Breaking News

ਪੰਜਾਬ ‘ਚ ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ; ਲਗਭਗ 1300 ਪੇਟੀਆਂ ਜ਼ਬਤ

ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਰਾਜ ਅਤੇ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਰੋਕਣ ਲਈ 23 ਮਾਰਚ, 2025 ਤੋਂ ਜ਼ਿਲ੍ਹੇ ਭਰ ਵਿੱਚ ਆਬਕਾਰੀ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ।

ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ‘ਤੇ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਨੇ ਸਹਾਇਕ ਕਮਿਸ਼ਨਰ ਆਬਕਾਰੀ ਡਾ ਸ਼ਿਵਾਨੀ ਗੁਪਤਾ ਦੀ ਅਗਵਾਈ ਹੇਠ ਇੱਕ ਸਫਲ ਆਪ੍ਰੇਸ਼ਨ ਕੀਤਾ। ਆਬਕਾਰੀ ਅਫਸਰਾਂ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਅਤੇ ਈ.ਆਈ. ਦੇ ਐਸ.ਐਚ. ਬ੍ਰਜੇਸ਼ ਮਲਹੋਤਰਾ, ਨਵਦੀਪ ਸਿੰਘ, ਵਿਕਰਮ ਭਾਟੀਆ ਅਤੇ ਵਿਜੇ ਕੁਮਾਰ ਨੇ ਖੰਨਾ ਪੁਲਿਸ ਨਾਲ ਕਾਰਵਾਈ ਕਰਦਿਆਂ ਵਾਹਨ ਨੰਬਰ ਪੀ.ਬੀ.07-ਏ.ਐਸ-3551 ਵਿੱਚ ਬਿਨਾਂ ਲੋੜੀਂਦੇ ਪਰਮਿਟ ਅਤੇ ਪਾਸ ਤੋਂ ਸੂਬੇ ਅੰਦਰ ਲਿਜਾਈ ਜਾ ਰਹੀ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ।

ਰਿਕਵਰੀ ਵਿੱਚ ਪੀ.ਐਮ.ਐਲ. ਮਾਰਕਾ ਗ੍ਰੀਨ ਵੋਦਕਾ ਦੇ 404 ਪੇਟੀਆਂ, ਫਸਟ ਚੁਆਇਸ/ਕਲੱਬ ਦੀਆਂ 608 ਪੇਟੀਆਂ, ਪੰਜਾਬ ਜੁਗਨੀ ਦੀਆਂ 140 ਪੇਟੀਆਂ, ਜੁਗਨੀ ਐਪਲ ਵੋਦਕਾ ਦੀਆਂ 110 ਪੇਟੀਆਂ, 300 ਬੋਤਲਾਂ ਪੀ.ਐਮ.ਐਲ. ਸ਼ਰਾਬ ਦੀਆਂ, ਬੁਡਵੀਜ਼ਰ ਮੈਗਨਮ ਬੀਅਰ ਦੀਆਂ 30 ਪੇਟੀਆਂ,

ਕੁੱਲ ਜ਼ਬਤ ਕੀਤੀ ਗਈ ਸ਼ਰਾਬ ਵਿੱਚ ਪੀ.ਐਮ.ਐਲ. ਸ਼ਰਾਬ ਦੀਆਂ 1,262 ਪੇਟੀਆਂ, 300 ਬੋਤਲਾਂ ਦੇ ਨਾਲ-ਨਾਲ 30 ਪੇਟੀਆਂ ਬੀਅਰ ਦੀਆਂ ਸ਼ਾਮਲ ਸਨ।

}ਬਤ ਕੀਤੀ ਗਈ ਸ਼ਰਾਬ ਵਿੱਚ ਟ੍ਰੈਕ ਐਂਡ ਟਰੇਸ ਬਾਰਕੋਡ ਅਤੇ ਹੋਲੋਗ੍ਰਾਮ ਹਨ, ਜੋ ਇਹ ਦਰਸਾਉਂਦੇ ਹਨ ਕਿ ਇਹ ਸਿਰਫ਼ ਪੰਜਾਬ ਵਿੱਚ ਵਿਕਰੀ ਲਈ ਸੀ। ਖੁਫੀਆ ਸੂਚਨਾਵਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਦੁਆਰਾ ਪੰਜਾਬ ਦੇ ਅਧਿਕਾਰ ਖੇਤਰ ਦੇ ਅੰਦਰ ਇਹ ਕਾਰਵਾਈ ਕੀਤੀ ਗਈ ਸੀ। ਕਥਿਤ ਤੌਰ ‘ਤੇ ਰਾਜ ਦੇ ਅੰਦਰ ਗੈਰ-ਕਾਨੂੰਨੀ ਵੰਡ ਲਈ ਨਸ਼ਾ ਲਿਜਾਇਆ ਜਾ ਰਿਹਾ ਸੀ।

}ਬਤ ਕਰਨ ਤੋਂ ਬਾਅਦ, ਦੋਸ਼ੀ ਮਨੋਹਰ ਲਾਲ ਪੁੱਤਰ ਦੇਵ ਰਾਜ ਵਾਸੀ ਬੰਗਾਣਾ, ਊਨਾ (ਹਿਮਾਚਲ ਪ੍ਰਦੇਸ਼) ਦੇ ਖਿਲਾਫ ਥਾਣਾ ਸਿਟੀ-2 ਖੰਨਾ ਵਿੱਚ ਐਫ.ਆਈ.ਆਰ (ਨੰਬਰ 55, ਮਿਤੀ 1 ਅਪ੍ਰੈਲ, 2025) ਦਰਜ ਕੀਤੀ ਗਈ ਹੈ।

ਅਧਿਕਾਰੀ ਗੈਰ-ਕਾਨੂੰਨੀ ਖੇਪ ਦੇ ਸਰੋਤ ਅਤੇ ਇਹ ਕਿੱਥੇ ਪਹੁੰਚਾਈ ਜਾਣੀ ਸੀ, ਦਾ ਪਤਾ ਲਗਾਉਣ ਲਈ ਹੋਰ ਜਾਂਚ ਕਰ ਰਹੇ ਹਨ। ਇਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

About admin

Check Also

ਸਿਹਤ ਮੰਤਰੀ ਵੱਲੋਂ ਹੋਮਿਓਪੈਥਿਕ ਡਾਕਟਰਾਂ ਨੂੰ ਇਸ ਕਾਰਗਰ ਇਲਾਜ ਪ੍ਰਣਾਲੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ

ਚੰਡੀਗੜ੍ਹ, 9 ਅਪ੍ਰੈਲ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਹੋਮਿਓਪੈਥੀ ਨੂੰ …

Leave a Reply

Your email address will not be published. Required fields are marked *