Women sonf side effects
ਪੰਜਾਬ

ਪ੍ਰੈਗਨੈਂਸੀ ‘ਚ ਇਸ ਤੋਂ ਜ਼ਿਆਦਾ ਖਾਧੀ ਸੌਂਫ ਤਾਂ ਹੋ ਸਕਦਾ ਹੈ ਮਿਸਕੈਰੇਜ !

[ad_1]

Women sonf side effects: ਚਿਕਿਤਸਕ ਗੁਣਾਂ ਨਾਲ ਭਰਪੂਰ ਸੌਂਫ ਦਾ ਸੇਵਨ ਕਰਨਾ ਪੇਟ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਸਿਹਤ ‘ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਇਸ ਨਾਲ ਹੋਣ ਵਾਲੇ ਸਾਈਡ effects ਤੋਂ ਪੂਰੀ ਤਰ੍ਹਾਂ ਅਣਜਾਣ ਲੋਕ ਬੇਹਿਸਾਬ ਸੌਂਫ ਖਾ ਲੈਂਦੇ ਹਨ ਜੋ ਕਿ ਸਹੀ ਨਹੀਂ ਹੈ। ਅਜਿਹੇ ‘ਚ ਤੁਸੀਂ ਸੌਂਫ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ ਇਸ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ ਬਾਰੇ, ਤਾਂ ਜੋ ਲੈਣੇ ਦੇ ਦੇਣੇ ਨਾ ਪੈ ਜਾਣ।

ਔਰਤਾਂ ਲਈ ਜਾਨਲੇਵਾ ਸੌਂਫ ਦਾ ਸੇਵਨ: ਸੌਂਫ ‘ਚ ਪ੍ਰੋਲੈਕਟਿਨ ਹੁੰਦਾ ਹੈ, ਜੋ ਐਸਟ੍ਰੋਜਨ ਹਾਰਮੋਨ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਓਵੇਰੀਅਨ ਕੈਂਸਰ, ਐਂਡੋਮੈਟ੍ਰੋਸਿਸ, ਗਰੱਭਾਸ਼ਯ ਫਾਈਬਰੌਡਜ਼ ਦੀ ਸੰਭਾਵਨਾ ਵੱਧ ਜਾਂਦੀ ਹੈ।

Women sonf side effects
Women sonf side effects

ਸਨਬਰਨ ਦਾ ਕਾਰਨ: ਸੌਂਫ ‘ਚ ਇਕ ਫੋਟੋਟੌਕਸਿਕ ਨਾਮਕ ਯੋਗਿਕ ਹੁੰਦਾ ਹੈ ਜੋ ਸਕਿਨ ਨੂੰ ਸੂਰਜ ਦੇ ਰੋਸ਼ਨੀ ਪ੍ਰਤੀ ਸੈਂਸੀਟਿਵ ਕਰ ਦਿੰਦਾ ਹੈ। ਇਸ ਨਾਲ ਤੇਜ਼ ਧੁੱਪ ਕਾਰਨ ਸਕਿਨ ‘ਚ ਸੋਜ, ਜਲਣ ਅਤੇ ਰੇਡਨੈੱਸ ਹੋਣ ਲੱਗਦੀ ਹੈ।

ਦਵਾਈਆਂ ਦੇ ਨਾਲ ਨਾ ਖਾਓ ਸੌਂਫ: ਜੇ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਸੌਂਫ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ। ਦਰਅਸਲ ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਕੁਝ ਦਵਾਈਆਂ ਦੇ ਸੰਪਰਕ ‘ਚ ਆਉਣ ਨਾਲ ਸਰੀਰ ਲਈ ਜਾਨਲੇਵਾ ਬਣ ਜਾਂਦੇ ਹਨ। ਇਸ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਐਲਰਜੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

premature ਬ੍ਰੈਸਟ ਦਾ ਵਿਕਾਸ: ਖੋਜ ਅਨੁਸਾਰ ਸੌਂਫ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਕੁੜੀਆਂ ‘ਚ ਸਮੇਂ ਤੋਂ ਪਹਿਲਾਂ ਹੀ ਬ੍ਰੈਸਟ ਦਾ ਵਿਕਾਸ ਹੋ ਸਕਦਾ ਹੈ ਜਿਸ ਨਾਲ ਦਰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Women sonf side effects
Women sonf side effects

