[ad_1]
ਭਾਰਤ ਦੀ ਹਰ ਰਸੋਈ ਵਿੱਚ ਕਾਲੀ ਜਾਂ ਮੋਟੀ ਇਲਾਇਚੀ ਮਸਾਲੇ ਵਜੋਂ ਜ਼ਰੂਰ ਇਸਤੇਮਾਲ ਹੁੰਦੀ ਹੈ। ਨਾ ਸਿਰਫ ਭੋਜਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਮੋਟੀ ਇਲਾਇਚੀ ਇੱਕ ਔਸ਼ਧੀ ਵਜੋਂ ਵੀਲ ਵਰਤੀ ਜਾਂਦੀ ਹੈ। ਮਾਹਰਾਂ ਦੇ ਅਨੁਸਾਰ ਰੋਜ਼ਾਨਾ ਮੋਟੀ ਇਲਾਇਚੀ ਖਾਣੇ ਵਿੱਚ ਸ਼ਾਮਲ ਕਰਨ ਨਾਲ ਸਰੀਰ ਕਈ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ। ਆਓ ਜਾਣਦੇ ਹਾਂ ਕਿਵੇਂ ਕਾਲੀ ਇਲਾਇਚੀ ਸਿਹਤ ਲਈ ਲਾਭਕਾਰੀ ਹੈ-

ਗੈਸ ਦੀ ਸਮੱਸਿਆ ਦਾ ਹੱਲ-
ਮੋਟੀ ਇਲਾਇਚੀ ਪੇਟ ਵਿਚ ਮੌਜੂਦ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੈ। ਮੋਟੀ ਇਲਾਇਚੀ ਵਿੱਚ ਕਾਰਮਿਨੇਟਿਵ ਨਾਂ ਦਾ ਗੁਣ ਪਾਇਆ ਜਾਂਦਾ ਹੈ, ਜਿਸ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੁੰਦੀ ਹੈ। ਦੂਜੇ ਪਾਸੇ, ਜੇ ਤੁਸੀਂ ਆਪਣੀ ਖੁਰਾਕ ਵਿਚ ਮੋਟੀ ਇਲਾਇਚੀ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕੋਗੇ।
ਦੰਦ ਦੀ ਇਨਫੈਕਸ਼ਨ ਕਰੇ ਦੂਰ-
ਮੋਟੀ ਇਲਾਇਚੀ ਸਰੀਰ ਵਿਚ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਇਲਾਵਾ, ਮੋਟੀ ਇਲਾਇਚੀ ਦੰਦਾਂ ਦੀ ਇਨਫੈਕਸ਼ਨ, ਮਸੂੜਿਆਂ ਦੀ ਇਨਫੈਕਸ਼ਨ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਵਿਚ ਵੀ ਸਹਾਇਤਾ ਕਰਦੀ ਹੈ।
ਇਹ ਵੀ ਪੜ੍ਹੋ : ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਨੂੰ ਚੁਟਕੀ ‘ਚ ਦੂਰ ਕਰੇ ਫਟਕੜੀ, ਜਾਣ ਵਰਤੋਂ ਕਰਨ ਦਾ ਸਹੀ ਤਰੀਕਾ…
ਐਸੀਡਿਟੀ ਨੂੰ ਕਰੇ ਦੂਰ-
ਅਕਸਰ ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਤੇਲਯੁਕਤ ਭੋਜਨ ਖਾਣ ਨਾਲ ਹੁੰਦੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਮੋਟੀ ਇਲਾਇਚੀ ਨੂੰ ਡਾਇਟ ਵਿਚ ਸ਼ਾਮਲ ਕਰ ਸਕਦੇ ਹੋ। ਤੁਸੀਂ ਖਾਣੇ ਵਿਚ ਕਿਸੇ ਵੀ ਤਰ੍ਹਾਂ ਮੋਟੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਐਸੀਡਿਟੀ ਦੀ ਸਮੱਸਿਆ ਆਸਾਨੀ ਨਾਲ ਦੂਰ ਹੋ ਸਕਦੀ ਹੈ।

ਫੇਫੜਿਆਂ ਦੇ ਖੂਨ ਦੇ ਦੌਰੇ ਨੂੰ ਸਹੀ ਕਰੇ-
ਫੇਫੜਿਆਂ ਦੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਣ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ। ਕਾਲੀ ਇਲਾਇਚੀ ਦਮਾ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿੰਦੀ ਹੈ। ਜੇ ਤੁਹਾਨੂੰ ਸਾਹ ਸੰਬੰਧੀ ਸਮੱਸਿਆ ਹੈ ਤਾਂ ਮੋਟੀ ਇਲਾਇਚੀ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ। ਦੱਸ ਦੇਈਏ ਕਿ ਮੋਟੀ ਇਲਾਇਚੀ ਬਹੁਤ ਗਰਮ ਹੁੰਦੀ, ਜੇ ਤੁਸੀਂ ਸਰਦੀ-ਜ਼ੁਕਾਮ ਹੋਣ ‘ਤੇ ਇਸ ਦੀ ਵਰਤੋਂ ਕਰਦੇ ਹੋ, ਤਾਂ ਜਲਦੀ ਹੀ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

ਸੁੰਦਰ ਚਮੜੀ ਲਈ ਬਹੁਤ ਲਾਭਕਾਰੀ
ਸੁੰਦਰ ਚਮੜੀ ਪ੍ਰਾਪਤ ਕਰਨ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟਸ, ਵਿਟਾਮਿਨ-ਸੀ ਅਤੇ ਖਣਿਜ ਪੋਟਾਸ਼ੀਅਮ ਤੁਹਾਡੀ ਚਮੜੀ ਦੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਂਦੇ ਹਨ ਅਤੇ ਇਸ ਦੀ ਚਮਕ ਵਧਾਉਣ ਦੇ ਨਾਲ-ਨਾਲ ਇਸ ਨੂੰ ਜਵਾਨ ਰੱਖਦੇ ਹਨ।
The post ਮੋਟੀ ਇਲਾਇਚੀ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਸਰੀਰ ਦੀਆਂ ਇੰਨੀਆਂ Problems ਕਰਦੀ ਹੈ ਦੂਰ appeared first on Daily Post Punjabi.
[ad_2]
Source link