Sweet Khillan benefits
ਪੰਜਾਬ

ਲੋਹੜੀ ‘ਤੇ ਕਿਉਂ ਖਾਧੀਆਂ ਜਾਂਦੀਆਂ ਹਨ ਖਿੱਲਾਂ, ਜਾਣੋ ਇਸ ਦੇ ਫ਼ਾਇਦੇ

[ad_1]

Sweet Khillan benefits: ਖਿੱਲਾਂ ਦੀ ਲੋਹੜੀ, ਮਕਰ ਸੰਕਰਾਂਤੀ, ਪੂਜਾ ਅਤੇ ਵਿਆਹ ਆਦਿ ਧਾਰਮਿਕ ਕਾਰਜਾਂ ਅਤੇ ਤਿਉਹਾਰਾਂ ‘ਚ ਵਰਤੋਂ ਕੀਤੀ ਜਾਂਦੀ ਹੈ। ਖ਼ਾਸ ਤੌਰ ‘ਤੇ ਇਸਨੂੰ ਲੋਹੜੀ ਦੀ ਅੱਗ ਵਿੱਚ ਗਜਕ, ਮੂੰਗਫਲੀ ਅਤੇ ਰਿਉੜੀਆਂ ਦੇ ਨਾਲ ਪਾਇਆ ਜਾਂਦਾ ਹੈ। ਖਿੱਲਾਂ ਨੂੰ ਲਾਵਾ ਜਾਂ ਲਾਇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿਚਲੇ ਪੋਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਖਿੱਲਾਂ ‘ਚ ਕੈਲਸ਼ੀਅਮ, ਫਾਈਬਰ, ਫਾਸਫੋਰਸ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣਾ ਸਿਹਤ ਨੂੰ ਬਣਾਈ ਰੱਖਣ ਅਤੇ ਬਿਮਾਰੀਆਂ ਤੋਂ ਬਚਾਅ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਇਸ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਲਈ ਆਓ ਅਸੀਂ ਤੁਹਾਨੂੰ ਅੱਜ ਇਸ ਲੇਖ ਦੇ ਜ਼ਰੀਏ ਖਿੱਲਾਂ ਦੇ ਫਾਇਦਿਆਂ ਦੇ ਨਾਲ ਇਸ ਨੂੰ ਖਾਣ ਦੀਆਂ 2 ਅਸਾਨ ਰੈਸਿਪੀਆਂ ਬਾਰੇ ਦੱਸਦੇ ਹਾਂ।

Sweet Khillan benefits
Sweet Khillan benefits
  • ਇਸ ਵਿਚ ਫਾਈਬਰ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਖਿੱਲਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਬਜ਼ ਤੋਂ ਛੁਟਕਾਰਾ ਮਿਲਦਾ ਹੈ ਅਤੇ ਤੁਹਾਡਾ ਪੇਟ ਸਿਹਤਮੰਦ ਰਹਿੰਦਾ ਹੈ। ਅਜਿਹੇ ‘ਚ ਭਾਰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ।
  • ਪੌਸ਼ਟਿਕ ਤੱਤਾਂ ਨਾਲ ਭਰਪੂਰ ਖਿੱਲਾਂ ਖਾਣ ਨਾਲ ਕਿਡਨੀ ਤੰਦਰੁਸਤ ਰਹਿੰਦੀ ਹੈ। ਅਜਿਹੇ ‘ਚ ਇਸਦੇ ਖ਼ਰਾਬ ਅਤੇ ਸੰਬੰਧਿਤ ਸਮੱਸਿਆਵਾਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
  • ਖਿੱਲਾਂ ਦੇ ਪਾਣੀ ‘ਚ ਮਿਸ਼ਰੀ ਮਿਲਾ ਕੇ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦਸਤ ਜਾਂ ਪੇਟ ਦੀ ਗਰਮੀ ਲਈ ਦੇਸੀ ਘਿਓ ਵਿਚ ਖੰਡ ਨੂੰ ਭੁੰਨੋ। ਫਿਰ ਇਸ ‘ਚ ਖਿੱਲਾਂ ਦਾ ਪਾਊਡਰ ਅਤੇ ਮਿਸ਼ਰੀ ਜਾਂ ਸ਼ਹਿਦ ਮਿਲਾ ਕੇ ਖਾਓ। ਅਜਿਹੇ ‘ਚ ਪਾਚਣ ਪ੍ਰਣਾਲੀ ਇਸ ਨੂੰ ਲੈਣ ਨਾਲ ਵਧੀਆ ਹੁੰਦੀ ਹੈ, ਨਾਲ ਹੀ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
  • ਸਰੀਰ ‘ਚ ਜ਼ਿਆਦਾ ਗਰਮੀ ਹੋਣ ਨਾਲ ਨੱਕ ਅਤੇ ਕੰਨ ਵਿਚੋਂ ਖੂਨ ਨਿਕਲਣ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਇਸ ਦਾ ਪਾਊਡਰ ਬਣਾਕੇ ਸ਼ਹਿਦ ਅਤੇ ਗਾਂ ਦਾ ਘਿਓ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ।
  • ਖਿੱਲਾਂ ‘ਚ ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਨੂੰ ਖਾਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੋਣ ਦੇ ਨਾਲ ਨਾਲ ਵਧੀਆ ਵਿਕਾਸ ਵਿੱਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਤੁਸੀਂ ਇਸ ਨੂੰ ਬੱਚਿਆਂ ਨੂੰ ਖ਼ਾਸ ਤੌਰ ‘ਤੇ ਖਾਣ ਨੂੰ ਦੇਣਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਦਾ ਸਰੀਰਕ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ।
  • ਇਸ ‘ਚ ਕੈਲਸ਼ੀਅਮ ਹੋਣ ਨਾਲ ਹੱਡੀਆਂ ਮਜ਼ਬੂਤ ​​ਬਣ ਜਾਂਦੀਆਂ ਹਨ। ਅਜਿਹੇ ‘ਚ ਇਸਨੂੰ ਸਵੇਰ ਦੇ ਨਾਸ਼ਤੇ ਵਿੱਚ ਖਾਣਾ ਸਭ ਤੋਂ ਵਧੀਆ ਆਪਸ਼ਨ ਹੈ।

The post ਲੋਹੜੀ ‘ਤੇ ਕਿਉਂ ਖਾਧੀਆਂ ਜਾਂਦੀਆਂ ਹਨ ਖਿੱਲਾਂ, ਜਾਣੋ ਇਸ ਦੇ ਫ਼ਾਇਦੇ appeared first on Daily Post Punjabi.

[ad_2]

Source link