Wood comb benefits
ਪੰਜਾਬ

ਪਲਾਸਟਿਕ ਜਾਂ ਮੈਟਲ ਨਹੀਂ, ਵਾਲਾਂ ਅਤੇ ਸਕੈਲਪ ਲਈ ਫ਼ਾਇਦੇਮੰਦ ਲੱਕੜ ਦੀ ਕੰਘੀ

[ad_1]

Wood comb benefits: ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਣ ਲਈ ਕੁੜੀਆਂ ਹੇਅਰ ਟਰੀਟਮੈਂਟ ‘ਤੇ ਬਹੁਤ ਸਾਰਾ ਪੈਸਾ ਖਰਚਦੀਆਂ ਹਨ। ਬਾਵਜੂਦ ਇਸ ਦੇ ਵਾਲ ਝੜਨਾ, ਖੁਸ਼ਕੀ, ਡੈਂਡਰਫ, ਦੋ-ਮੂੰਹੇ ਵਾਲਾਂ ਦੀ ਸਮੱਸਿਆ ਰੁਕਣ ਦਾ ਨਾਮ ਨਹੀਂ ਲੈਂਦੀ। ਤਾਂ ਜਨਾਬ ਇਸ ‘ਚ ਕਸੂਰ ਤੁਹਾਡੀ ਕੰਘੀ ਦਾ ਹੋ ਸਕਦਾ ਹੈ। ਅੱਜ ਕੱਲ ਕੁੜੀਆਂ ਵਾਲਾਂ ਨੂੰ ਸੁਲਝਾਉਣ ਲਈ ਪਲਾਸਟਿਕ ਜਾਂ ਮੈਟਲ ਦੀ ਕੰਘੀ ਵਰਤਦੀਆਂ ਹਨ ਜਦਕਿ ਮਾਹਰ ਮੰਨਦੇ ਹਨ ਕਿ ਲੱਕੜ ਦੀ ਕੰਘੀ ਵਾਲਾਂ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੱਕੜ ਦੀ ਕੰਘੀ ਵਾਲਾਂ ਲਈ ਕਿਵੇਂ ਫਾਇਦੇਮੰਦ ਹੈ…

Wood comb benefits
Wood comb benefits

ਸਭ ਤੋਂ ਪਹਿਲਾਂ ਜਾਣੋ ਕਿ ਕਿਹੜੀ ਲੱਕੜ ਤੋਂ ਬਣੀ ਕੰਘੀ ਦੀ ਕਰੋ ਵਰਤੋਂ: ਵਾਲਾਂ ਲਈ ਤੁਸੀਂ ਨਿੰਮ ਜਾਂ ਹਰੀ ਚੰਦਨ, ਬਾਂਸ ਦੀ ਬਣੀ ਕੰਘੀ ਦੀ ਵਰਤੋਂ ਕਰੋ। ਇਸ ‘ਚ ਮੌਜੂਦ ਆਯੁਰਵੈਦਿਕ ਗੁਣ ਤੁਹਾਨੂੰ ਜ਼ਿਆਦਾ ਫ਼ਾਇਦਾ ਦੇਣਗੇ। ਇਹ ਯਾਦ ਰੱਖੋ ਕਿ ਦਿਨ ‘ਚ ਸਿਰਫ 3 ਤੋਂ 8 ਵਾਰ ਵਾਲਾਂ ਦੀ ਕੰਘੀ ਦੀ ਵਰਤੋਂ ਕਰੋ। ਲੱਕੜ ਦੀ ਬਣੀ ਚੌੜੀ ਕੰਘੀ ਦੀ ਵਰਤੋਂ ਵੀ ਕਰੋ।

