[ad_1]
Weight loss home remedies: ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕਾਂ ਨੂੰ ਬਾਹਰ ਤੋਂ ਖਾਣ-ਪੀਣ ਦੀਆਂ ਗਲਤ ਆਦਤਾਂ ਪੈ ਗਈਆਂ ਹਨ, ਜਿਸ ਕਾਰਨ ਢਿੱਡ ਦੀ ਚਰਬੀ ਦਾ ਵਧਣਾ ਅਤੇ ਮੋਟਾਪਾ ਇਕ ਸਮੱਸਿਆ ਬਣ ਗਈ ਹੈ। ਮਸਾਲੇਦਾਰ ਚੀਜ਼ਾਂ ਖਾਣ ਨਾਲ ਲੋਕਾਂ ਦਾ ਢਿੱਡ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਬਾਹਰ ਨਿਕਲੇ ਹੋਏ ਢਿੱਡ ਨੂੰ ਅੰਦਰ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਮੋਟਾਪਾ ਘੱਟ ਨਹੀਂ ਹੋ ਰਿਹਾ। ਮੋਟਾਪੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਆਦਿ। ਇਨ੍ਹਾਂ ਰੋਗਾਂ ਤੋਂ ਬਚਣ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਭਾਰ ਨੂੰ ਕਾਬੂ ਕਰੋ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਹਿਮ ਗੱਲਾਂ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਭਾਰ ਸੌਖੇ ਢੰਗ ਨਾਲ ਘੱਟ ਕਰ ਸਕਦੇ ਹੋ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਜ਼ਿਆਦਾ ਕੰਮ ਕਰ ਕੇ ਕਸਰਤ ਨਹੀਂ ਕਰ ਪਾਉਂਦੇ। ਇਸੇ ਲਈ ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹਨ, ਜੋ ਸਾਡੇ ਲਈ ਫ਼ਾਇਦੇਮੰਦ ਹਨ। ਅਸੀਂ ਬਿਨਾਂ ਕੋਈ ਦਵਾਈ ਤੋਂ ਢਿੱਡ ਦੀ ਚਰਬੀ ਅਤੇ ਆਪਣਾ ਭਾਰ ਘੱਟ ਕਰ ਸਕਦੇ ਹਾਂ।

ਭਾਰ ਘੱਟ ਕਰਨ ਦੇ ਘਰੇਲੂ ਨੁਸਖ਼ੇ
- ਰੋਜ਼ਾਨਾ ਸਵੇਰੇ ਉੱਠਣ ਤੋਂ ਥੋੜੀ ਦੇਰ ਬਾਅਦ ਖਾਲੀ ਢਿੱਡ ਕੱਚਾ ਟਮਾਟਰ ਖਾਓ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਕਾਬੂ ਰਹਿੰਦੀ ਹੈ। ਇਸ ਕਰਕੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਅਤੇ ਤੁਹਾਡਾ ਕੁਝ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ।
- ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ। ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਢਿੱਡ ਭਰ ਕੇ ਪਪੀਤਾ ਖਾਓ, ਕਿਉਂਕਿ ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਨਹੀਂ ਵਧਦਾ।
- ਹਰ ਰੋਜ਼ ਸਵੇਰੇ ਉੱਠਦੇ ਸਾਰ ਖਾਲੀ ਢਿੱਡ 1-1 ਚਮਚ ਐਲੋਵੀਰਾ ਅਤੇ ਆਮਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘਟਣ ਲੱਗ ਜਾਵੇਗਾ।
- ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌ ਫੁੱਟ ਪਾ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ।
- 1 ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਪੀਓ। ਇਸ ਨਾਲ ਵੀ ਭਾਰ ਘੱਟ ਹੋਣ ਲੱਗ ਜਾਵੇਗਾ।
- ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਓ। ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ 1 ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟ ਜਾਵੇਗਾ।
- ਭਾਰ ਘੱਟ ਕਰਨ ਲਈ ਖਾਣੇ ਵਿੱਚ ਮਿਰਚ ਦਾ ਜ਼ਿਆਦਾ ਸੇਵਨ ਕਰੋ। ਮਿਰਚ ਵਿੱਚ ਕੈਂਪਸਿਸੀਨ ਨਾਮਕ ਤੱਤ ਹੁੰਦਾ ਹੈ, ਜੋ ਸਰੀਰ ਦੇ ਫੈਟ ਨੂੰ ਜਲਦੀ ਘਟਾਉਂਦਾ ਹੈ।
- ਰੋਜ਼ਾਨਾ 2 ਕੱਪ ਗ੍ਰੀਨ ਟੀ ਜ਼ਰੂਰ ਪੀਓ। ਗ੍ਰੀਨ-ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ। ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਹ ਨੁਸਖ਼ੇ ਅਪਨਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
The post ਬਿਨ੍ਹਾਂ ਕਸਰਤ ਦੇ ਇਸ ਤਰ੍ਹਾਂ ਤੇਜ਼ੀ ਨਾਲ ਘਟਾਓ ਆਪਣਾ ਵਜ਼ਨ ! appeared first on Daily Post Punjabi.
[ad_2]
Source link