Lauki Raita benefits
ਪੰਜਾਬ

ਤੇਜ਼ੀ ਨਾਲ ਵਜ਼ਨ ਘਟਾਉਣ ਲਈ ਰੋਜ਼ਾਨਾ ਖਾਓ 1 ਕੌਲੀ ਲੌਕੀ ਦਾ ਰਾਇਤਾ !

[ad_1]

Lauki Raita benefits: ਗਰਮੀਆਂ ਦੇ ਮੌਸਮ ‘ਚ ਤੁਹਾਨੂੰ ਬਾਜ਼ਾਰ ‘ਚ ਲੌਕੀ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਇਹ ਸਬਜ਼ੀ ਖਾਣ ‘ਚ ਸੁਆਦ ਹੁੰਦੀ ਹੈ ਅਤੇ ਇਸ ਨੂੰ ਕਈ ਤਰੀਕਿਆਂ ਨਾਲ ਭੋਜਨ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਪਰ ਕਈ ਲੋਕਾਂ ਨੂੰ ਲੌਕੀ ਪਸੰਦ ਨਹੀਂ ਹੁੰਦੀ। ਅਜਿਹੇ ‘ਚ ਉਹ ਲੌਕੀ ਨੂੰ ਆਪਣੀ ਡਾਇਟ ‘ਚ ਸ਼ਾਮਲ ਨਹੀਂ ਕਰਨਾ ਚਾਹੁੰਦੇ। ਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਇਕ ਬਹੁਤ ਹੀ ਸਿਹਤਮੰਦ ਚੀਜ਼ ਤੋਂ ਦੂਰ ਕਰ ਰਹੇ ਹੋ। ਜੇ ਤੁਹਾਨੂੰ ਲੌਕੀ ਦੀ ਸਬਜ਼ੀ ਪਸੰਦ ਨਹੀਂ ਹੈ ਤਾਂ ਤੁਸੀਂ ਲੌਕੀ ਦਾ ਰਾਈਤਾ ਖਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਅਸਾਨ ਹੈ ਅਤੇ ਇਹ ਖਾਣ ‘ਚ ਬਹੁਤ ਸੁਆਦ ਲੱਗਦਾ ਹੈ। ਜੇ ਤੁਸੀਂ ਇਸ ਨੂੰ ਨਿਯਮਿਤ ਰੂਪ ‘ਚ ਆਪਣੀ ਡਾਇਟ ‘ਚ 1 ਕੌਲੀ ਲੌਕੀ ਦਾ ਰਾਇਤਾ ਸ਼ਾਮਲ ਕਰ ਸਕਦੇ ਹੋ।

ਭਾਰ ਘਟਾਉਣ ‘ਚ ਮਦਦਗਾਰ: ਜੇ ਤੁਸੀਂ ਲੰਬੇ ਸਮੇਂ ਤੋਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਅਜਿਹਾ ਕਰਨ ‘ਚ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਆਪਣੀ ਡਾਇਟ ‘ਚ ਲੌਕੀ ਦੇ ਰਾਇਤੇ ਨੂੰ ਇੱਕ ਵਾਰ ਨਿਯਮਿਤ ਰੂਪ ‘ਚ ਸ਼ਾਮਿਲ ਕਰਕੇ ਦੇਖੋ। ਲੌਕੀ ਫਾਈਬਰ ਦਾ ਚੰਗਾ ਸਰੋਤ ਹੈ ਅਤੇ ਇਸ ‘ਚ ਫੈਟ ਬਿਲਕੁਲ ਵੀ ਨਹੀਂ ਹੁੰਦਾ ਹੈ। ਜੇ ਤੁਸੀਂ ਇਸ ਨੂੰ ਦਹੀਂ ‘ਚ ਮਿਕਸ ਕਰਕੇ ਰੋਜ਼ ਖਾਂਦੇ ਹੋ ਤਾਂ ਤੁਹਾਨੂੰ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ।

