[ad_1]
ਗੁਰੂ ਦਾ ਫੁਰਮਾਨ ਹੈ:ਸਰਬ ਸੁਖਾ ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ॥ (177)। ਭਾਵ: ਹੇ ਭਾਈ, ਗੁਰੂ ਦਾ ਉਪਦੇਸ਼ (ਗੁਰਬਾਣੀ) ਆਪਣੇ ਮਨ ਵਿੱਚ ਟਿਕਾ ਕੇ ਰੱਖ। ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਤੇ ਸਦੀਵੀ (ਸਦਾ ਕਾਇਮ ਰਹਿਣ ਵਾਲਾ) ਸੁੱਖ। ਭਾਵ ਇਹੀ ਕਿ ਗੁਰਬਾਣੀ ਤੇ ਚਲ ਕੇ ਹੀ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ॥ (1248)। ਭਾਵ: ਜੇ ਮਨੁੱਖ ਸਤਿਗੁਰ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਸ੍ਰੇਸ਼ਟ ਸੁੱਖ
(ਅਨੰਦ) ਪ੍ਰਾਪਤ ਹੋ ਜਾਂਦਾ ਹੈ। ਤਾਂ ਫਿਰ ਅਨੰਦ ਦੀ ਪ੍ਰਾਪਤੀ ਲਈ ਗੁਰੂ ਦਾ ਉਪਦੇਸ਼ ਜਾਂ ਹੁਕਮ ਕੀ ਹੈ? ਅਨਦ ਕਰਹੁ ਤਜਿ ਸਗਲ ਬਿਕਾਰ॥ ਨਾਨਕ ਹਰਿ ਜਪਿ ਉਤਰਹੁ ਪਾਰ॥ (899)। ਭਾਵ: ਹੇ ਨਾਨਕ, ਸਾਰੇ ਵਿਕਾਰ (ਕਾਮ, ਕ੍ਰੋ ਧ, ਲੋਭ, ਮੋਹ, ਅਹੰਕਾਰ) ਛੱਡ ਕੇ ਅਨੰਦ ਮਾਣਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ (ਹੁਕਮ ਨੂੰ) ਜਪ (ਜਾਣ) ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਉਗੇ। ਭਾਵ ਇਹੀ ਹੈ ਕਿ ਗੁਰੂ ਦੀ ਸਿਖਿਆ ਦੁਆਰਾ ਅਉਗੁਣਾ ਨੂੰ ਤਿਆਗ ਕੇ ਹੀ ਸਦੀਵੀ ਸੁੱਖ ਪ੍ਰਾਪਤ ਹੋ ਸਕਦਾ ਹੈ। ਕਰਿ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ
ਪਾਵੈ॥ (278)। ਭਾਵ: ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਉ (ਦਾ ਗੁਣ) ਪਾਂਦਾ ਹੈ ਨਾਨਕ, (ਉਹ ਮਨੁੱਖ) ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਸੁੱਖ ਪਾਉਂਦਾ ਹੈ। ਕਿਰਪਾ ਉਸਤੇ ਹੀ ਹੋਵੇਗੀ ਜੋ ਉਸਦੇ ਹੁਕਮ ਵਿੱਚ ਚਲੇਗਾ, ਇਸ ਲਈ ਜੋ ਉਸਦੇ ਹੁਕਮ ਵਿੱਚ ਚਲ ਕੇ ਗੁਣਾਂ ਨੂੰ ਧਾਰਨ ਕਰੇਗਾ ਉਹੀ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲਵੇਗਾ।
The post ਦੋ ਤ ਰੀ ਕੇ ਜਿੰ ਦ ਗੀ ਚ ਖੁ ਸ਼ੀ appeared first on News 35 Media.
[ad_2]
Source link