ਪੰਜਾਬ ਚ ਕਿਸਾਨ ਧਰਨਿਆਂ ਤੋਂ ਬਾਅਦ ਰੇਲਵੇ
ਪੰਜਾਬ

ਪੰਜਾਬ ਚ ਕਿਸਾਨ ਧਰਨਿਆਂ ਤੋਂ ਬਾਅਦ ਰੇਲਵੇ

[ad_1]

ਪੰਜਾਬ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿਨ੍ਹਾਂ ਸਦਕਾ ਪੰਜਾਬ ਦੇ ਆਰਥਿਕ ਹਲਾਤਾਂ ਵਿੱਚ ਸੁਧਾਰ ਹੋ ਸਕੇ। ਕਿਉਂਕਿ ਪਹਿਲਾਂ ਹੀ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਪੰਜਾਬ ਨੂੰ ਕਾਫੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮਾਲਗੱਡੀਆਂ ਰਾਹੀਂ ਆਉਣ ਵਾਲੀਆਂ ਵਸਤਾਂ ਅਤੇ ਕੋਲੇ ਦੇ ਸਟਾਕ ਵਿਚ ਭਾਰੀ ਕਮੀ ਆਈ ਹੈ। ਜਿਸ ਦਾ ਸਭ ਤੋਂ ਵੱਧ ਅਸਰ ਬਿਜਲੀ ਵਿਭਾਗ ਤੇ ਪਿਆ ਹੈ। ਹੁਣ ਕੇਂਦਰ ਨੂੰ ਮਾਲਗੱਡੀਆਂ ਭੇਜਣ ਦੇ ਲਈ ਕਹਿ ਦਿੱਤਾ ਗਿਆ ਹੈ।

ਕਿਸਾਨ ਜਥੇਬੰਦੀਆਂ ਵੱਲੋਂ ਵੀ ਰੇਲਵੇ ਟਰੈਕ ਤੋਂ ਧਰਨੇ ਖ਼ਤਮ ਕਰ ਦਿੱਤੇ ਗਏ ਹਨ। ਮਾਲਗੱਡੀਆਂ ਦੀ ਦੁਬਾਰਾ ਆਵਾਜਾਈ ਸ਼ੁਰੂ ਹੋਣ ਦੇ ਮੱਦੇ ਨਜ਼ਰ ਰੇਲਵੇ ਟਰੈਕ ਦੀ ਚੈਕਿੰਗ ਕਰਦੇ ਸਮੇਂ ਇੱਕ ਹਾਦਸਾ ਵਾਪਰ ਗਿਆ ਹੈ।ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ਦੇ ਪੁੱਖਤਾ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ।ਜਿਸ ਮਗਰੋਂ ਜਿਥੇ ਕਿਸਾਨਾਂ ਨੇ ਕਈ ਥਾਵਾਂ ਤੇ ਆਪਣਾ ਧਰਨਾ ਰੇਲਵੇ ਟਰੈਕ ਤੋਂ ਚੁੱਕਿਆ ਹੈ ।ਇਸਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਬਰਨਾਲਾ ਦੇ ਐਸਐਸਪੀ ਤੇ ਐਸਪੀ

ਚੈਕਿੰਗ ਲਈ ਟਰੈਕ ਰੇਹੜੀ ਤੇ ਜਾ ਰਹੇ ਸਨ। ਜਿਸ ਸਮੇਂ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦਾ ਕਾਰਨ ਟਰੈਕ ਚੈਕਿੰਗ ਰੇਹੜੀ ਦਾ ਚੱਕਾ ਟੁੱਟਣਾ ਦੱਸਿਆ ਜਾ ਰਿਹਾ ਹੈ । ਇਹ ਪੂਰੀ ਟੀਮ ਬਰਨਾਲਾ ਰੇਲਵੇ ਸਟੇਸ਼ਨ ਤੋਂ ਤਪਾ ਵੱਲ ਰੇਲਵੇ ਟਰੈਕ ਦੀ ਰੇਲ ਮੋਟਰ ਟਰਾਲੀ ਰਾਹੀਂ ਕਰਨ ਜਾ ਰਹੀ ਸੀ। ਜਿਸ ਵਿਚ ਐਸ ਐਸ ਪੀ ਸੰਦੀਪ ਗੋਇਲ, ਐਸਪੀ ਜਗਵਿੰਦਰ ਸਿੰਘ ਚੀਮਾ, ਇਨ੍ਹਾਂ ਤੋਂ ਇਲਾਵਾ ਰੇਲਵੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਦਰਅਸਲ ਰੇਲਵੇ ਸਟੇਸ਼ਨ ਤੇ ਰੇਲਵੇ ਮੋਟਰ ਟਰਾਲੀ ਤੇ ਐਸਐਸਪੀ ਸੰਦੀਪ ਗੋਇਲ ਤੇ ਐਸਪੀ ਜਗਵਿੰਦਰ ਸਿੰਘ ਚੀਮਾ ,

ਰੇਲਵੇ ਤੇ ਪੁਲਿਸ ਅਧਿਕਾਰੀਆਂ ਸਮੇਤ ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਤੋਂ ਬਾਅਦ ਰੇਲਵੇ ਟ੍ਰੈਕ ਦੀ ਚੈਕਿੰਗ ਕਰ ਰਹੇ ਸਨ। ਉਸ ਸਮੇਂ ਅਚਾਨਕ ਟਰਾਲੀ ਦਾ ਟਾਇਰ ਨਿਕਲ ਗਿਆ ਤੇ ਟਰਾਲੀ ਪਲਟ ਗਈ। ਜਿਸ ਕਾਰਨ ਐਸਐਸਪੀ ਤੇ ਐਸਪੀ ਦੋਵੇਂ ਜਣੇ ਗੰਭੀਰ ਜ਼ਖਮੀ ਹੋ ਗਏ , ਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਜਿਸ ਕਾਰਨ ਦੋਵਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਵਾਲ-ਵਾਲ ਬਚ ਗਏ ਹਨ।

The post ਪੰਜਾਬ ਚ ਕਿਸਾਨ ਧਰਨਿਆਂ ਤੋਂ ਬਾਅਦ ਰੇਲਵੇ appeared first on News 35 Media.

[ad_2]

Source link