Lauki Raita benefits
Lauki Raita benefits

ਯੂਰਿਨ ਇੰਫੈਕਸ਼ਨ ‘ਚ ਲਾਭਕਾਰੀ: ਗਰਮੀਆਂ ਦੇ ਮੌਸਮ ‘ਚ ਯੂਟੀਆਈ ਦੀ ਸਮੱਸਿਆ ਹੋਣਾ ਬਹੁਤ ਆਮ ਹੈ। ਇਸ ਮੌਸਮ ‘ਚ ਤੇਜ਼ ਗਰਮੀ, ਪਸੀਨਾ ਅਤੇ ਸਰੀਰ ‘ਚ ਹਾਈਡਰੇਸਨ ਦੀ ਕਮੀ ਕਾਰਨ ਪੈਦਾ ਹੁੰਦੀ ਹੈ। ਅਜਿਹੇ ‘ਚ ਜੇ ਤੁਸੀਂ ਨਿਯਮਿਤ ਰੂਪ ‘ਚ ਲੌਕੀ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇਸ ਸਮੱਸਿਆ ‘ਚ ਬਹੁਤ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਦਹੀਂ ‘ਚ ਵਿਟਾਮਿਨ-ਸੀ ਹੁੰਦਾ ਹੈ ਅਤੇ ਇਸ ਦੇ ਬੀਜ ‘ਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਤੁਹਾਨੂੰ ਯੂਟੀਆਈ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।

Lauki Raita benefits
Lauki Raita benefits

ਸਕਿਨ ਲਈ ਫਾਇਦੇਮੰਦ: ਲੌਕੀ ‘ਚ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਸਭ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਖ਼ਾਸਕਰ ਲੌਕੀ ਦੇ ਰਾਇਤੇ ਦਾ ਨਿਯਮਿਤ ਰੂਪ ‘ਚ ਸੇਵਨ ਕਰਨ ਨਾਲ ਤੁਹਾਡੀ ਸਕਿਨ ‘ਚ ਚਮਕ ਅਤੇ ਨਿਖ਼ਾਰ ਆ ਜਾਂਦਾ ਹੈ। ਫਾਸਫੋਰਸ, ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਬੀ ਦਾ ਚੰਗਾ ਸਰੋਤ ਦੇ ਕਾਰਨ ਲੌਕੀ ਨੂੰ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਵਾਲਾਂ ਦੀ ਗਰੋਥ ਨੂੰ ਚੰਗਾ ਕਰਦੀ ਹੈ ਅਤੇ ਜੇਕਰ ਵਾਲ ਬਹੁਤ ਜ਼ਿਆਦਾ ਡਿੱਗ ਰਹੇ ਹਨ ਅਤੇ ਗੰਜੇਪਣ ਦੀ ਸ਼ਿਕਾਇਤ ਹੋ ਰਹੀ ਹੈ ਤਾਂ ਰੋਜ਼ ਲੌਕੀ ਦਾ ਰਾਈਤਾ ਖਾਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ‘ਚ ਸਹਾਇਕ: ਲੌਕੀ ‘ਚ ਕੈਲੋਰੀ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇ ਤੁਸੀਂ ਰੋਜ਼ਾਨਾ ਇਕ ਕੌਲੀ ਲੌਕੀ ਦਾ ਰਾਇਤਾ ਖਾਓਗੇ ਤਾਂ ਤੁਹਾਡੇ ਸਰੀਰ ‘ਚ ਸਿਰਫ 24 ਕੈਲੋਰੀ ਹੀ ਪਹੁੰਚੇਗੀ। ਇਸ ਲਈ ਰਾਇਤੇ ਨੂੰ ਹਜ਼ਮ ਕਰਨਾ ਬਹੁਤ ਅਸਾਨ ਹੁੰਦਾ ਹੈ। ਸਿਰਫ ਇਹ ਹੀ ਨਹੀਂ ਗਰਮੀਆਂ ਦੇ ਮੌਸਮ ‘ਚ ਲੌਕੀ ਦਾ ਰਾਇਤਾ ਤੁਹਾਡੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦਾ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਵੀ ਘੱਟ ਕਰਦਾ ਹੈ।

The post ਤੇਜ਼ੀ ਨਾਲ ਵਜ਼ਨ ਘਟਾਉਣ ਲਈ ਰੋਜ਼ਾਨਾ ਖਾਓ 1 ਕੌਲੀ ਲੌਕੀ ਦਾ ਰਾਇਤਾ ! appeared first on Daily Post Punjabi.

[ad_2]

Source link