ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਸਮਾਜ ਸੇਵੀ ਅਤੇ ਖੇਡ ਪ੍ਮੋਟਰ ਵੀਰਾਂ ਦੇ ਸਹਿਯੋਗ ਨਾਲ ਕੀਤਾ ਗਿਆ

ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਸਮਾਜ ਸੇਵੀ ਅਤੇ ਖੇਡ ਪ੍ਮੋਟਰ ਵੀਰਾਂ ਦੇ ਸਹਿਯੋਗ ਨਾਲ ਕੀਤਾ ਗਿਆ
ਦਿੜ੍ਹਬਾ ਮੰਡੀ, 25 ਮਈ ਕਮਲ ਰੰਗਾਰਾ
ਧੀਆਂ ਸਮਾਜ ਦਾ ਉਹ ਮਹੱਤਵਪੂਰਣ ਹਿੱਸਾ ਹਨ। ਜਿੰਨਾ ਦੀ ਹੋਂਦ ਮਨੁੱਖ ਨੂੰ ਜੁਂਮੇਵਾਰੀਆਂ ਦਾ ਅਹਿਸਾਸ ਕਰਾਉਂਦੀ ਹੈ। ਸਾਨੂੰ ਕੁੜੀਆਂ ਦੀ ਪਰਵਰਿਸ਼ ਵੀ ਪੁੱਤਾਂ ਵਾਂਗ ਕਰਨੀ ਚਾਹੀਦੀ ਹੈ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਸਿੱਧ ਬੁਲਾਰੇ ਸਤਪਾਲ ਖਡਿਆਲ ਨੇ ਅੱਜ ਪਿੰਡ ਬੂਟਾ ਸਿੰਘ ਵਾਲਾ ਵਿਖੇ ਇੱਕ ਲੋੜਵੰਦ ਲੜਕੀ ਵਿਆਹ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕੰਨਿਆ ਦਾਨ ਸਭ ਤੋਂ ਵੱਡਾ ਦਾਨ ਹੈ। ਅੱਜ ਜਿਸ ਢੰਗ ਨਾਲ ਪਰਿਵਾਰਿਕ ਮਹੌਲ ਵਿੱਚ ਬਿੰਨਾਂ ਕਿਸੇ ਫੌਕੀ ਸੋਹਰਤ ਦੇ ਇਹ ਵਿਆਹ ਕੀਤਾ ਗਿਆ ਇਹ ਚੰਗਾ ਉਪਰਾਲਾ ਹੈ। ਅਜਿਹੇ ਨੇਕ ਕੰਮ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ। ਜੋ ਲੋਕ ਕਬੱਡੀ ਲਈ ਕੰਮ ਕਰਦੇ ਹਨ ਜੇਕਰ ਉਹ ਲੋੜਵੰਦ ਹਨ ਤਾਂ ਸਾਨੂੰ ਉਨ੍ਹਾਂ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਪ੍ਰਬੰਧਕਾ ਦੇ ਇਸ ਕਾਰਜ ਦੀ ਸਲਾਘਾ ਕੀਤੀ।
ਅੱਜ ਮਾਂ ਖੇਡ ਕਬੱਡੀ ਦੇ ਧੱਕੜ ਬੁਲਾਰੇ ਉੱਘੇ ਖੇਡ ਪ੍ਬੰਧਕ ਅਤੇ ਸਮਾਜ ਸੇਵਕ ਸਤਨਾਮ ਜੈਂਗੋ ਦੇ ਉੱਦਮ ਨਾਲ ਉਨ੍ਹਾਂ ਦੇ ਜੱਦੀ ਪਿੰਡ ਬੂਟਾ ਸਿੰਘ ਵਾਲਾ ਵਿਖੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਇਲਾਕੇ ਦੇ ਸਮਾਜ ਸੇਵੀ ਅਤੇ ਐਨ ਆਰ ਆਈ ਖੇਡ ਪ੍ਮੋਟਰਾਂ ਦੀ ਬਦੌਲਤ ਬੜੀ ਹੀ ਸਾਨੋਂ ਸੌਕਤ ਨਾਲ ਕੀਤਾ ਗਿਆ।
ਇਸ ਮੌਕੇ ਜਿੱਥੇ ਲੜਕੀ ਦੇ ਦਾਜ ਦਾ ਘਰੇਲ