ਕੀ ਪ੍ਰੈਗਨੈਂਸੀ ‘ਚ ਖਾ ਸਕਦੇ ਹੋ ਸੌਂਫ: ਇਸ ਦੇ ਜ਼ਿਆਦਾ ਸੇਵਨ ਨਾਲ ਬਲੱਡ ਕਲੋਟਸ ਦਾ ਕਾਰਨ ਬਣ ਸਕਦਾ ਹੈ। ਅਜਿਹੇ ‘ਚ ਜੇ ਤੁਹਾਨੂੰ ਬਲੀਡਿੰਗ disorder ਹੈ ਤਾਂ ਇਸ ਦਾ ਸੇਵਨ ਬਿਲਕੁਲ ਨਾ ਕਰੋ।

ਪ੍ਰੈਗਨੈਂਸੀ ‘ਚ ਆ ਸਕਦੀ ਹੈ ਦਿੱਕਤ: ਫਾਈਟੋਸਟ੍ਰੋਜਨਿਕ, ਐਂਟੀ-ਏਂਠਨ ਅਤੇ ਐਂਟੀ-ਇਨਫਲੇਮੇਟਰੀ ਗੁਣ ਹੋਣ ਕਾਰਨ ਸੌਂਫ ਪ੍ਰੈਗਨੈਂਸੀ ਨੂੰ ਉਤਸ਼ਾਹਤ ਕਰਦੀ ਹੈ ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਤੁਸੀਂ ਡਾਕਟਰ ਦੀ ਸਲਾਹ ਦੇ ਅਨੁਸਾਰ ਥੋੜੀ ਮਾਤਰਾ ‘ਚ ਸੌਂਫ ਖਾ ਸਕਦੇ ਹੋ।

ਕੀ ਸੌਂਫ ਨਾਲ ਮਿਸਕੇਰੇਜ ਹੋ ਸਕਦਾ ਹੈ: ਮਾਹਰਾਂ ਦੇ ਅਨੁਸਾਰ ਸੌਂਫ ਮਾਹਵਾਰੀ ਚੱਕਰ ਨੂੰ ਟ੍ਰਿਗਰ ਕਰਦੀ ਹੈ ਜਿਸ ਨਾਲ ਵੈਜਾਇਨਲ ਬਲੀਡਿੰਗ ਹੋ ਸਕਦੀ ਹੈ। ਇਸ ਨਾਲ ਮਿਸਕੇਰੇਜ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਹਾਲਾਂਕਿ ਮਾਹਰਾਂ ਦੇ ਅਨੁਸਾਰ ਇਨ੍ਹਾਂ ਸਭ ਦੇ ਬਾਵਜੂਦ ਤੁਸੀਂ ਪ੍ਰੈਗਨੈਂਸੀ ‘ਚ ਸੌਫ ਦਾ ਸੇਵਨ ਕਰ ਸਕਦੇ ਹੋ, ਪਰ ਇਹ ਵਧੀਆ ਹੋਵੇਗਾ ਕਿ ਤੁਸੀਂ ਰੋਜ਼ਾਨਾ 1/2 ਤੋਂ ਵੀ ਘੱਟ ਸੌਂਫ ਖਾਓ।

The post ਪ੍ਰੈਗਨੈਂਸੀ ‘ਚ ਇਸ ਤੋਂ ਜ਼ਿਆਦਾ ਖਾਧੀ ਸੌਂਫ ਤਾਂ ਹੋ ਸਕਦਾ ਹੈ ਮਿਸਕੈਰੇਜ ! appeared first on Daily Post Punjabi.

[ad_2]

Source link