ਜਗਰਾਉਂ 13 ਮਾਰਚ (ਪਰਮਜੀਤ ਸਿੰਘ ਗਰੇਵਾਲ ) ਜਗਰਾਉਂ ਤੋਂ ਥੋੜ੍ਹੀ ਹੀ ਦੂਰ ਸਿੱਧਵਾਂ ਬੇਟ ਵਿਖੇ ਹੰਬੜਾਂ ਮਾਰਗ ਤੇ ਆ ਰਿਹਾ ਕੈਂਟਰ ਬੇਕਾਬੂ ਹੋ ਕੇ
ਦੁਕਾਨਾਂ ਨਾਲ ਜਾ ਟਕਰਾਇਆ ਜਿਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਦੁਕਾਨਦਾਰ ਦੀ ਮੌਤ ਹੋ ਗਈ ਜਦਕਿ ਡਰਾਇਵਰ ਮੌਕੇ ਤੋਂ
ਫਰਾਰ ਹੋ ਗਿਆ। ਮੌਕੇ ਤੇ ਇਕੱਤਰ ਜਾਣਕਾਰੀ ਅਨੁਸਾਰ ਸਤਲੁਜ ਬੋਰਿੰਗ ਕੰਪਨੀ ਦੁਕਾਨ ਦਾ ਮਾਲਕ ਹਰਜੀਤ ਸਿੰਘ ਆਪਣੀ ਦੁਕਾਨ ਅੱਗੇ ਸਾਫ ਸਫਾਈ ਕਰ ਰਿਹਾ ਸੀ ਤਾਂ ਅਚਾਨਕ ਇੱਕ ਬੇਕਾਬੂ
ਕੈਂਟਰ ਉਸ ਉਪਰ ਆ ਚੜਿਆ। ਇਸ ਹਾਦਸੇ ’ਚ ਦੁਕਾਨ ਮਾਲਕ
ਹਰਜੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਸੋਹੀਆਂ ਖੁਰਦ
(ਸੰਗਰੂਰ) ਹਾਲ ਵਾਸੀ ਸਿੱਧਵਾਂ ਬੇਟ ਦੀ ਮੌਤ ਹੋ ਗਈ ਜਦਕਿ
ਕੈਂਟਰ ਦਾ ਕਲੀਨਰ ਜਖਮੀ ਹੋ ਗਿਆ। ਕੈਂਟਰ ਪੀ.ਬੀ.-05 ਕਿਊ-
9195 ਪਹਿਲਾਂ ਇੱਕ ਛੋਟੇ ਹਾਥੀ ਪੀ.ਬੀ.-10 ਐਫ.ਐਫ-1347
ਨਾਲ ਟਕਰਾਉਣ ਉਪਰੰਤ ਮੋਟਰਸਾਈਕਲ ਸਪਲੈਂਡਰ ਪੀ.ਬੀ.-10-
ਈ.ਬੀ-7727 ਸਮੇਤ ਮ੍ਰਿਤਕ ਹਰਜੀਤ ਸਿੰਘ ਨੂੰ ਧੂੰਹਦਾ ਹੋਇਆ
ਮਨਜਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸਿੱਧਵਾਂ ਬੇਟ ਦੀਆਂ
ਦੁਕਾਨਾਂ ਨਾਲ ਜਾ ਟਕਰਾਇਆ ਜਿਸ ਕਾਰਨ ਦੁਕਾਨਾਂ ਵਿੱਚ ਪਾੜ ਪੈ
ਗਿਆ। ਕੈਂਟਰ ਦੀ ਟੱਕਰ ਕਾਰਨ ਛੋਟੇ ਹਾਥੀ ਦੇ ਪਲਟਣ ਦੇ
ਬਾਵਜੂਦ ਉਸ ਦਾ ਡਰਾਈਵਰ ਦਿਲਵਾਰਾ ਸਿੰਘ ਪੁੱਤਰ ਸਰਦਾਰਾ
ਸਿੰਘ ਵਾਲ-ਵਾਲ ਬਚ ਗਿਆ। ਘਟਨਾ ਸਥਲ ਤੇ ਪਹੁੰਚੇ ਲੋਕਾਂ ਨੇ
ਹਰਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ
ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਕੈਂਟਰ ਦੇ ਕੰਲੀਡਰ ਸੋਮਨਾਥ ਪੁੱਤਰ ਜਗਦੀਸ਼ ਲਾਲ ਵਾਸੀ ਭਾਈ
ਕਾ ਖੂਹ (ਧਰਮਕੋਟ) ਨੇ ਦੱਸਿਆ ਕਿ ਕੈਂਟਰ ਨੂੰ ਜਗਦੀਸ਼ ਰਾਜ
ਲਾਡੀ ਪੁੱਤਰ ਚਿਮਨ ਲਾਲ ਵਾਸੀ ਧਰਮਕੋਟ ਚਲਾ ਰਿਹਾ ਸੀ ਜੋ
ਮੌਕੇ ‘ਤੋਂ ਫਰਾਰ ਹੋ ਗਿਆ। ਕੈਂਟਰ ਦੇ ਡੈਸ਼ਬੋਰਡ ਦੇ ਖਿੱਲਰੇ
ਸਮਾਨ ਵਿੱਚੋਂ ਪੰਨੀ ਅਤੇ ਲਾਈਟਰ ਵੀ ਪਏ ਮਿਲੇ ਜਿਸਤੋਂ
ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਡਰਾਈਵਰ ਦੇ ਨਸ਼ੇ
’ਚ ਹੋਣ ਕਾਰਨ ਕੈਂਟਰ ਦਾ ਸੰਤੁਲਣ ਵਿਗੜ ਗਿਆ ਜਿਸ ਸਦਕਾ ਇਹ
ਦਰਦਨਾਕ ਹਾਦਸਾ ਵਾਪਰਿਆ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ
ਸਬੰਧੀ ਜਾਣਕਾਰੀ ਇਕੱਤਰ ਕਰਨ ਉਪਰੰਤ ਦੋਸ਼ੀਆਂ ਖਿਲਾਫ ਬਣਦੀ
ਕਾਰਵਾਈ ਕੀਤੀ ਜਾਵੇਗੀ।
ਫਾਈਲ ਫੋਟੋ : 13-ਵਿਰਦੀ-1, 13-ਵਿਰਦੀ-2
ਹੰਬੜਾਂ ਮਾਰਗ ਤੇ ਸਥਿਤ ਦੁਕਾਨਾਂ ’ਚ ਵੜਿ੍ਹਆ ਕੈਂਟਰ ਅਤੇ ਹਾਦਸੇ
ਦਾ ਸ਼ਿਕਾਰ ਹੋਏ ਮ੍ਰਿਤਕ ਹਰਜੀਤ ਸਿੰਘ ਦੀ ਫਾਈਲ ਫੋਟੋ।