Wood comb benefits
Wood comb benefits
  • ਆਯੁਰਵੈਦ ਦੇ ਅਨੁਸਾਰ ਬਾਂਸ ਬ੍ਰਿਸਟਲ ਲੱਕੜ ਦੀ ਕੰਘੀ ਨਾਲ ਸਕੈਲਪ ਦੇ acupressure ਪੁਆਇੰਟਸ ਉਤੇਜਿਤ ਹੋ ਜਾਂਦੇ ਹਨ। ਇਸ ਦੇ ਨਾਲ ਨਾਲ ਬਲੱਡ ਸਰਕੂਲੇਸ਼ਨ ਵੀ ਵੱਧਦਾ ਹੈ ਜਿਸ ਨਾਲ ਵਾਲ ਨਾ ਸਿਰਫ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ ਬਲਕਿ ਉਨ੍ਹਾਂ ਦਾ ਝੜਨਾ ਵੀ ਘੱਟ ਹੁੰਦਾ ਹੈ।
  • ਇਸ ਨਾਲ ਸਕੈਲਪ ‘ਚ ਮੌਜੂਦ ਨੈਚੁਰਲ ਤੇਲ ਵਾਲਾਂ ‘ਚ ਚੰਗੀ ਤਰ੍ਹਾਂ ਵੰਡਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਉਹ ਚਮਕਦਾਰ, ਹੈਲਥੀ ਅਤੇ bouncy ਬਣਦੇ ਹਨ।
  • ਲੱਕੜ ਦੇ ਕੰਘੀ ਦੇ ਦੰਦ ਚੌੜੇ ਹੁੰਦੇ ਹਨ ਜਿਸ ਨਾਲ ਵਾਲ ਆਸਾਨੀ ਨਾਲ ਸੁਲਝ ਜਾਂਦੇ ਹਨ ਅਤੇ ਨਾਲ ਹੀ ਇਸ ਨਾਲ ਵਾਲਾਂ ‘ਚ ਰਗੜ ਘੱਟ ਹੁੰਦਾ ਹੈ ਜਿਸ ਨਾਲ ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ।
  • ਸਕੈਲਪ ਸੈਂਸੀਟਿਵ ਹੈ ਤਾਂ ਲੱਕੜ ਦਾ ਕੰਘੀ ਤੁਹਾਡੇ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਐਲਰਜੀ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੁੰਦੀ। ਸੈਂਸੀਟਿਵ ਸਕੈਲਪ ਵਾਲੇ ਨਿੰਮ ਨਾਲ ਬਣੀ ਕੰਘੀ ਦੀ ਵਰਤੋਂ ਕਰ ਸਕਦੇ ਹਨ।
  • ਦਰਅਸਲ ਲੱਕੜ ਦੀ ਕੰਘੀ ਨਾਲ ਤੇਲ ਗਲੈਂਡਜ਼ ਖੁੱਲ੍ਹ ਜਾਂਦੇ ਹਨ ਜਿਸ ਨਾਲ ਸਕੈਲਪ ਡ੍ਰਾਈ ਨਹੀਂ ਹੁੰਦੀ। ਨਾਲ ਹੀ ਲੱਕੜ ਦੇ ਕੰਘੀ ਦੇ ਨਰਮ, ਗੋਲ ਦੰਦ ਸਕੈਲਪ ‘ਚ ਗੰਦਗੀ ਜੰਮਣ ਨਹੀਂ ਦਿੰਦੇ ਜਿਸ ਨਾਲ ਡੈਂਡਰਫ ਦੀ ਸਮੱਸਿਆ ਹੁੰਦੀ ਹੈ।
  • ਲੱਕੜ ਦੀ ਬਣੀ ਕੰਘੀ ਐਕਸਟ੍ਰਾ ਤੇਲ ਨੂੰ ਸੋਖ ਲੈਂਦੀ ਹੈ ਜਿਸ ਨਾਲ ਵਾਲ ਆਇਲੀ ਅਤੇ ਚਿਪਚਿਪੇ ਨਹੀਂ ਹੁੰਦੇ। ਨਾਲ ਹੀ ਇਸ ਨਾਲ ਅਚਨਚੇਤ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
  • ਇਸ ਨਾਲ ਵਾਲ ਆਸਾਨੀ ਨਾਲ ਸੁਲਝ ਜਾਂਦੇ ਹਨ ਅਤੇ ਇਸ ਦੀ ਨਿਯਮਤ ਵਰਤੋਂ ਕਰਨ ਨਾਲ ਵਾਲਾਂ ਦੀ ਕੁਆਲਟੀ ਵੀ ਵਧੀਆ ਹੁੰਦੀ ਹੈ।
  • ਨਿੰਮ ਦੀ ਲੱਕੜ ਨਾਲ ਬਣੀ ਕੰਘੀ ਦੀ ਵਰਤੋਂ ਕਰਨ ਨਾਲ ਸਿਰਦਰਦ, ਮਾਈਗਰੇਨ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
  • ਹਰੀ ਚੰਦਨ ਦੀ ਖੁਸ਼ਬੂ ਦਿਮਾਗ ਅਤੇ ਨਰਵਸ ਸਿਸਟਮ ਨੂੰ ਸ਼ਾਂਤ ਕਰਦੀ ਹੈ ਜਿਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਮੂਡ ਵਧੀਆ ਬਣਾਉਂਦੀ ਹੈ।
  • ਸਿਰ ‘ਚ ਆਇਲਿੰਗ ਕਰਕੇ ਲੱਕੜ ਦੀ ਕੰਘੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਸੁਲਝਾ ਲਓ। ਇਹ ਇੱਕ ਕੁਦਰਤੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਅਤੇ ਸਮੂਦ ਹੁੰਦੇ ਹਨ।
  • ਮਾਹਰਾਂ ਅਨੁਸਾਰ ਲੱਕੜ ਦੀ ਕੰਘੀ ਗਿੱਲੇ ਵਾਲਾਂ ਲਈ ਲਾਭਕਾਰੀ ਹੈ। ਇਹ ਵਾਲਾਂ ਨੂੰ ਆਮ ਕੰਘੀ ਨਾਲੋਂ ਘੱਟ ਤੋੜਦਾ ਹੈ ਅਤੇ ਡੈਮੇਜ਼ ਵੀ ਨਹੀਂ ਹੁੰਦੇ।
  • ਲੱਕੜ ਦੋ ਕੰਘੀ ਐਂਟੀ-ਸਟੈਟਿਕ ਹੋਣ ਦੇ ਨਾਲ ਨਾਨ-ਟਾਕਸਿਸ ਹੁੰਦੀ ਹੈ। ਨਾਲ ਹੀ ਲੱਕੜ ਦਾ ਕੰਘੀ ਕਾਰਬਨ ਅਧਾਰਤ ਹੁੰਦੀ ਹੈ ਜਿਸ ਨਾਲ ਕੋਮਲ ਨਸਾਂ ਦੀ ਮਸਾਜ ਹੋ ਜਾਂਦੀ ਹੈ।

