ਮੁੱਲਾਂਪੁਰ ਦਾਖਾ ਦੁਸਹਿਰਾ ਮੇਲੇ ਤੇ ਪੰਜਾਬੀ ਗਾਇਕਾਂ ਜੈਸਮੀਨ ਅਖਤਰ,ਮੈਡੀ ਕਾਲੜਾ ਦਾ ਖੁੱਲਾ ਅਖਾੜਾ
ਫਿਲਮੀ ਅਦਾਕਾਰ ਹੋਬੀ ਧਾਲੀਵਾਲ ਹੋਣਗੇ ਵਿਸ਼ੇਸ ਮਹਿਮਾਨ
ਦੁਸਹਿਰਾ ਮੇਲੇ ਲਈ ਇਲਾਕੇ ਦੇ ਲੋਕਾਂ ਅੰਦਰ ਉਤਸ਼ਾਹ
ਮੁੱਲਾਂਪੁਰ ਦਾਖਾ, ( ਜਗਦੀਪ ਸਿੰਘ)
ਪੰਜਾਬ ਦੀ ਪ੍ਰਸਿੱਧ ਗਾਇਕਾਂ ਜੈਸਮੀਨ ਅਖਤਰ,ਮੈਡੀ ਕਾਲੜਾ ਦੇ ਪੰਜਾਬੀ ਦੇ ਸੁਪਰ ਹਿੱਟ ਹੋਏ ਗੀਤ ਹੁਣ 12 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਦੇ ਲੋਕ ਖੁੱਲੇ ਅਖਾੜੇ ਰਾਹੀਂ ਦੁਸਹਿਰਾ ਮੇਲੇ ਤੇ ਸੁਣਨਗੇ,ਫਿਲਮੀ ਅਦਾਕਾਰ ਹੋਬੀ ਧਾਲੀਵਾਲ,ਗਾਇਕਾਂ ਜੈਸਮੀਨ ਅਖਤਰ,ਮੈਡੀ ਕਾਲੜਾ ਦੇ ਦੁਸਹਿਰਾ ਮੇਲੇ ਤੇ ਪੁਹੰਚਣ ਦਾ ਇਲਾਕੇ ਦੇ ਨੋਜਵਾਨਾਂ ਅੰਦਰ ਬਹੁਤ ਜੋਸ਼ ਤੇ ਉਤਸ਼ਾਹ ਪਾਇਆਂ ਜਾ ਰਿਹਾ ਹੈ।ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਮੰਡੀ ਮੁੱਲਾਂਪੁਰ ਦਾਖਾ ਵੱਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੁਸਹਿਰਾ ਮੇਲੇ ਤੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜੋਰਾਂ ਸ਼ੋਰਾ ਨਾਲ ਚੱਲ ਰਹੀਆ ਹਨ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਰਾਜੇਸ਼ ਕਾਂਸਲ ਨੇ ਦੱਸਿਆ ਕਿ ਸਭਿਆਚਾਰਕ ਮੇਲੇ ਦੋਰਾਨ ਜੈਸਮੀਨ ਅਖਤਰ,ਮੈਡੀ ਕਾਲੜਾ ਤੇ ਹੋਰ ਉੱਚ ਕੋਟੀ ਦੇ ਗਾਇਕ ਵੀ ਆਪਣੀ ਕਲਾਂ ਦਾ ਪ੍ਰਦਸ਼ਨ ਕਰਨਗੇ,ਉਨ੍ਹਾਂ ਦੱਸਿਆ ਕਿ ਦੁਸਹਿਰਾ ਮੇਲੇ ਤੇ ਹੋਰ ਰਹੇ ਸਭਿਆਚਾਰਕ ਮੇਲੇ ਦੋਰਾਨ ਮਹਿਲਾਵਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ,ਦਾਖਾ ਪੁਲਿਸ ਵੱਲੋਂ ਸੁਰੱਖਿਆਂ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾ ਜੋ ਕੋਈ ਵੀ ਸ਼ਰਾਰਤੀ ਅਨਸਰ ਹੁਲੜਬਾਜੀ ਨਾ ਕਰ ਸਕੇ,ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਦੁਸਹਿਰਾ ਮੇਲੇ ਵਿੱਚ ਸ਼ਾਮਲ ਹੋਣ ਤੇ ਧਾਰਮਿਕ ਪ੍ਰੋਗਰਾਮ ਦੇ ਨਾਲ ਹੀ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਨ।