸਨਾ: ਇਹ ਆਸਣ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਵੇਗਾ। ਇਸ ਦਾ ਅਸਰ ਪੂਰੇ ਸਰੀਰ ‘ਤੇ ਪੈਂਦਾ ਹੈ। ਇਸ ਆਸਣ ਨੂੰ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿਵੇਂ ਕਿ ਜੇਕਰ ਤੁਹਾਡਾ ਪੇਟ ਫੁੱਲਦਾ ਹੈ ਜਾਂ ਫ਼ਿਰ ਗੈਸ, ਐਸਿਡਿਟੀ ਦੀ ਸਮੱਸਿਆ ਹੈ ਜਾਂ ਫ਼ਿਰ ਤੁਹਾਨੂੰ ਤਣਾਅ ਰਹਿੰਦਾ ਹੈ ਤਾਂ ਇਹ ਆਸਣ ਕਰੋ ਇਸ ਨਾਲ ਭਾਰ ਤਾਂ ਘੱਟ ਹੋਵੇਗਾ ਅਤੇ ਨਾਲ ਹੀ ਸਰੀਰ ‘ਚ ਲਚੀਲਾਪਣ ਵੀ ਵਧੇਗਾ।

Reduce Belly Fat Yoga
Reduce Belly Fat Yoga

ਗੋਮੁਖਾਸਨ: ਜੇ ਤੁਸੀਂ ਆਪਣੇ ਸਰੀਰ ‘ਚ ਸਟ੍ਰੈੱਚ ਲਿਆਉਣਾ ਚਾਹੁੰਦੇ ਹੋ ਤਾਂ ਇਹ ਆਸਣ ਸਭ ਤੋਂ ਬੈਸਟ ਹੈ। ਇਸ ਆਸਣ ਨਾਲ ਤੁਹਾਡਾ ਭਾਰ ਵੀ ਘੱਟ ਹੋ ਜਾਵੇਗਾ ਅਤੇ ਨਾਲ ਹੀ ਇਸ ਨਾਲ ਸਰੀਰ ‘ਚ ਸੰਤੁਲਨ ਵੀ ਬਣਿਆ ਰਹੇਗਾ।

ਕਰੋ ਮਾਰਜਰੀ ਆਸਨ: ਡਿਲੀਵਰੀ ਤੋਂ ਬਾਅਦ ਕਈ ਵਾਰ ਔਰਤਾਂ ਨੂੰ ਅੰਗਾਂ ‘ਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਇਹ ਸਮੱਸਿਆ ਘਟਣ ਦੇ ਬਜਾਏ ਹੋਰ ਵੱਧ ਜਾਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਤੁਸੀਂ ਇਸਨੂੰ ਹੁਣ ਤੋਂ ਹੀ ਰੋਕਣ ਲਈ ਕੰਮ ਕਰਨਾ ਸ਼ੁਰੂ ਕਰ ਦਿਓ। ਇਸ ਲਈ ਅਜਿਹੇ ‘ਚ ਤੁਸੀਂ ਮਾਰਜਰੀ ਆਸਨ ਕਰੋ। ਇਸ ਆਸਣ ਨਾਲ ਸਰੀਰ ਇੱਕ ਦਮ ਸਟ੍ਰੈੱਚ ਵੀ ਹੋਵੇਗਾ ਅਤੇ ਨਾਲ ਹੀ ਭਾਰ ਵੀ ਘੱਟ ਜਾਵੇਗਾ।

ਵਿਪਰੀਤ ਕਰਨੀ ਆਸਣ: ਜੇ ਤੁਸੀਂ ਆਪਣੇ ਸਰੀਰ ਨੂੰ ਇੱਕ ਦਮ ਰਿਲੈਕਸ ਕਰਨਾ ਚਾਹੁੰਦੇ ਹੋ ਤਾਂ ਇਹ ਆਸਣ ਤੁਸੀਂ ਜ਼ਰੂਰ ਕਰੋ। ਇਸ ਨਾਲ ਹਾਰਮੋਨਲ ਸਿਸਟਮ ਵੀ ਠੀਕ ਰਹਿੰਦਾ ਹੈ ਅਤੇ ਪੇਟ ਵੀ ਸਾਫ ਰਹਿੰਦਾ ਹੈ ਅਤੇ ਨਾਲ ਹੀ ਭਾਰ ਵਧਾਉਣ ਦੀ ਸਮੱਸਿਆ ਵੀ ਘੱਟ ਜਾਂਦੀ ਹੈ ਅਤੇ ਵਧੀ ਹੋਈ ਤੋਂਦ ਵੀ ਅੰਦਰ ਚਲੀ ਜਾਵੇਗੀ। ਡਿਲਿਵਰੀ ਦੇ ਕੁਝ ਦਿਨਾਂ ਬਾਅਦ ਤੁਸੀਂ ਕਸਰਤ ਜਾਂ ਯੋਗਾ ਨਾ ਕਰੋ। ਪਹਿਲਾਂ ਤੁਸੀਂ ਆਪਣੇ ਸਰੀਰ ਨੂੰ ਕੁਝ ਸਮਾਂ ਦਿਓ ਤਾਂ ਜੋ ਉਹ ਰਿਕਵਰ ਹੋ ਸਕੇ ਅਤੇ ਫਿਰ ਤੁਸੀਂ ਕਸਰਤ ਸ਼ੁਰੂ ਕਰੋ। ਇਸਦੇ ਲਈ ਤੁਸੀਂ ਪਹਿਲਾਂ 1 ਤੋਂ ਢੇਡ ਮਹੀਨੇ ਤੱਕ ਆਰਾਮ ਕਰੋ ਅਤੇ ਫਿਰ ਹੀ ਕਸਰਤ ਜਾਂ ਯੋਗਾ ਕਰੋ।

The post ਡਿਲੀਵਰੀ ਤੋਂ ਬਾਅਦ ਰੁਟੀਨ ‘ਚ ਕਰੋ ਇਹ ਯੋਗਾ ਆਸਨ, ਮਹੀਨਿਆਂ ‘ਚ ਹੀ ਘੱਟ ਹੋਵੇਗੀ Belly Fat appeared first on Daily Post Punjabi.

[ad_2]

Source link