ਲੁਧਿਆਣਾ, 20 ਅਕਤੂਬਰ – ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਲਾਅਨ ਟੈਨਿਸ ਦੇ ਮੁਕਾਬਲੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਕਰਵਾਏ ਜਾ ਰਹੇ ਹਨ। ਅਖੀਰਲੇ ਦਿਨ ਦੀਆਂ ਖੇਡਾਂ ਮੌਕੇ ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਐਸ.ਪੀ. ਆਨੰਦ ਕੁਮਾਰ ਆਈ.ਐਫ.ਐਸ. ਵਲੋਂ ਸ਼ਿਰਕਤ ਕਰਦਿਆਂ ਅੱਜ ਦੇ ਮੈਚਾਂ ਦਾ ਆਨੰਦ ਮਾਣਿਆ ਗਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਵਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਲਾਅਨ ਟੈਨਿਸ ਪੁਰਸ਼ਾਂ ਦੇ 31-40 ਵਰਗ ਦੇ ਸਿੰਗਲ ਮੁਕਾਬਲਿਆਂ ਵਿੱਚ ਜਗਦੀਪ ਸਿੰਘ (ਲੁਧਿਆਣਾ) ਨੇ ਪਹਿਲਾਂ ਸਥਾਨ, ਰੋਹਿਤ (ਜਲੰਧਰ) ਦੂਜਾ ਸਥਾਨ ਅਤੇ ਗੌਰਵ (ਐਸ.ਏ.ਐਸ. ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਵਾਈਸ ਪ੍ਰੈਜੀਡੈਟ ਹਾਰਵੈਸਟ ਟੈਨਿਸ ਅਕੈਡਮੀ, ਗੌਰਵ ਭਾਰਦਵਾਜ ਮੈਨੇਜਰ ਲਾਅਨ ਟੈਨਿਸ, ਆਈ.ਕੇ. ਮਹਾਜਨ ਡਾਇਰੈਕਟਰ ਟੈਨਿਸ, ਜੈ ਸ਼ਰਮਾ ਪ੍ਰਿੰਸੀਪਲ ਹਾਰਵੈਸਟ ਇੰਟਰਨੈਸ਼ਨਲ ਸਕੂਲ ਵੀ ਮੌਜੂਦ ਰਹੇ।