health benefits of black salt
ਪੰਜਾਬ

ਭਾਰ ਘਟਾਉਣ ਤੋਂ ਲੈ ਕੇ ਘੱਟ ਕਰਨ ‘ਚ ਕਾਰਗਰ ਹੈ ਕਾਲਾ ਨਮਕ, ਇਹ ਲੋਕ ਜਰੂਰ ਕਰਨ ਵਰਤੋਂ…

[ad_1]

health benefits of black salt: ਔਰਤਾਂ ਅਕਸਰ ਖਾਣਾ ਬਣਾਉਣ ‘ਚ ਸਫੇਦ ਨਮਕ ਦੀ ਵਰਤੋਂ ਕਰਦੀਆਂ ਹਨ।ਦੂਜੇ ਪਾਸੇ ਇਸ ਤੋਂ ਮਿਲਣ ਵਾਲੇ ਫਾਇਦੇ ਅਤੇ ਨੁਕਸਾਨ ਦੇ ਬਾਰੇ ‘ਚ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋਵੋਗੇ।ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕਾਲੇ ਨਮਕ ਦੇ ਗੁਣਾਂ ਤੋਂ ਬਾਰੇ ਜਾਣੋ ਕਰਾਵਾਂਗੇ।ਇਹ ਖਾਸਤੌਰ ‘ਤੇ ਭਾਰਤ, ਨੇਪਾਲ, ਪਾਕਿਸਤਾਨ ਆਦਿ ਹਿਮਾਲਿਆ ਦੇ ਨੇੜਿਉਂ ਮਿਲਦੇ ਹਨ।ਇਸ ਲਈ ਇਸ ਨੂੰ ‘ਹਿਮਾਲਯਨ ਸਾਲਟ’ ਵੀ ਕਿਹਾ ਜਾਂਦਾ ਹੈ।ਇਸ ਦੀ ਵਰਤੋਂ ਨਾਲ ਬਾਡੀ ਡਿਟਾਕਸ ਹੋਣ ਦੇ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।ਆਉ ਤੁਹਾਨੂੰ ਅੱਜ ਅਸੀਂ ਕਾਲਾ ਨਮਕ ਦੇ ਲਾਭ ਬਾਰੇ ਜਾਣੋ ਕਰਾਉਂਦੇ ਹਾਂ।

ਕਾਲੇ ਨਮਕ ‘ਚ ਮੌਜੂਦ ਪੌਸ਼ਕ ਤੱਤ: ਕਾਲੇ ਨਮਕ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ, ਐਂਟੀ-ਆਕਸੀਡੈਂਟਸ ਅਤੇ ਔਸ਼ਧੀ ਭਰਪੂਰ ਗੁਣ ਹੁੰਦੇ ਹਨ।ਦੂਜੇ ਪਾਸੇ ਇਸ ‘ਚ ਨਾਰਮਲ ਨਮਕ ਦੀ ਤੁਲਨਾ ‘ਚ ਸੋਡੀਅਮ ਘੱਟ ਮਾਤਰਾ ‘ਚ ਹੁੰਦਾ ਹੈ।ਅਜਿਹੇ ‘ਚ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਡੇਲੀ ਡਾਈਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ।

health benefits of black salt
health benefits of black salt

ਭਾਰ ਘੱਟ ਕਰਨ ‘ਚ ਮੱਦਦਗਾਰ: ਇਹ ਸਰੀਰ ‘ਚ ਇਕੱਠੀ ਹੋਈ ਵਾਧੂ ਚਰਬੀ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ।ਨਾਲ ਹੀ ਇਸ ਨਾਲ ਸਰੀਰ ‘ਚ ਮੌਜੂਦ ਬੈਡ ਬੈਕਟੀਰੀਆ ਖਤਮ ਹੁੰਦੇ ਹਨ।ਆਯੁਰਵੈਦ ਦੇ ਅਨੁਸਾਰ ਵੀ ਰੋਜ਼ਾਨਾ ਸਵੇਰੇ ਗਰਮ ਪਾਣੀ ‘ਚ ਚੁਟਕੀਭਰ ਕਾਲਾ ਨਮਕ ਪੀਣਾ ਚਾਹੀਦਾ।ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੋਣ ਦੇ ਨਾਲ ਨਾਲ ਭਾਰ ਕੰਟਰੋਲ ਰਹਿੰਦਾ ਹੈ।

