know these side effects of multivitamin tablets
ਪੰਜਾਬ

ਮਲਟੀ-ਵਿਟਾਮਿਨ ਗੋਲੀਆਂ ਦੇ ਇਹ ਸਾਈਡ ਇਫੈਕਟ ਵੀ ਜਾਨ ਲਵੋ, ਇਹ Superfoods ਖਾਉ ਹਫਤੇ ‘ਚ ਪੂਰੀ ਹੋਵੇਗੀ…

[ad_1]

know these side effects of multivitamin tablets: ਸਿਹਤਮੰਦ ਰਹਿਣ ਲਈ ਪ੍ਰੋਟੀਨ, ਕੈਲਸ਼ੀਅਮ, ਫਾਈਬਰ ਵਿਟਾਮਿਨਸ, ਮਿਨਰਲਜ਼ ਇਹ ਸਭ ਪ੍ਰਾਪਤ ਮਾਤਰਾ ‘ਚ ਖਾਣੇ ਬਹੁਤ ਜ਼ਰੂਰੀ ਹਨ।ਵਿਟਾਮਿਨ ਵੀ ਬੇਹੱਦ ਅਹਿਮ ਰੋਲ ਅਦਾ ਕਰਦੇ ਹਨ।ਅਕਸਰ 30 ਤੋਂ ਬਾਅਦ ਸਰੀਰ ‘ਚ ਇਨ੍ਹਾਂ ਦੀ ਕਮੀ ਹੋਣ ਲੱਗਦੀ ਹੈ ਇਸ ਲਈ ਤਾਂ ਲੋਕ ਮਲਟੀਵਿਟਾਮਿਨ ਦਾ ਸੇਵਨ ਕਰਦੇ ਹਨ ਪਰ ਇਹ ਮਲਟੀਵਿਟਾਮਿਨ ਲੰਬੇ ਸਮੇਂ ਤੱਕ ਖਾਂਦੇ ਰਹਿਣ ਨਾਲ ਸਰੀਰ ਨੂੰ ਨੁਕਸਾਨ ਵੀ ਪਹੁੰਚਦਾ ਹੈ।
ਮਲਟੀ-ਵਿਟਾਮਿਨ ਗੋਲੀਆਂ ਦੇ ਸਾਈਡ ਇਫੈਕਟ

 know these side effects of multivitamin tablets
know these side effects of multivitamin tablets

-ਦਰਅਸਲ, ਅੱਜ ਦੇ ਸਮੇਂ ‘ਚ ਹਰ ਇਨਸਾਨ ਖੁਦ ਇੱਕ ਡਾਕਟਰ ਬਣਿਆ ਹੋਇਆ ਹੈ।ਕਮਜ਼ੋਰੀ-ਥਕਾਣ ਮਹਿਸੂਸ ਹੋਣ ‘ਤੇ ਖੁਦ ਹੀ ਮੈਡੀਕਲ ਸਟੋਰ ਤੋਂ ਬਿਨ੍ਹਾਂ ਸਲਾਹ ਲਏ ਮਲਟੀਵਿਟਾਮਿਨ ਲੈ ਲਈ ਜਾਂਦੀ ਹੈ ਹਾਲਾਂਕਿ ਇਹ ਗੋਲੀਆਂ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦੀ ਹੈ ਪਰ ਬਿਨਾਂ੍ਹ ਸੋਚੇ ਸਮਝੇਂ ਸੇਵਨ ਦੇ ਕਈ ਨੁਕਸਾਨ ਹਨ-

