Liver healthy food diet
ਪੰਜਾਬ

ਫੇਫੜਿਆਂ ਨੂੰ ਖ਼ਰਾਬ ਹੋਣ ਤੋਂ ਬਚਾਓ, ਅੱਜ ਹੀ ਸ਼ਾਮਿਲ ਕਰੋ ਇਹ ਨੁਸਖ਼ੇ

[ad_1]

Liver healthy food diet: ਕੋਰੋਨਾ ਟੀਕਾਕਰਣ ਦੀ ਮੁਹਿੰਮ ਭਲੇ ਹੀ ਸ਼ੁਰੂ ਹੋ ਗਈ ਹੋਵੇ ਪਰ ਵਾਇਰਸ ਦਾ ਖਤਰਾ ਅਜੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਅਜਿਹੇ ‘ਚ ਖ਼ੁਦ ਨੂੰ ਕੋਰੋਨਾ ਤੋਂ ਬਚਾਅ ਰੱਖਣਾ ਹੀ ਪਹਿਲਾਂ ਅਤੇ ਵਧੀਆ ਹੱਲ ਹੈ। ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਅਤੇ ਫੇਫੜਿਆਂ ਦੀ ਸਿਹਤ ‘ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਕੋਰੋਨਾ ਸੰਕ੍ਰਮਣ ਸਭ ਤੋਂ ਪਹਿਲਾਂ ਵਿਅਕਤੀ ਦੀ ਸਾਹ ਪਾਈਪ ਅਤੇ ਫੇਫੜਿਆਂ ‘ਤੇ ਹਮਲਾ ਕਰਦੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡੇਲੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਕੁਝ ਟਿਪਸ ਦੱਸਦੇ ਹਾਂ।

ਪੌਸ਼ਟਿਕ ਡਾਇਟ ਦਾ ਕਰੋ ਸੇਵਨ: ਖਾਣੇ ‘ਚ ਪ੍ਰੋਟੀਨ ਨਾਲ ਭਰਪੂਰ ਜਿਵੇਂ ਕਿ ਪਨੀਰ, ਸੋਇਆ, ਨਿਊਟਰੀ, ਆਂਡੇ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਜਿਵੇਂ ਕਿ ਸਲਾਦ, ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ। ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਫਲ, ਡਰਾਈ-ਫਰੂਟ, ਡੇਅਰੀ ਪ੍ਰੋਡਕਟਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰੋ। ਇਸ ਦੇ ਨਾਲ ਹੀ ਅਖਰੋਟ, ਮੱਛੀ ‘ਚ ਓਮੇਗਾ-3 ਫੈਟੀ ਐਸਿਡ ਹੋਣ ਨਾਲ ਇਸ ਨੂੰ ਜ਼ਰੂਰ ਖਾਓ। ਇਸ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਣ ਦੇ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ।

Liver healthy food diet
Liver healthy food diet

ਤਲਿਆ-ਭੁੰਨਿਆ ਖਾਣ ਤੋਂ ਬਚੋ: ਤਲਿਆ-ਭੁੰਨਿਆ, ਮਸਾਲੇਦਾਰ ਆਦਿ ਚੀਜ਼ਾਂ ਦੇ ਸੇਵਨ ਤੋਂ ਬਚੋ ਨਹੀਂ ਤਾਂ ਫੇਫੜਿਆਂ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤਮੰਦ ਰਹਿਣ ਲਈ ਹਮੇਸ਼ਾਂ ਸੰਤੁਲਿਤ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਆਪਣੀ ਡਾਇਟ ‘ਚ ਲਸਣ ਜ਼ਰੂਰ ਸ਼ਾਮਿਲ ਕਰੋ। ਰੋਜ਼ਾਨਾ ਖਾਲੀ ਪੇਟ ਲਸਣ ਦੀ 1 ਕਲੀ ਪਾਣੀ ਨਾਲ ਵੀ ਖਾ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਐਲੀਸਿਨ ਤੱਤ ਇੰਫੈਕਸ਼ਨ ਨਾਲ ਲੜਨ, ਇਮਿਊਨਿਟੀ ਵਧਾਉਣ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ ‘ਚ ਬਹੁਤ ਮਦਦਗਾਰ ਹੈ।

ਤੁਲਸੀ ਦੇ ਪੱਤੇ: ਜਿਹੜੇ ਲੋਕ ਰੋਜ਼ਾਨਾ 1-2 ਤੁਲਸੀ ਦੇ ਪੱਤਿਆਂ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਦੀ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਸ਼ਕਤੀ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਤੁਲਸੀ ਦੇ ਸੁੱਕੇ ਪੱਤੇ, ਥੋੜ੍ਹੀ ਜਿਹਾ ਕੱਥਾ, ਕਪੂਰ ਅਤੇ ਇਲਾਇਚੀ ਬਰਾਬਰ ਮਾਤਰਾ ‘ਚ ਲੈ ਕੇ ਪੀਸੋ। ਇਸ ‘ਚ ਸਮੱਗਰੀ ਤੋਂ 7 ਗੁਣਾ ਖੰਡ ਮਿਲਾਓ ਅਤੇ ਦਿਨ ‘ਚ 2 ਵਾਰ ਇਸ ਦਾ ਸੇਵਨ ਕਰੋ। ਇਸ ਨਾਲ ਫੇਫੜਿਆਂ ‘ਚ ਜਮ੍ਹਾਂ ਹੋਈ ਬਲਗਮ ਆਸਾਨੀ ਨਾਲ ਦੂਰ ਹੋ ਜਾਵੇਗੀ।

