Benefits of Corn
ਪੰਜਾਬ

ਮਾਨਸੂਨ ‘ਚ ਜ਼ਰੂਰ ਖਾਓ ਛੱਲੀ, ਦਿਲ ਤੋਂ ਲੈ ਕੇ ਦਿਮਾਗ ਤੱਕ ਹੈ ਫਾਇਦੇਮੰਦ

[ad_1]

ਪੂਰੇ ਭਾਰਤ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਅਜਿਹੀ ਸਥਿਤੀ ਵਿੱਚ ਹਰ ਕੋਈ ਆਪਣੇ ਘਰਾਂ ਵਿੱਚ ਮੱਕੀ ਯਾਨੀ ਕਿ Sweet Corn ਖਾਣਾ ਪਸੰਦ ਕਰਦਾ ਹੈ। ਖਾਣ ਵਿੱਚ Corn ਜਿੰਨੇ ਸਵਾਦ ਲੱਗਦੇ ਹਨ, ਉੰਨੇ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।

Benefits of Corn
Benefits of Corn

ਮਾਨਸੂਨ ਦੇ ਮੌਸਮ ਵਿੱਚ ਮੱਕੀ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ, ਮੱਕੀ ਵਿੱਚ ਬਹੁਤ ਸਾਰੇ ਮਹੱਤਵਪੂਰਨ  ਪੌਸ਼ਟਿਕ ਤੱਤ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਾਨੂੰ ਸਾਲ ਭਰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੇ ਹਨ।

ਇਹ ਵੀ ਪੜ੍ਹੋ: ਕੈਲਸੀਅਮ ਦੀ ਘਾਟ ਨੂੰ ਪੂਰਾ ਕਰਨਗੇ ਇਹ ਆਹਾਰ, ਔਰਤਾਂ ਅੱਜ ਹੀ ਕਰਨ ਖੁਰਾਕ ਵਿੱਚ ਸ਼ਾਮਲ

ਦਿਲ ਤੇ ਦਿਮਾਗ ਲਈ ਫਾਇਦੇਮੰਦ
ਮੱਕੀ ਦੀ ਰੋਟੀ ਤੋਂ ਲੈ ਕੇ Continental Salad ਤੱਕ ਮੱਕੀ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਫਾਈਬਰ ਨਾਲ ਭਰਪੂਰ ਮੱਕੀ ਦਿਲ ਤੋਂ ਲੈ ਕੇ ਸਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਮੱਕੀ ਖਾਣ ਦੇ ਫਾਇਦੇ:

Benefits of Corn
Benefits of Corn

1. ਫਾਈਬਰ
 ਮੱਕੀ Fiber ਨਾਲ ਭਰਪੂਰ ਹੁੰਦੀ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੀ ਹੈ। ਇਸਦੇ ਸੇਵਨ ਨਾਲ ਕਬਜ਼ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਇਸ ਵਿੱਚ ਮੌਜੂਦ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਦਾ ਹੈ।

ਇਹ ਵੀ ਪੜ੍ਹੋ: ਡਿਲੀਵਰੀ ਤੋਂ ਬਾਅਦ ਔਰਤਾਂ ਲਈ ਵਰਦਾਨ ਹੈ ਅਜਵਾਈਨ ਦਾ ਪਾਣੀ, ਜਾਣੋ ਇਸਦੇ ਲਾਭ

2. ਵਿਟਾਮਿਨ
ਮੱਕੀ ਵਿਟਾਮਿਨ ਬੀ ਨਾਲ ਭਰਪੂਰ ਹੁੰਦੀ ਹੈ ਜੋ ਵਾਲਾਂ ਅਤੇ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਦੇ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਏ ਨਾਲ ਭਰਪੂਰ ਵੀ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੀ ਹੈ।

3. ਐਂਟੀਆਕਸੀਡੈਂਟ
ਮੱਕੀ ਵਿੱਚ ਐਂਟੀਆਕਸੀਡੈਂਟ ਗੁਣ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਕਿ ਕਿਸੇ ਵੀ ਤਰ੍ਹਾਂ ਦੀ Inflamation ਨੂੰ ਘੱਟ ਕਰਦਾ ਹੈ ਅਤੇ ਤਣਾਅ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕੈਰੋਟਿਨੋਇਡਜ਼, ਲਯੂਟਿਨ ਅਤੇ ਜ਼ੇਕਸੈਂਥਿਨ ਵਰਗੇ ਐਂਟੀਆਕਸੀਡੈਂਟ ਅੱਖਾਂ ਨੂੰ ਤੰਦਰੁਸਤ ਰੱਖਦੇ ਹਨ।

Benefits of Corn

4. ਮੋਟਾਪੇ ਤੋਂ ਬਚਾਅ
ਮੱਕੀ ਇੱਕ High Fiber ਵਾਲਾ ਅਨਾਜ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ ਅਤੇ ਸਾਨੂੰ ਵਧੇਰੇ ਕੈਲੋਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। 

ਇਹ ਵੀ ਦੇਖੋ: ਵਜ਼ਨ ਨੂੰ ਘੱਟ ਕਰਨ ਦੇ ਨਾਲ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ‘ਅਨਾਨਾਸ’ !

The post ਮਾਨਸੂਨ ‘ਚ ਜ਼ਰੂਰ ਖਾਓ ਛੱਲੀ, ਦਿਲ ਤੋਂ ਲੈ ਕੇ ਦਿਮਾਗ ਤੱਕ ਹੈ ਫਾਇਦੇਮੰਦ appeared first on Daily Post Punjabi.

[ad_2]

Source link