Lungs healthy food
ਪੰਜਾਬ

ਤੁਲਸੀ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ, ਫੇਫੜੇ ਬਣਨਗੇ ਮਜ਼ਬੂਤ ਅਤੇ ਹੈਲਥੀ

[ad_1]

Lungs healthy food: ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੇਫੜਿਆਂ ‘ਤੇ ਅਟੈਕ ਕਰ ਰਿਹਾ ਹੈ। ਜਿਸ ਕਾਰਨ ਫੇਫੜੇ ਖਰਾਬ ਹੋ ਰਹੇ ਹਨ ਅਤੇ ਮਰੀਜ਼ਾਂ ‘ਚ ਆਕਸੀਜਨ ਦੀ ਕਮੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਅਜਿਹੇ ‘ਚ ਆਪਣੇ ਆਪ ਨੂੰ ਕੋਰੋਨਾ ਤੋਂ ਬਚਾਅ ਰੱਖਣਾ ਹੀ ਪਹਿਲਾਂ ਅਤੇ ਵਧੀਆ ਹੱਲ ਹੈ। ਫੇਫੜਿਆਂ ਦੀ ਸਿਹਤ ‘ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡੇਲੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਫੇਫੜਿਆਂ ਨੂੰ ਹੈਲਥੀ ਰੱਖਿਆ ਜਾ ਸਕਦਾ ਹੈ ਅਤੇ ਸਰੀਰ ‘ਚ ਆਕਸੀਜਨ ਲੈਵਲ ਵੀ ਘੱਟ ਨਹੀਂ ਹੋਵੇਗਾ।

Lungs healthy food
Lungs healthy food

ਤੁਲਸੀ: ਪੋਟਾਸ਼ੀਅਮ, ਆਇਰਨ, ਕਲੋਰੋਫਿਲ ਮੈਗਨੇਸ਼ੀਅਮ, ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਸਵੇਰੇ ਤੁਲਸੀ ਦੇ 4-5 ਪੱਤੇ ਚਬਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਿਲੋਅ ਅਤੇ ਤੁਲਸੀ ਦਾ ਕਾੜਾ ਵੀ ਪੀ ਸਕਦੇ ਹੋ।

ਮੁਲੱਠੀ: ਮੁਲੱਠੀ ‘ਚ ਵਿਟਾਮਿਨ ਬੀ, ਈ, ਫਾਸਫੋਰਸ, ਕੈਲਸ਼ੀਅਮ, ਆਇਰਨ ਜਿਹੇ ਪੋਸ਼ਕ ਤੱਤਾਂ ਦੇ ਨਾਲ ਐਟੀ-ਆਕਸੀਡੈਂਟ, ਐਂਟੀ-ਬਾਇਓਟਿਕ ਗੁਣ ਵੀ ਹੁੰਦੇ ਹਨ। ਮੁਲੱਠੀ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ, ਬੁਖਾਰ ਤੋਂ ਰਾਹਤ ਤਾਂ ਮਿਲਦੀ ਹੈ ਨਾਲ ਹੀ ਫੇਫੜੇ ਵੀ ਮਜ਼ਬੂਤ ਬਣਦੇ ਹਨ। ਮੁਲੱਠੀ ਦਾ ਸੇਵਨ 3-5 ਗ੍ਰਾਮ ਪਾਊਡਰ ਦੇ ਰੂਪ ‘ਚ ਕਰੋ।

Lungs healthy food
Lungs healthy food

ਦਾਲਚੀਨੀ: ਥਿਆਮੀਨ, ਫਾਸਫੋਰਸ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਗੁਣਾਂ ਨਾਲ ਭਰਪੂਰ ਦਾਲਚੀਨੀ ਸਵਾਦ ‘ਚ ਥੋੜੀ ਜਿਹੀ ਤਿੱਖੀ ਹੁੰਦੀ ਹੈ ਪਰ ਫੇਫੜਿਆਂ ਨੂੰ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਦਾਲਚੀਨੀ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੀ ਹੈ।

ਲੌਂਗ: ਲੌਂਗ ਬੇਸ਼ਕ ਦਿੱਖਣ ‘ਚ ਛੋਟਾ ਹੁੰਦਾ ਹੈ ਪਰ ਇਸਦੇ ਬਹੁਤ ਸਾਰੇ ਫਾਇਦੇ ਹਨ। ਲੌਂਗ ਤਣਾਅ, ਪੇਟ ਦੀ ਸਮੱਸਿਆ, ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦਿਲ, ਫੇਫੜੇ, ਲੀਵਰ ਆਦਿ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ।

The post ਤੁਲਸੀ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ, ਫੇਫੜੇ ਬਣਨਗੇ ਮਜ਼ਬੂਤ ਅਤੇ ਹੈਲਥੀ appeared first on Daily Post Punjabi.

[ad_2]

Source link