-ਪੇਟ ਸਬੰਧੀ ਸਮੱਸਿਆ, ਲੀਵਰ ਨੂੰ ਨੁਕਸਾਨ, ਹਾਰਮੋਨਲ ਗੜਬੜੀ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਚਿਹਰੇ ‘ਤੇ ਝੁਰੜੀਆਂ, ਵਧੇਰੇ ਪਿਆਸ, ਡਾਇਰੀਆ, ਹੱਡੀਆਂ ਦੀ ਕਮਜ਼ੋਰੀ ਆਦਿ ਵੀ ਹੋ ਸਕਦੀ ਹੈ।ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਸਰੀਰ ‘ਚ ਵਿਟਾਮਿਨ ਜਿਆਦਾ ਸਟੋਰ ਹੋਣ ਲੱਗਦੇ ਹਨ।ਇਨ੍ਹਾਂ ਮਲਟੀਵਿਟਾਮਿਨਸ ਦੀ ਥਾਂ ‘ਤੇ ਸੁਪਰਫੂਡਸ ਖਾਣੇ ਸ਼ੁਰੂ ਕਰੋ।ਇਸ ਨਾਲ ਵਿਟਾਮਿਨਸ ਦੀ ਕਮੀ ਵੀ ਦੂਰ ਹੋਵੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ।ਖਾਸ ਕਰਕੇ ਔਰਤਾਂ ਇਨਾਂ੍ਹ ਆਹਾਰਾਂ ਦਾ ਜ਼ਰੂਰ ਸੇਵਨ ਕਰਨ ਕਿਉਂਕਿ ਸਤਨਪਾਨ, ਗਰਭਅਵਸਥਾ ਅਤੇ ਪੀਰੀਅਡਸ ਦੌਰਾਨ ਉਨ੍ਹਾਂ ਦੇ ਸਰੀਰ ‘ਚ ਕਈ ਤੱਤਾਂ ਦੀ ਕਮੀ ਹੋਣ ਲੱਗਦੀ ਹੈ।

ਮੁੱਠੀਭਰ ਬਾਦਾਮ: ਨਿਊਟ੍ਰਿਸ਼ਨਿਸਟ ਕਹਿੰਦੇ ਹਨ ਕਿ ਮਲਟੀਵਿਟਾਮਿਨ ਦੀ ਥਾਂ ਤੁਹਾਨੂੰ ਬਾਦਾਮ ਆਪਣੀ ਡਾਈਟ ‘ਚ ਸ਼ਾਮਲ ਕਰੋ।ਇਸ ਤੋਂ ਇਲਾਵਾ, ਅਖਰੋਟ ਖਾਣਾ ਵੀ ਤੁਹਾਡੀ ਸਿਹਤ ਲਈ ਬੇਹੱਦ ਹੀ ਲਾਭਕਾਰੀ ਹੈ।ਤੁਸੀਂ 5 ਤੋਂ 7 ਭਿੱਜੇ ਬਾਦਾਮਾਂ ਦਾ ਸੇਵਨ ਰੋਜ਼ ਕਰੋ।

ਅੰਡਾ: ਅੰਡੇ ਨੂੰ ਸੁਪਰਫੂਡ ਦੀ ਕੈਟੇਗਿਰੀ ‘ਚ ਰੱਖਿਆ ਜਾਂਦਾ ਹੈ।ਜੇਕਰ ਤੁਸੀਂ ਪ੍ਰੋਟੀਨ ਸਪਲੀਮੈਂਟਸ ਖਾ ਰਹੇ ਹੋ ਤਾਂ ਉਸਦੀ ਥਾਂ ਅੰਡਾ ਖਾਣਾ ਸ਼ੁਰੂ ਕਰੋ।ਅੰਡੇ ‘ਚ ਸੇਲੇਨਿਯਮ, ਵਿਟਾਮਿਨ ਏ, ਵਿਟਾਮਿਨ ਡੀ,ਈ,ਬੀ6,ਬੀ12 ਅਤੇ ਜ਼ਿੰਕ, ਆਇਰਨ ਅਤੇ ਕਾਪਰ ਵਰਗੇ ਮਿਨਰਲਜ਼ ਪਾਏ ਜਾਂਦੇ ਹਨ।