ਜਾਣੋ ਪਲਾਸਟਿਕ ਦੀ ਕੰਘੀ ਦੇ ਨੁਕਸਾਨ ਵੀ…

  • ਪਲਾਸਟਿਕ ਦੀ ਕੰਘੀ ‘ਤੇ ਗੰਦਗੀ ਜਲਦੀ ਚਿਪਕ ਜਾਂਦੀ ਹੈ ਜੋ ਸਾਰੇ ਵਾਲਾਂ ‘ਚ ਵੰਡ ਦਿੱਤੀ ਜਾਂਦੀ ਹੈ। ਇਸ ਨਾਲ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।
  • ਧਾਤ ਅਤੇ ਪਲਾਸਟਿਕ ਦੇ ਕੰਘੇ tangles ਬਣਾਉਂਦੇ ਹਨ ਜਿਸ ਨਾਲ ਵਾਲ ਟੁੱਟਦੇ ਹਨ।
  • ਤੁਸੀਂ ਪਲਾਸਟਿਕ ਦੀ ਕੰਘੀ ਨਾਲੋਂ ਜ਼ਿਆਦਾ ਸਮੇਂ ਲਈ ਲੱਕੜ ਦੀ ਕੰਘੀ ਦੀ ਵਰਤੋਂ ਕਰ ਸਕਦੇ ਹੋ।
  • ਪਲਾਸਟਿਕ ਦੀ ਕੰਘੀ ਵਾਲਾਂ ‘ਚ ਸਟੈਟਿਕ ਇਲੈਕਟਰੋਸਿਟੀ ਪੈਦਾ ਕਰਦੀ ਹੈ ਜਿਸ ਨਾਲ ਵਾਲ ਚਾਰਜ ਹੋ ਕੇ ਖਿੰਡ ਲੱਗਦੇ ਹਨ।
  • ਮੈਟਲ ਅਤੇ ਪਲਾਸਟਿਕ ਦੀ ਕੰਘੀ ਦੇ ਬ੍ਰਿਸਲ ਸਖ਼ਤ ਹੁੰਦੇ ਹਨ ਤਾਂ ਜਿਸ ਨਾਲ ਸਕੈਲਪ ‘ਤੇ ਰਗੜਣ ਅਤੇ ਖੁਰਚਣ ਦਾ ਡਰ ਹੁੰਦਾ ਹੈ।

The post ਪਲਾਸਟਿਕ ਜਾਂ ਮੈਟਲ ਨਹੀਂ, ਵਾਲਾਂ ਅਤੇ ਸਕੈਲਪ ਲਈ ਫ਼ਾਇਦੇਮੰਦ ਲੱਕੜ ਦੀ ਕੰਘੀ appeared first on Daily Post Punjabi.

[ad_2]

Source link