health benefits of black salt
health benefits of black salt

ਮਜ਼ਬੂਤ ਹੱਡੀਆਂ: ਵਿਟਾਮਿਨਸ, ਮਿਨਰਲਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਕਾਲਾ ਨਮਕ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।ਅਜਿਹੇ ‘ਚ ਹਰ ਉਮਰ ਦੇ ਲੋਕਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ।
ਮਜ਼ਬੂਤ ਪਾਚਨ ਤੰਤਰ: ਕਾਲਾ ਨਮਕ ਪਾਚਨ ਤੰਤਰ ਨੂੰ ਦੁਰਸਤ ਰੱਖਦਾ ਹੈ।ਅਜਿਹੇ ‘ਚ ਖਾਣਾ ਜਲਦੀ ਪਚਾਉਣ ‘ਚ ਮੱਦਦ ਮਿਲਦੀ ਹੈ।ਅਜਿਹੇ ‘ਚ ਅਪਚ, ਉਲਟੀ, ਐਸੀਡਿਟੀ, ਕਬਜ਼ ਆਦਿ ਪੇਟ ਸਬੰਧੀ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।ਤੁਸੀਂ ਇਸ ਨੂੰ ਸਲਾਦ ‘ਚ ਪਾ ਕੇ ਖਾ ਸਕਦੇ ਹੋ।
ਤਣਾਅ ਕਰੇ ਘੱਟ: ਕਾਲਾ ਨਮਕ ਸਰੀਰ ‘ਚ ਸੇਰਾਟੋਨਿਨ ਹਾਰਮਨ ਨੂੰ ਵਧਾ ਦਿੰਦਾ ਹੈ।ਇਸ ਨਾਲ ਬ੍ਰੇਨ ਨੂੰ ਅਸ਼ਾਂਤ ਕਰਨ ਵਾਲੇ ਹਾਰਮੋਨਜ਼ ਵਰਗੇ ਕਾਰਟਿਸੋਲ ਆਦਿ ਘੱਟ ਹੋਣ ਲੱਗਦਾ ਹੈ।ਅਜਿਹੇ ‘ਚ ਮਨ ਸ਼ਾਂਤ ਹੋਣ ਨਾਲ ਤਣਾਅਮੁਕਤ ਰਹਿਣ ‘ਚ ਮਦਦ ਮਿਲ ਸਕਦੀ ਹੈ।

health benefits of black salt
health benefits of black salt

ਬਾਡੀ ਨੂੰ ਕਰੇ ਡਿਟਾਕਸ: ਇਸਦੀ ਵਰਤੋਂ ਨਾਲ ਬਾਡੀ ਡਿਟਾਕਸ ਹੁੰਦੀ ਹੈ।ਇਸ ਨਾਲ ਸਰੀਰ ‘ਚ ਮੌਜੂਦ ਗੰਦੇ ਪਦਾਰਥ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ।ਤੁਸੀਂ ਗਰਮੀਆਂ ‘ਚ ਜਲਜੀਰਾ, ਨਿੰਬੂ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ।

ਇਹ ਵੀ ਪੜੋ:ਮੋਦੀ ਸਰਕਾਰ 2.0 ਦਾ ਦੂਜਾ ਸਾਲ ਪੂਰਾ, ਪਰ ਲੋਕਸਭਾ ਨੂੰ ਅਜੇ ਤੱਕ ਨਹੀਂ ਮਿਲਿਆ ਡਿਪਟੀ ਸਪੀਕਰ

ਇਨ੍ਹਾਂ ਲੋਕਾਂ ਲਈ ਜਿਆਦਾ ਲਾਹੇਵੰਦ
ਛੋਟੇ ਬੱਚਿਆਂ ਲਈ ਲਾਹੇਵੰਦ:
ਵੱਡਿਆਂ ਦੇ ਨਾਲ ਬੱਚਿਆਂ ਦੇ ਲਈ ਵੀ ਕਾਲਾ ਨਮਕ ਫਾਇਦੇਮੰਦ ਹੁੰਦਾ ਹੈ।ਇਸਦੀ ਵਰਤੋਂ ਨਾਲ ਅਪਚ, ਗੈਸ ਆਦਿ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।ਨਾਲ ਹੀ ਸੀਨੇ ‘ਚ ਜਮਾ ਬਲਗਮ ਨੂੰ ਸਾਫ ਕਰਨ ਵੀ ਮਦਦ ਮਿਲਦੀ ਹੈ।ਇਸ ਲਈ ਸਿਸ਼ੂ ਨੂੰ ਖਾਣੇ ‘ਚ ਥੋੜਾ ਨਮਕ ਮਿਲਾਉ।ਇਸ ਨਾਲ ਸਿਸ਼ੂ ਨੂੰ ਪੇਟ ਅਤੇ ਗਲੇ ਸਬੰਧੀ ਸਮੱਸਿਆ ਤੋਂ ਆਰਾਮ ਮਿਲੇਗਾ।

ਡਾਇਬਿਟੀਜ਼ ਮਰੀਜ਼ਾਂ ਲਈ ਲਾਹੇਵੰਦ: ਮਾਹਿਰਾਂ ਅਨੁਸਾਰ, ਕਾਲਾ ਨਮਕ ਸਰੀਰ ‘ਚ ਬਲੱਡ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮੱਦਦ ਕਰਦਾ ਹੈ।ਅਜਿਹੇ ‘ਚ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡੇਲੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ।

ਇਹ ਵੀ ਪੜੋ:Singhu Border ਪਹੁੰਚੀ ਅਮਰੀਕਾ ਦੀ ਫੈਮਿਲੀ, ਕਿਸਾਨਾਂ ਦਾ ਹਾਲ ਦੇਖ ਲੱਗੇ ਰੋਣ, ਕਹਿੰਦੇ “ਕਿਹੜੀ ਸਰਕਾਰ ਏਦਾਂ ਕਰਦੀ”

The post ਭਾਰ ਘਟਾਉਣ ਤੋਂ ਲੈ ਕੇ ਘੱਟ ਕਰਨ ‘ਚ ਕਾਰਗਰ ਹੈ ਕਾਲਾ ਨਮਕ, ਇਹ ਲੋਕ ਜਰੂਰ ਕਰਨ ਵਰਤੋਂ… appeared first on Daily Post Punjabi.

[ad_2]

Source link