ਮਸ਼ਹੂਰ ਪੰਜਾਬੀ ਸ਼ਖਸ਼ੀਅਤ ਦੀ ਹੋਈ ਮੌ ਤ
ਪੰਜਾਬ

ਮਸ਼ਹੂਰ ਪੰਜਾਬੀ ਸ਼ਖਸ਼ੀਅਤ ਦੀ ਹੋਈ ਮੌ ਤ

[ad_1]

ਇਹ ਸਾਲ ਕੁਲ ਲੁਕਾਈ ਦੇ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ। ਇਸ ਸਾਲ ਸਾਰੇ ਸੰਸਾਰ ਤੇ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਸੰਸਾਰ ਤੇ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਜਾਨ ਇਸ ਵਾਇਰਸ ਦੀ ਵਜ੍ਹਾ ਦੇ ਨਾਲ ਜਾ ਰਹੀ ਹੈ ਅਜਿਹੀ ਹੀ ਇੱਕ ਮਾੜੀ ਖਬਰ ਹੁਣ ਪੰਜਾਬ ਤੋਂ ਆਈ ਹੈ ਜਿਥੇ ਇਕ ਮਸ਼ਹੂਰ ਹਸਤੀ ਦੀ ਮੌਤ ਵੀ ਇਸ ਕੋਰੋਨਾ ਦੀ ਵਜ੍ਹਾ ਦੇ ਨਾਲ ਹੋ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਸ਼ਹੂਰ ਸੀਨੀਅਰ ਪੱਤਰਕਾਰ ਅਸ਼ਵਨੀ ਕਪੂਰ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਸਵੇਰੇ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਕਰੋਨਾ ਵਾਇਰਸ ਕਾਰਨ ਚੱਲ ਵਸੇ। ਉਹ 70 ਵਰਿਆਂ ਦੇ ਸਨ।ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਅਸ਼ਵਨੀ ਕਪੂਰ ਨੂੰ ਇਕ ਸਮਰਪਿਤ ਪੱਤਰਕਾਰ ਤੇ ਚੰਗੇ ਇਨਸਾਨ ਦੱਸਿਆ ਜਿਨਾਂ ਨੇ ਚਾਰ ਦਹਾਕਿਆਂ ਦੇ ਲੰਮੇ ਸਮੇਂ ਦੌਰਾਨ ਪੱਤਰਕਾਰੀ ਪ੍ਰਤੀ ਆਪਣੇ ਫਰਜ਼ ਨਿਡਰਤਾ ਅਤੇ ਪੇਸ਼ੇਵਰਾਨਾ ਕਦਰਾਂ ਕੀਮਤਾਂ ਨਾਲ ਨਿਭਾਏ। ਉਨਾਂ ਕਿਹਾ ਕਿ ਸ੍ਰੀ ਕਪੂਰ ਦੇ ਤੁਰ ਜਾਣ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਪੂਰਨਾ ਬਹੁਤ ਮੁ ਸ਼ ਕਿ ਲ ਹੈ।

ਦੁਖੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ ਲਈ ਅਰਦਾਸ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅਸ਼ਵਨੀ ਕਪੂਰ ਦੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਕਪੂਰ ਵੱਲੋਂ ਪੱਤਰਕਾਰ ਦੇ ਤੌਰ ’ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ ਜਿਨਾਂ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।

The post ਮਸ਼ਹੂਰ ਪੰਜਾਬੀ ਸ਼ਖਸ਼ੀਅਤ ਦੀ ਹੋਈ ਮੌ ਤ appeared first on News 35 Media.

[ad_2]

Source link