Split Ends hair tips
ਪੰਜਾਬ

ਵਾਲਾਂ ਨੂੰ ਕੱਟੇ ਬਿਨ੍ਹਾਂ ਇਨ੍ਹਾਂ ਤਰੀਕਿਆਂ ਨਾਲ ਦੋ ਮੂੰਹੇ ਵਾਲਾਂ ਤੋਂ ਪਾਓ ਛੁਟਕਾਰਾ

[ad_1]

Split Ends hair tips: ਦੋ ਮੂੰਹ ਵਾਲੇ ਵਾਲ ਨਾ ਸਿਰਫ ਪ੍ਰਸੈਨੀਲਿਟੀ ਵਿਗਾੜਦੇ ਹਨ ਬਲਕਿ ਇਨ੍ਹਾਂ ਦੇ ਕਾਰਨ ਹੇਅਰ ਗਰੋਥ ਵੀ ਰੁੱਕ ਜਾਂਦੀ ਹੈ। ਹਾਲਾਂਕਿ ਕੁੜੀਆਂ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਹੇਅਰ ਪ੍ਰੋਡਕਟਸ ਜਾਂ ਰਿਪਲੇਸਮੈਂਟ ਦਾ ਸਹਾਰਾ ਲੈਂਦੀਆਂ ਹਨ ਪਰ ਦੋ ਮੂੰਹੇ ਵਾਲ ਤੁਸੀਂ ਚਾਹੇ ਜਿੰਨੇ ਮਰਜ਼ੀ ਕੱਟ ਲਓ ਪਰ ਇਹ ਸਮੱਸਿਆ ਖਤਮ ਨਹੀਂ ਹੁੰਦੀ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।

ਆਂਡੇ ਦਾ ਮਾਸਕ: ਆਂਡੇ ਦੇ ਪੀਲੇ ਹਿੱਸੇ ‘ਚ 1 ਚੱਮਚ ਸ਼ਹਿਦ ਅਤੇ 1 ਚੱਮਚ ