ਪੰਜਾਬ

ਡੇਅਰੀ ਸਿਖਲਾਈ ਪ੍ਰੋਗਰਾਮ ਅਧੀਨ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ

ਡੇਅਰੀ ਸਿਖਲਾਈ ਪ੍ਰੋਗਰਾਮ ਅਧੀਨ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ

 

ਵਿਦੇਸ ਜਾਂ ਸਰਕਾਰੀ ਨੌਕਰੀ ਦੀ ਝਾਕ ਛੱਡ ਡੇਅਰੀ ਧੰਦੇ ਰਾਹੀਂ ਸਵੈ-ਰੋਜਗਾਰ ਅਪਨਾਉਣ ਅੱਜ ਦੇ ਨੌਜਵਾਨ-ਸ਼ ਇੰਜ: ਮਨਵਿੰਦਰ ਸਿੰਘ ਗਿਆਸਪੁਰਾ (ਐਮ. ਐਲ. ਏ, ਪਾਇਲ)

 

 

ਬੀਜਾ, 06 ਮਈ (ਇੰਦਰਜੀਤ ਸਿੰਘ ਦੈਹਿੜੂ ) ਸ਼ ਕੁਲਦੀਪ ਸਿੰਘ ਧਾਲੀਵਾਲ ਮਾਣਯੋਗ ਕੈਬਨਿਟ ਮੰਤਰੀ, ਡੇਅਰੀ ਵਿਕਾਸ ਵਿਭਾਗ, ਪਸੂ ਪਾਲਣ, ਮੱਛੀ ਪਾਲਣ ਵਿਭਾਗ ਜੀ ਦੀ ਅਗਵਾਈ ਹੇਠ ਸ਼ ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸਾਂ ਅਨੁਸਾਰ ਬਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, (ਲੁਧਿਆਣਾ) ਅਤੇ ਇੰਚਾਰਜ ਡੇਅਰੀ ਸਿਖਲਾਈ ਕੇਂਦਰ, (ਬੀਜਾ) ਦੀ ਦੇਖਰੇਖ ਹੇਠ ਮਿਤੀ 25-04-22 ਤੋਂ 06-05-22 ਤੱਕ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ. ਜਿਸ ਵਿਚ ਜਿਲ੍ਹਾ ਲੁਧਿਆਣਾ, ਫਤਿਹਗੜ ਸਾਹਿਬ , ਅਤੇ ਪਟਿਆਲਾ ਦੇ 28 ਸਿਖਿਆਰਥੀਆਂ ਨੇ ਭਾਗ ਲਿਆ. ਸਿਖਲਾਈ ਦੌਰਾਨ ਡੇਅਰੀ ਫਾਰਮਿੰਗ ਸੂਰੁ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸੂਆਂ ਦੀ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ$ ਐਸ਼ਐਨ਼ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੰਤੁਲਿਤ ਪਸੂ ਖੁਰਾਕ ਤਿਆਰ ਕਰਨ ਅਤੇ ਵਰਤੋ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ. ਵਿਭਾਗੀ ਮਾਹਰਾਂ ਵਿਚੋਂ ਮਾਣਯੋਗ ਸ. ਬਲਵਿੰਦਰ ਸਿੰਘ (ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ), ਤ੍ਰਿਭਵਨਜੀਤ ਕੌਰ ਡੀ਼ਟੀ ਬੀਜਾ, ਸ੍ਰੀ ਬਾਲ ਕ੍ਰਿਸਨ ਡੇਅਰੀ ਵਿਕਾਸ ਇੰਸਪੈਕਟਰ, ਬੀਜਾ ਨੇ ਲਾਹੇਵੰਦ ਜਾਣਕਾਰੀ ਦਿੱਤੀ ਅਤੇ ਸਿਖਲਾਈ ਦੀ ਸਮਾਪਤੀ ਤੇ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਐਮ. ਐਲ. ਏ, ਪਾਇਲ ਨੇ 06-05-22 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ ਦਾ ਦੌਰਾ ਕੀਤਾ ਅਤੇ ਇੱਥੇ ਸਿਖਿਆਰਥੀਆਂ ਨੂੰ ਸੇਧ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਦਾ ਜਾਇਜਾ ਲਿਆ ਅਤੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਅਤੇ ਅਖੀਰ ਵਿਚ ਸ਼ਬਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਅਤੇ ਇੰਚਾਰਜ ਡੇਅਰੀ ਸਿਖਲਾਈ ਕੇਂਦਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੇਅਰੀ ਫਾਰਮਿੰਗ ਨੂੰ ਆਧੁਨਿਕ ਅਤੇ ਤਕਨੀਕੀ ਬਣਾਉਣ ਲਈ ਸਰਕਾਰ ਵੱਲੋਂ ਚਾਰਾ ਕੱਟਣ ਅਤੇ ਕੁਤਰਨ ਵਾਲੀ ਮਸੀਨ (ਚਾਫ ਕਟਰ), ਮਿਲਕਿੰਗ ਪਾਰਲਰ, ਮਿਲਕਿੰਗ ਮਸੀਨ, ਬਲਕ ਮਿਲਕ ਕੂਲਰ ਅਤੇ ਮਾਡਲ ਕੈਟਲ ਸੈਡ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ. ਨੌਜਵਾਨਾਂ ਨੂੰ ਡੇਅਰੀ ਦੇ ਧੰਦੇ ਨੂੰ ਵਪਾਰਕ ਲੀਹਾਂ ਤੇ ਚਲਾ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੀਦਾ ਹੈ ਇਸ ਉਪਰੰਤ ਸਮੂਹ ਸਟਾਫ਼ ਡੇਅਰੀ ਵਿਕਾਸ ਵਿਭਾਗ ਅਤੇ ਡੇਅਰੀ ਸਿਖਲਾਈ ਕੇਂਦਰ ਬੀਜਾ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਪਾਇਲ ਤੋਂ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਇੱਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ । ਡੇਅਰੀ ਟ੍ਰ੍ਰੇਨਿੰਗ ਪ੍ਰੋਗਰਾਮ ਦਾ ਅਗਲਾ ਬੈਚ ਮਿਤੀ 09-05-2022 ਤੋਂ ਸੁਰੂ ਹੋਵੇਗਾ ਚਾਹਵਾਨ ਸਿਖੀਆਰਥੀ ਵਧੇਰੇ ਜਾਣਕਾਰੀ ਲਈ ਬੀਜਾ ਸੈਂਟਰ 0128-264566 ਅਤੇ 0161-2400223 ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਦੇ ਦਫਤਰ ਵਿਖੇ ਸੰਪਰਕ ਕੀਤਾ ਜਾਵੇ. ਇਸ ਮੌਕੇ ਹਾਜ਼ਰ ਯੂਥ ਆਗੂ ਹਰਜੀਤ ਸਿੰਘ ਖਰੇ੍, ਸੀਨੀਅਰ ਆਗੂ ਮੋਹਣ‌ ਲਾਲ, ਅਮਰਦੀਪ ਸਿੰਘ ਕੂਹਲੀ,ਪੀ ਏ‌ ਮਨਜੀਤ ਸਿੰਘ ਡੀ ਸੀ, ਕੁਲਜਿੰਦਰ ਸਿੰਘ ਦਹਿੜੂ , ਯਾਦਵਿੰਦਰ ਸਿੰਘ ਧਮੋਟ ਆਦਿ ਹਾਜ਼ਰ ਸਨ