ਪੀਲੀ ਸ਼ਿਮਲਾ ਮਿਰਚ: ਪੀਲੀ ਸ਼ਿਮਲਾ ਮਿਰਚ ‘ਚ ਵਿਟਾਮਿਨ ਸੀ ੳੁੱਚ ਮਾਤਰਾ ‘ਚ ਪਾਇਆ ਜਾਂਦਾ ਹੈ।ਵਿਟਾਮਿਨ ਸੀ ਸਰੀਰ ਲਈ ਬਹੁਤ ਜਰੂਰੀ ਹੈ।ਪੀਲੀ ਸ਼ਿਮਲਾ ਮਿਰਚ, ਸੰਤਰੇ ‘ਚ ਪਾਏ ਜਾਣ ਵਾਲੇ ਵਿਟਾਮਿਨ ਸੀ ਦੀ ਮਾਤਰਾ ਨਾਲ 3-4 ਗੁਣਾ ਜਿਆਦਾ ਵਿਟਾਮਿਨ ਸੀ ਪਾਇਆ ਜਾਂਦਾ ਹੈ।ਸੰਤਰੇ ‘ਚ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੁੰਦੀ ਹੈ, ਇਹ ਤੁਹਾਡੀ ਵਿਟਾਮਿਨ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।ਸੰਤਰੇ ਦਾ ਇੱਕ ਗਿਲਾਸ ਜੂਸ ਤੁਹਾਨੂੰ ਪ੍ਰਾਪਤ ਵਿਟਾਮਿਨ ਉਪਲਬਧ ਕਰਦਾ ਹੈ।

ਮਸੂਰ ਦੀ ਦਾਲ: ਵੈਸੇ ਤਾਂ ਹਰ ਤਰ੍ਹਾਂ ਦੀ ਦਾਲ ਦਾ ਸੇਵਨ ਜ਼ਰੂਰੀ ਹੈ ਪਰ ਮਸੂਰ ਦਾਲ ‘ਚ ਆਇਰਨ ਉਚ ਮਾਤਰਾ ‘ਚ ਹੁੰਦਾ ਹੈ।ਆਇਰਨ ਨਾਲ ਹੀਮੋਗਲੋਬਿਨ ਬਣਦਾ ਹੈ।ਜਿਸ ਨਾਲ ਖੂਨ ਦੀ ਕਮੀ ਨਹੀਂ ਹੁੰਦੀ।

ਪਾਲਕ: ਹਰੀਆਂ ਸਬਜੀਆਂ ‘ਚ ਪਾਲਕ ਦਾ ਮੁਕਾਬਲਾ ਕਰਨ ਵਾਲਾ ਕੋਈ ਅਹਾਰ ਨਹੀਂ।ਇਸ ‘ਚ ਵਿਟਾਮਿਨ ਕੇ,ਏ,ਬੀ-2, ਬੀ-6,ਈ,ਬੀ-1 ਦੀ ਚੰਗੀ ਮਾਤਰਾ ਹੁੰਦੀ ਹੈ।

ਕੇਲਾ: ਕੇਲੇ ‘ਚ ਵਿਟਾਮਿਨ ਕੇ1,ਸੀ,ਏ,ਬੀ-6, ਮੈਗਜੀਨ, ਕੈਲਸ਼ੀਅਮ,ਕਾਪਰ,ਆਇਰਨ,ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ।ਵਿਟਾਮਿਨ ਕੇ ਸਰੀਰ ‘ਚ ਲਹੂ ਦੇ ਥੱਕਿਆਂ ਨੂੰ ਜੰਮਣ ‘ਚ ਮਦਦ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਇਸ ਤੋਂ ਇਲਾਵਾ ਇਸ ‘ਚ ਪ੍ਰੋਟੀਨ ਅਤੇ ਫਾਈਬਰ ਵੀ ਪਾਇਆ ਜਾਂਦਾ ਹੈ।

know these side effects of multivitamin tablets
know these side effects of multivitamin tablets

