ਪੰਜਾਬ

ਪ੍ਰੈਸ ਸੁਤੰਤਰਤਾ ਦਿਵਸ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ

ਪ੍ਰੈਸ ਸੁਤੰਤਰਤਾ ਦਿਵਸ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ

ਜੰਡਿਆਲਾ ਗੁਰੂ 6 ਮਈ (ਰਾਮ ਸ਼ਰਨਜੀਤ ਸਿੰਘ, ਮਲਕੀਤ ਸਿੰਘ)ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅੱਜ ਅਹਿਮ ਮੀਟਿੰਗ ਜੰਡਿਆਲਾ ਗੁਰੂ ਦੀ ਹਵੇਲੀ ਵਿਖੇ ਪ੍ਰਧਾਨ ਰਾਮ ਸ਼ਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੰਡਿਆਲਾ ਗੁਰੂ ਦੇ ਉਪ ਪੁਲਸ ਕਪਤਾਨ ਸਰਦਾਰ ਸੁਖਵਿੰਦਰ ਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚੇ
 ਅਤੇ ਜੰਡਿਆਲਾ ਗੁਰੂ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਵਿਸ਼ੇਸ਼ ਮਹਿਮਾਨ ਤੌਰ ਤੇ ਸਿਰਕਤ ਕੀਤੀ। ਇਸ ਅਹਿਮ ਮੀਟਿੰਗ ਵਿੱਚ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਮੀਟਿੰਗ ਵਿੱਚ ਕੇਕ ਕੱਟ ਕੇ ਪ੍ਰੈੱਸ ਦਾ ਸਵਤੰਤਰ ਦਿਵਸ ਮਨਾਇਆ ਗਿਆ।ਇਸ ਮੌਕੇ ਜੰਡਿਆਲਾ ਗੁਰੂ ਦੇ ੳੁੱਪ ਪੁਲਿਸ ਕਪਤਾਨ ਸੁਖਵਿੰਦਰਪਾਲ ਸਿੰਘ ਨੇ ਪ੍ਰੈੱਸ ਸਤੰਤਰਤਾ ਮੌਕੇ ਸਮੂਹ ਪੱਤਰਕਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਹਾਂ ਕਿ ਮੈ ਅੱਜ ਪੱਤਰਕਾਰਾਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਦੇ ਹੋਏ ਕਲਮਾ ਦੇ ਧਨੀ ਵਿਚਕਾਰ ਬੈਠ ਕੇ ਅੱਜ ਸੁਨਹਿਰੀ ਪਲਾਂ ਵਿੱਚ ਯਾਦਗਾਰੀ ਦਿਨ ਬਣ ਗਿਅਾਂ ਹੈ ਇਸ ਦਿਨ ਨੂੰ ਹਮੇਸ਼ਾਂ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਯਾਦ ਰੱਖਾਂਗਾ । ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਪਰਧਾਨ ਰਾਮ ਸ਼ਰਨਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਪ੍ਰੈਸ ਸਵਤੰਤਰ ਦਿਵਸ ਮੌਕੇ ਪੁਲਸ ,ਪ੍ਰੈਸ ਅਤੇ ਪੁਲੀਟੀਕਲ ਵਰਗ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਕਰਕੇ ਅਹਿਮ ਮੀਟਿੰਗ ਰਾਹੀਂ ਇਹ ਇੱਕ ਦੂਸਰੇ ਨਾਲ ਕੀਮਤੀ ਸੁਝਾਅ ਸਾਂਝੇ ਕੀਤੇ ਇਸ ਮੌਕੇ ਪਰੈਸ਼ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸੰਜੀਵ ਪੁੰਜ ਨੇ ਆਪਣੇ ਸੰਬੋਧਨ ਵਿਚ ਸਮੂਹ ਪੱਤਰਕਾਰਾਂ ਵੀਰਾਂ ਨੂੰ ਇੱਕ ਪਲੇਟ ਫਾਰਮ ਤੇ ਹੋ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਈਏ । ਅਖੀਰ ਵਿਚ ਪਰਧਾਨ ਰਾਮ ਸ਼ਰਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਡੀ ਐੱਸ ਪੀ ਜੰਡਿਆਲਾ ਗੁਰੂ, ਵਿਸ਼ੇਸ਼ ਮਹਿਮਾਨ ਐਡਵੋਕੇਟ ਗਗਨਦੀਪ ਸਿੰਘ, ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ,ਹਰਪ੍ਰੀਤ ਸਿੰਘ ਵਿਰਕ ਐਸ ਐਚ ਓ ਜੰਡਿਆਲਾ ਗੁਰੂ ਨੂੰ ਸਿਰੋਪਾਉ ਪਾਕੇ ਸਨਮਾਨਤ ਕੀਤਾ ਅੲੇ ਹੋੲੇ ਸਮੂਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਿਅਾਂ ਕਿਹਾਂ ਕਿ ਜਿਨ੍ਹਾਂ ਨੇ ਅੱਜ ਪ੍ਰੈਸ ਸੁਤੰਤਰਤਾ ਮੌਕੇ ਪਹੁੰਚ ਕੇ ੲਿਸ ਖੁਸ਼ੀ ਨੂੰ ਰਲ ਮਿਲ ਕੇ ਸਾਂਝੀ ਕੀਤੀ। ਇਸ ਮੌਕੇ ਤੇ ਰਜੇਸ਼ ਕੌਂਡਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ,ਰਾਮ ਸ਼ਰਨਜੀਤ ਸਿੰਘ, ਮਲਕੀਤ ਸਿੰਘ ਸੱਗੂ ,ਮੰਗਲਦੀਪ ਸਿੰਘ ਪੰਜਾਬ ਸਿੰਘ ਬੱਲ, ਮਨੀ ਖੋਸਲਾ,ਹਰਸ਼ ਪੁੰਜ,ਹਰਿੰਦਰ ਸਿੰਘ ਡੱਡਵਾਲ, ਸੁਖਜਿੰਦਰ ਸਿੰਘ ਗਿੱਲ, ਰਜੇਸ਼ ਪਾਠਕ, ਸਤਿੰਦਰਬੀਰ ਸਿੰਘ ਪੀਟਰ ,ਮਨਜਿੰਦਰ ਸਿੰਘ ਚੰਦੀ, ਲਖਬੀਰ ਸਿੰਘ ਗਿੱਲ, ਭੁਪਿੰਦਰ ਸਿੰਘ ਸਿੱਧੂ, ਸਰਦੂਲ ਸਿੰਘ ਡੱਡਵਾਲ, ਕੁਲਦੀਪ ਸਿੰਘ ਡੱਡਵਾਲ, ਕੰਵਲਜੀਤ ਸਿੰਘ ਲਾਡੀ ਸਮੇਤ ਵੱਖ ਵੱਖ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਦੇ ਪੱਤਰਕਾਰ ਵੀ ਮਜੂਦ ਹੋਏ।