ਮਰਹੂਮ ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਬਾਰੇ ਆਈ ਇਹ ਵੱਡੀ ਖਬਰ
ਪੰਜਾਬ

ਮਰਹੂਮ ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਬਾਰੇ ਆਈ ਇਹ ਵੱਡੀ ਖਬਰ

[ad_1]

ਯੁੱਧਵੀਰ ਬਾਰੇ ਆਈ ਇਹ ਵੱਡੀ ਖਬਰ

ਪੰਜਾਬੀ ਦੇ ਮਸ਼ਹੂਰ ਸਵਰਗਵਾਸੀ ਕਲਾਕਾਰ ਕੁਲਦੀਪ ਮਾਣਕ ਜਿਹਨਾਂ ਨੂੰ ਕਾਲੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਅਤੇ ਆਪਣੀ ਹਿਕ ਦੇ ਜ਼ੋਰ ਨਾਲ ਸਾਰੀ ਦੁਨੀਆਂ ਵਿਚ ਨਾਮਣਾ ਖਟਿਆ ਸੀ। ਉਹਨਾਂ ਦੇ ਪੁੱਤਰ ਯੁੱਧਵੀਰ ਮਾਣਕ ਜੋ ਕੇ ਬਹੁਤ ਹੀ ਵਧੀਆ ਸਿੰਗਰ ਸੀ ਬਿਮਾਰੀ ਦੇ ਕਾਰਨ ਹੁਣ ਗਾਉਣ ਤੋਂ ਅਸਮਰਥ ਹੈ। ਜਿਸ ਨਾਲ ਪ੍ਰੀਵਾਰ ਕਾਫੀ ਪ੍ਰੇਸ਼ਾਨ ਰਹਿੰਦਾ ਹੈ। ਹੁਣ ਇਕ ਵੱਡੀ ਖਬਰ ਆ ਰਹੀ ਹੈ ਕੇ ਗਾਉਣ ਵਾਲਿਆਂ ਦੀ ਇਕ ਸੰਸਥਾ ਨੇ ਪ੍ਰੀਵਾਰ ਦੀ ਬਾਂਹ ਚੰਗੀ ਤਰਾਂ ਫੜ ਲਈ ਹੈ ਅਤੇ ਹਰ ਮਹੀਨੇ ਪ੍ਰੀਵਾਰ ਨੂੰ ਵਿਤੀ ਮਦਦ ਕਰਨ ਦਾ ਐਲਾਨ ਕੀਤਾ ਹੈ। ਤਾਂ ਜੋ ਯੁੱਧਵੀਰ ਦਾ ਇਲਾਜ ਸਹੀ ਤਰੀਕੇ ਨਾਲ ਚਲਦਾ ਰਹੇ।

ਪੰਜਾਬੀ ਗਾਇਕ ਸੁਖਵਿੰਦਰ ਸੁਖੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਗਾਇਕ ਕੁਲਦੀਪ ਮਾਣਕ ਸਾਬ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਬਹੁਤ ਸਾਰੇ ਗੀਤ ਦਿੱਤੇ ਨੇ । ਸੁਖਵਿੰਦਰ ਸੁਖੀ ਆਪਣੇ ਗਾਇਕ ਸਾਥੀ ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਘਰ ਪਹੁੰਚੇ ।

ਜਿੱਥੇ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਪਰਿਵਾਰ ਵਾਲਿਆਂ ਦੇ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ ਹੈ । ਉਨ੍ਹਾਂ ਦੀ ਮਿਊਜ਼ਿਕ ਸੰਸਥਾ ਵੱਲੋਂ ਮਾਣਕ ਸਾਬ ਦੇ ਪਰਿਵਾਰ ਵਾਲਿਆਂ ਨੂੰ ਭੱਤਾ ਦੇਣ ਦੀ ਗੱਲ ਵੀ ਆਖੀ । ਪਿਛਲੇ ਕਈ ਸਮੇਂ ਤੋਂ ਯੁੱਧਵੀਰ ਮਾਣਕ ਬਿਮਾਰ ਚੱਲ ਰਹੇ ਸਨ ।ਹੁਣ ਇਹ ਵੱਡੀ ਖਬਰ ਆ ਰਹੀ ਹੈ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਯੁੱਧਵੀਰ ਦੀ ਸਿਹਤ ‘ਚ ਵੀ ਸੁਧਾਰ ਹੈ । ਵੀਡੀਓ ‘ਚ ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

[ad_2]

Source link