ਬ੍ਰਾਜ਼ੀਲ ਨਟਸ: ਜੇਕਰ ਤੁਹਾਡੇ ਸਰੀਰ ‘ਚ ਸੈਲੇਨਿਯਮ ਦੀ ਕਮੀ ਹੈ, ਤਾਂ ਬ੍ਰਾਜ਼ੀਲ ਨਟਸ ਸਭ ਤੋਂ ਬੈਸਟ ਹੋ ਸਕਦੇ ਹਨ।ਸੇਲੇਨਿਯਮ, ਥਾਇਰਾਇਡ ਅਤੇ ਇਮਿਊਨ ਸਿਸਟਮ ਲਈ ਜ਼ਰੂਰੀ ਪੋਸ਼ਕ ਤੱਤ ਹੈ।

ਦੁੱਧ: ਇੱਕ ਗਿਲਾਸ ਦੁੱਧ ਤੁਹਾਨੂੰ ਰੋਜ਼ ਪੀਣਾ ਚਾਹੀਦਾ।ਤੁਸੀਂ ਚਾਹੋ ਤਾਂ ਇਸ’ਚ ਥੋੜੀ ਹਲਦੀ ਮਿਲਾ ਸਕਦੇ ਹਨ।ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ,ਆਇਓਡੀਨ, ਪੋਟਾਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਬੀ2 ਅਤੇ ਬੀ12 ਹੁੰਦਾ ਹੈ।

ਸੀ ਫੂਡ: ਸੀ ਫੂਡ ‘ਚ ਤੁਸੀਂ ਮਛਲੀ ਦਾ ਸੇਵਨ ਕਰ ਸਕਦੇ ਹਨ।ਇਨ੍ਹਾਂ ‘ਚ ਵਿਟਾਮਿਨ ਬੀ, ਪੋਟਾਸ਼ੀਅਮ,ਸੇਲੇਨਿਯਮ ਅਤੇ ਆਇਰਨ, ਜ਼ਿੰਕ ਅਤੇ ਵਿਟਾਮਿਨ ਬੀ12 ਦੀ ਉੱਚ ਮਾਤਰਾ ਪਾਈ ਜਾਂਦੀ ਹੈ।ਮਛਲੀ ‘ਚ ਕੈਲਸ਼ੀਅਮ,ਫਾਸਫੋਰਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਆਦਿ ਮਿਨਰਲ ਅਤੇ ਵਿਟਾਮਿਨ ਵਰਗੇ ਏ,ਡੀ,ਬੀ ਅਤੇ ਓਮੋਗਾ-3 ਫੈਟੀ ਐਸਿਡ ਹੁੰਦੇ ਹਨ।

ਮਸ਼ਰੂਮ: ਮਸ਼ਰੂਮ ਕਈ ਰੋਗਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ, ਮਸ਼ਰੂਮ ‘ਚ ਪ੍ਰਾਪਤ ਮਾਤਰਾ ਡੀ ਹੁੰਦਾ ਹੈ।ਇਸ ਤੋਂ ਇਲਾਵਾ ਹਫਤੇ ‘ਚ ਇੱਕ ਵਾਰ ਬੈਰੀਜ਼,ਐਵਾਕਾਡੋ ਦਾ ਸੇਵਨ ਜ਼ਰੂਰ ਕਰੋ।

The post ਮਲਟੀ-ਵਿਟਾਮਿਨ ਗੋਲੀਆਂ ਦੇ ਇਹ ਸਾਈਡ ਇਫੈਕਟ ਵੀ ਜਾਨ ਲਵੋ, ਇਹ Superfoods ਖਾਉ ਹਫਤੇ ‘ਚ ਪੂਰੀ ਹੋਵੇਗੀ… appeared first on Daily Post Punjabi.

[ad_2]

Source link