ਪੰਜਾਬ

ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਵੱਲੋਂ ਡੀ. ਸੀ. ਲੁਧਿਆਣਾ ਨੂੰ ਦਿੱਤਾ ਮੰਗ ਪੱਤਰ

ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਵੱਲੋਂ ਡੀ. ਸੀ. ਲੁਧਿਆਣਾ ਨੂੰ ਦਿੱਤਾ ਮੰਗ ਪੱਤਰ

 

ਡੀ. ਸੀ. ਲੁਧਿਆਣਾ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ

 

ਸਮਰਾਲਾ 6 ਮਈ (ਇੰਦਰਜੀਤ ਸਿੰਘ ਦੈਹਿੜੂ ) ਅੱਜ ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ ਸੀਟੂ ਵਲੋਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਪੇਂਡੂ ਚੌਂਕੀਦਾਰਾ ਚਿਰ ਤੋਂ ਸੇਵਾ ਕੇਂਦਰ ਬਕਾਇਆ ਮਾਣ ਭੱਤਾ ਵਾਲੇ ਤਕਰੀਬਨ ਦੋ ਸਾਲ ਤੋਂ ਮੰਗ ਪੱਤਰ ਸੌਂਪ ਰਿਹਾ ਹਾਂ ਅਜੇ ਤੱਕ ਤਹਿਸੀਲ ਪੂਰਬੀ, ਪੱਛਮੀ, ਸਮਰਾਲਾ, ਖੰਨਾ, ਪਾਇਲ, ਰਾਏਕੋਟ ਦਾ ਸੇਵਾ ਕੇਂਦਰ ਮਾਣ ਭੱਤਾ ਨਹੀਂ ਦਿੱਤਾ ਗਿਆ, ਅਤੇ ਮਹੀਨੇ ਦਾ ਮਾਣ ਭੱਤਾ 1250/ਰੁਪਏ ਸਮੇਂ ਸਿਰ ਨਹੀਂ ਦਿੱਤਾ ਜਾਂਦਾ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਪੰਜਾਬ ਜਲਦੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਆਗੂਆਂ ਨਾਲ ਮੀਟਿੰਗ ਕਰਕੇ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਜਿਵੇਂ ਕਿ ਹਰਿਆਣਾ ਪੈਟਰਨ ਅਨੁਸਾਰ 7500/ਰੁਪਏ ਮਾਣ ਭੱਤਾ, ਜਨਮ ਅਤੇ ਮੌਤ ਰਜਿਸਟਰੇਸਨ , ਦੋ ਵਰਦੀਆਂ ਮੰਨੀਆਂ ਗਈਆਂ ਮੰਗਾਂ ਸਬੰਧੀ ਮੀਟਿੰਗ ਕਰਕੇ ਨੋਟੀਫਿਕੇਸਨ ਜਾਰੀ ਕੀਤਾ ਜਾਵੇ, ਅਤੇ ਚੋਣਾਂ ਵਾਅਦੇ ਮੰਗਾਂ ਜਲਦੀ ਮੰਨੀਆਂ ਜਾਣ। ਨੀਲੋਂ ਨੇ ਕਿਹਾ ਕਿ ਜੇਕਰ ਸੇਵਾ ਕੇਂਦਰ ਮਾਣ ਭੱਤਾ, ਅਤੇ ਸਮੇਂ ਸਿਰ ਮਾਣ ਭੱਤਾ ਨਾ ਦਿੱਤਾ ਤਾਂ ਡੀ ਸੀ ਦਫਤਰ ਲੁਧਿਆਣਾ ਵਿਖੇ ਧਰਨਾ ਦਿੱਤਾ ਜਾਵੇਗਾ। ਨੀਲੋਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਵਿਧਾਇਕ, ਮੰਤਰੀਆ ਦਾ ਘਿਰਾਓ ਕੀਤਾ ਜਾਵੇਗਾ, ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਆਉਂਣ ਵਾਲੇ ਦਿਨਾਂ ਵਿੱਚ ਸੰਘਰਸ ਨੂੰ ਤੇਜ ਕੀਤਾ ਜਾਵੇਗਾ ਅਤੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੁਰਭੀ ਮਲਿਕ (ਆਈ. ਏ. ਐਸ.) ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸੰਗੋਵਾਲ ਸੀਨੀਅਰ ਮੀਤ ਪ੍ਰਧਾਨ , ਅਮਰਜੀਤ ਸਿੰਘ, ਸਾਦੀ ਖਾਨ , ਨਛੱਤਰ ਸਿੰਘ,ਚਰਨ ਸਿੰਘ ਦੈਹਿੜੂ, ਦੇਵ ਸਿੰਘ, ਚੰਦ ਰਾਮ ਚਕਲੀ, ਗੁਰਮੀਤ ਸਿੰਘ ਕਲੇਰ,, ਬਲਵੀਰ ਸਿੰਘ,ਛਿੰਦਾ ਸਿੰਘ, ਕਸਮੀਰਾ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ,ਕਰਮ ਸਿੰਘ,ਨਸੀਬ ਸਿੰਘ ਆਦਿ ਹਾਜਰ ਸਨ।

 

ਫੋਟੋ ਕੈਪਸ਼ਨ : ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ ਸੀਟੂ ਦੇ ਪ੍ਰਧਾਨ ਪਮਰਜੀਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।