ਦੁਸਹਿਰਾ ਮੇਲਾ ਮੁੱਲਾਂਪੁਰ ਦਾਖਾ ਦਾ ਬਣਿਆ ਚਰਚਾ ਦਾ ਵਿਸ਼ਾ
ਫਿਲਮੀ ਅਦਾਕਾਰ ਹੋਬੀ ਧਾਲੀਵਾਲ,ਗਾਇਕਾਂ ਜੈਸਮੀਨ ਅਖਤਰ,ਮੈਡੀ ਕਾਲੜਾ ਨੂੰ ਸੁਣਨ ਲਈ ਦਰਸ਼ਕਾ ਵਿੱਚ ਉਤਸ਼ਾਹ : ਰਾਜੇਸ਼ ਕਾਂਸਲ, ਮੰਨੂ ਸ਼ਰਮਾ
ਮੁੱਲਾਂਪੁਰ ਦਾਖਾ, ( ਜਗਦੀਪ ਸਿੰਘ)
ਸ੍ਰੀ ਰਾਮਲੀਲਾ ਦੁਸਿਹਰਾ ਕਮੇਟੀ ਮੁੱਲਾਂਪੁਰ ਦਾਖਾ,ਰਜਿ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੁਸਹਿਰਾ ਮੇਲਾ ਤੇ ਇਸ ਮੌਕੇ ਕਰਵਾਏ ਜਾ ਰਹੇ ਸਭਿਆਚਾਰਕ ਪ੍ਰੋਗਰਾਮ ਵਿੱਚ ਪੁਹੰਚ ਰਹੇ ਫਿਲਮੀ ਅਦਾਕਾਰ ਹੋਬੀ ਧਾਲੀਵਾਲ, ਪੰਜਾਬ ਦੀ ਪ੍ਰਸਿੱਧ ਗਾਇਕਾਂ ਜੈਸਮੀਨ ਅਖਤਰ ਅਤੇ ਮੈਡੀ ਕਾਲੜਾ ਨੂੰ ਸੁਣਨ ਲਈ ਇਲਾਕੇ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਕਮੇਟੀ ਦੇ ਪ੍ਰਧਾਨ ਰਾਜੇਸ਼ ਕਾਂਸਲ, ਸੈਕਟਰੀ ਮੰਨੂ ਸ਼ਰਮਾ ਨੇ ਦੱਸਿਆ ਕਿ ਦੁਸਹਿਰੇ ਮੇਲੇ ਦੀ ਇਸ ਵਾਰ ਦੇਸ਼ ਵਿਦੇਸ਼ ਵਿੱਚ ਬਹੁਤ ਚਰਚਾ ਹੋ ਰਹੀ ਹੈ ਕਿਉiੁਕ ਇਹ ਦੁਸਹਿਰਾ ਮੇਲੇ ਲਈ ਸਾਰੀਆ ਰਾਜਸੀਆਂ ਪਾਰਟੀਆਂ ਦੇ ਆਗੂ ਵੀ ਇੱਕ ਮੰਚ ਤੇ ਇੱਕਠੇ ਹੋ ਰਹੇ ਹਨ,ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਵਿੱਚ ਆਪਣੇ ਡਾਇਲਾਗ ਰਾਹੀਂ ਸਰੋਤਿਆ ਦਾ ਮੰਨੋਰੰਜਨ ਕਰਨ ਵਾਲੇ ਹੋਬੀ ਧਾਲੀਵਾਲ ਵਿਸ਼ੇਸ ਤੋਰ ਤੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪੁਹੰਚ ਰਹੇ ਹਨ,ਉਨ੍ਹਾਂ ਦੱਸਿਆ ਕਿ ਜੈਸਮੀਨ ਅਖਤਰ,ਤੇ ਮੈਡੀ ਕਾਲੜਾ ਆਪਣੇ ਗੀਤਾ ਰਾਹੀਂ ਦਰਸ਼ਕਾ ਦਾ ਮੰਨੋਰੰਜਨ ਕਰਨਗੀਆਂ,ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁਸਹਿਰੇ ਮੇਲੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।