Liver healthy food diet
Liver healthy food diet

ਰੋਜ਼ਾਨਾ ਕਰੋ ਬਰੀਥਿੰਗ ਐਕਸਰਸਾਈਜ਼: ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸਵੇਰੇ ਖੁੱਲ੍ਹੀ ਹਵਾ ‘ਚ ਬਰੀਥਿੰਗ ਐਕਸਰਸਾਈਜ਼ ਕਰੋ। ਇਸ ਨਾਲ ਫੇਫੜਿਆਂ ਨੂੰ ਸਹੀ ਢੰਗ ਨਾਲ ਸਾਹ ਮਿਲਣ ਦੇ ਨਾਲ ਕੰਮ ਕਰਨ ਦੀ ਤਾਕਤ ਮਿਲੇਗੀ। ਤੁਸੀਂ ਇਨ੍ਹਾਂ ਤਰੀਕਿਆਂ ਨਾਲ ਬਰੀਥਿੰਗ ਐਕਸਰਸਾਈਜ਼ ਕਰ ਸਕਦੇ ਹੋ।

  • ਸਵੇਰੇ ਖੁੱਲੀ ਹਵਾ ‘ਚ ਇਕ ਮੈਟ ਤੇ ਬੈਠੋ।
  • ਆਪਣੇ ਮਨ ਨੂੰ ਸ਼ਾਂਤ ਕਰਦੇ ਹੋਏ ਹੌਲੀ-ਹੌਲੀ ਆਪਣੀਆਂ ਅੱਖਾਂ ਬੰਦ ਕਰੋ।
  • ਗਹਿਰੀ ਅਤੇ ਲੰਮਾ ਸਾਹ ਅੰਦਰ ਖਿੱਚੋ ਫਿਰ ਬਾਹਰ ਛੱਡ ਦਿਓ।
  • ਇਸ ਪ੍ਰਕਿਰਿਆ ਨੂੰ ਲਗਭਗ 30 ਮਿੰਟ ਤੱਕ ਦੁਹਰਾਓ।
  • ਇਸ ਨਾਲ ਤੁਹਾਡੇ ਫੇਫੜਿਆਂ ਨੂੰ ਸਹੀ ਮਾਤਰਾ ‘ਚ ਆਕਸੀਜਨ ਮਿਲੇਗੀ। ਫੇਫੜੇ ਅਸਾਨੀ ਨਾਲ ਕੰਮ ਕਰਨ ਦੇ ਯੋਗ ਹੋਣਗੇ। ਨਾਲ ਹੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸ਼ਾਂਤੀ ਦਾ ਅਨੁਭਵ ਹੋਵੇਗਾ। ਤੁਸੀਂ ਇਸ ਤੋਂ ਇਲਾਵਾ ਹੋਰ ਯੋਗਾਸਨ ਵੀ ਕਰ ਸਕਦੇ ਹੋ।

ਪ੍ਰਦੂਸ਼ਣ ਤੋਂ ਬਚੋ: ਅਜਿਹੀ ਕਿਸੀ ਵੀ ਜਗ੍ਹਾ ‘ਤੇ ਜਾਣ ਤੋਂ ਬਚੋ ਜਿੱਥੇ ਧੂੰਏਂ ਕਾਰਨ ਪ੍ਰਦੂਸ਼ਣ ਫੈਲਿਆ ਹੋਵੇ। ਇਹ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾਉਂਦਾ ਹੈ। ਨਾਲ ਹੀ ਇਸ ਦਾ ਫੇਫੜਿਆਂ ‘ਤੇ ਬੁਰਾ ਅਸਰ ਪੈਂਦਾ ਹੈ ਜਿਸ ਨਾਲ ਸਾਹ ਲੈਣ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਫੇਫੜਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਹਮੇਸ਼ਾਂ ਫੇਸ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਓ। ਸਮੋਕਿੰਗ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਭਾਰੀ ਮਾਤਰਾ ‘ਚ ਸਮੋਕਿੰਗ ਕੱਟਣ ਨਾਲ ਸਾਹ ਲੈਣ ‘ਚ ਮੁਸ਼ਕਲ ਹੋਣ ਦੇ ਨਾਲ ਫੇਫੜਿਆਂ ਦੇ ਖ਼ਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ‘ਚੋਂ ਨਿਕਲਣ ਵਾਲਾ ਧੂੰਆਂ ਜਾਨਲੇਵਾ ਹੋਣ ਨਾਲ ਫੇਫੜਿਆਂ ਨੂੰ ਗਲਾਉਣ ਦਾ ਕੰਮ ਕਰਦਾ ਹੈ।

The post ਫੇਫੜਿਆਂ ਨੂੰ ਖ਼ਰਾਬ ਹੋਣ ਤੋਂ ਬਚਾਓ, ਅੱਜ ਹੀ ਸ਼ਾਮਿਲ ਕਰੋ ਇਹ ਨੁਸਖ਼ੇ appeared first on Daily Post Punjabi.

[ad_2]

Source link