ਮਨਪ੍ਰੀਤ ਸਿੰਘ ਇਆਲੀ ਦੀ ਜਿੱਤ ਨਾਲ ਹਲਕੇ ਦਾਖਾ ਚ ਖੁਸ਼ੀ ਦਾ ਮਾਹੌਲ
ਜਗਰਾਉਂ 10 ਮਾਰਚ (ਪਰਮਜੀਤ ਸਿੰਘ ਗਰੇਵਾਲ ) ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ । ਉਨ੍ਹਾਂ ਨੂੰ ਕੁੱਲ 49909 ਵੋਟਾਂ ਪਈਆਂ ,ਕੈਪਟਨ ਸੰਦੀਪ ਸੰਧੂ ਨੂੰ ਲਗਭਗ 44102 ਵੋਟਾਂ ਪਈਆਂ । ਮਨਪ੍ਰੀਤ ਸਿੰਘ ਇਯਾਲੀ ਨੇ 5807 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ । ਸਵੇਰ ਤੋਂ ਹੀ ਮੁਕਾਬਲਾ ਦਿਲਚਸਪ ਬਣਿਆ ਰਿਹਾ । ਜਿੱਤ ਦਰਜ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਯਾਲੀ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਹਲਕਾ ਵਾਸੀਆਂ ਦੀ ਹੀ ਜਿੱਤ ਹੈ । ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਤੋਂ ਮਿਲੇ ਪਿਆਰ ਸਦਕਾ ਹੀ ਅੱਜ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ । ਉਨ੍ਹਾਂ ਕਿਹਾ ਕਿ ਮੈਂ ਹਲਕੇ ਲੋਕਾਂ ਦਾ ਹਮੇਸ਼ਾਂ ਰਿਣੀ ਰਹਾਂਗਾ । ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਸਰਕਾਰ ਨਹੀਂ ਬਣ ਪਾਈ ਪਰ ਵਿਕਾਸ ਦੇ ਕੰਮਾਂ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।