 ਸਾਮਾਨ ਦਿੱਤਾ ਗਿਆ ਉੱਥੇ ਹੀ ਮਹਿਮਾਨਾਂ ਲਈ ਚੰਗੇ ਭੋਜਨ ਦਾ ਵੀ ਇੰਤਜਾਮ ਕੀਤਾ ਗਿਆ। ਸਤਨਾਮ ਜੈਂਗੋ ਨੇ ਦੱਸਿਆ ਕਿ ਲੋੜਵੰਦ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਸਮਾਜ ਸੇਵੀ ਤੇ ਪਰਵਾਸੀ ਪੰਜਾਬੀਆਂ ਦੀ ਬਦੌਲਤ ਕੀਤਾ ਗਿਆ। ਇਸ ਵਿਆਹ ਵਿੱਚ ਲੜਕੀ ਨੂੰ ਘਰ ਵਿੱਚ ਵਰਤਣਯੋਗ ਹਰ ਚੀਜ਼ ਦਿੱਤੀ ਗਈ ।
ਇਸ ਕਾਰਜ ਲਈ ਡਾ ਮੱਘਰ ਸਿੰਘ ਸਿਹਾਲ, ਕਿ੍ਸ਼ਨਾ ਜਿਊਲਰਜ਼ ਪਾਤੜਾਂ, ਰਮਨ ਆਈਲੈਟਸ ਸੈਂਟਰ ਪਾਤੜਾਂ, ਬੀ ਕੇ ਗੋਇਲ ਸਰਪੰਚ ਮੌਲੀ ਬੈਦਵਾਣ, ਅਵਤਾਰ ਪੋਜੇਵਾਲ, ਗੱਗੀ ਸਟੀਲ ਲਾਲ ਬਾਈ, ਜਸਵੰਤ ਵੜੈਚ, ਜੋਨੀ ਕਾਲੇਕਾ ਦੁਗਾਲ, ਸੰਦੀਪ ਮੁਕੰਦਪੁਰ, ਮੰਗਾ ਸ਼ੇਰੇ ਪੰਜਾਬ ਢਾਬਾ, ਜੱਸੀ ਸਰਪੰਚ ਬੱਲੋਮਾਜਰਾ, ਨੋਨੂੰ ਬੱਲੋਮਾਜਰਾ ਆਦਿ ਸਮਾਜ ਸੇਵੀ ਦਾ ਵੱਡਾ ਯੋਗਦਾਨ ਸੀ ।
ਇਸ ਦੇ ਨਾਲ ਹੀ ਪੰਜਾਬ ਦੀ ਕਬੱਡੀ ਦੇ ਥੰਮ ਪ੍ਮੋਟਰ ਸੱਤਾ ਮੁਠੱਡਾ ਯੂ ਕੇ, ਜਸ ਸੋਹਲ ਕੈਨੇਡਾ, ਐਂਡੀ ਧੁੱਗਾ ਕੈਨੇਡਾ, ਜਤਿੰਦਰ ਜੌਹਲ ਅਮਰੀਕਾ, ਸੁੱਖਾ ਚੱਕਾਂ ਵਾਲਾ ਯੂ ਕੇ,ਜੈਲਾ ਧੂੜਕੋਟ ਅਮਰੀਕਾ, ਦਲਬੀਰ ਗਿੱਲ ਯੂ ਕੇ, ਦਲਵੀਰ ਤੂਰ ਰਾਮਪੁਰਾ ਕੈਨੇਡਾ, ਬੱਬੂ ਹਰਚੰਦਪੁਰਾ, ਦਵਿੰਦਰ ਘੱਗਾ ਮਲੇਸ਼ੀਆ, ਸਰਬਜੀਤ ਚੀਮਾ ਮਲੇਸ਼ੀਆ, ਬੱਬੂ ਪ੍ਧਾਨ ਆਦਿ ਪਰਵਾਸੀ ਪੰਜਾਬੀਆਂ ਦਾ ਵਿਸੇਸ ਸਹਿਯੋਗ ਰਿਹਾ ਹੈ।
ਸਤਨਾਮ ਜੈਂਗੋ ਨੇ ਦੱਸਿਆ ਕਿ ਅੱਜ ਜਿਸ ਲੜਕੀ ਦਾ ਵਿਆਹ ਕੀਤਾ ਹੈ ਉਹ ਪਰਿਵਾਰ ਅਤਿ ਲੋੜਵੰਦ ਹੈ ਜਿਸ ਦੀ ਮੱਦਦ ਕਰਕੇ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਇਹ ਨੇਕ ਕਾਰਜ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਦਾਨੀ ਵੀਰਾਂ ਦਾ ਵਿਸੇਸ ਧੰਨਵਾਦ ਕੀਤਾ।
ਇਸ ਮੌਕੇ ਲੱਕੀ ਕਮਾਲਪੁਰ, ਗਿੰਨੀ ਕਮਾਲਪੁਰ, ਗੈਵੀ ਜੈਲਦਾਰ ਆਪ ਆਗੂ ਯੂਥ ਵਿੰਗ, ਗਿੰਨੀ ਕਮਾਲਪੁਰ, ਹੈਪੀ ਕਬੱਡੀ ਖਿਡਾਰੀ ਮੌਜੂਦ ਸਨ।।

Leave a Reply

Your email address will not be published.

%d bloggers like this: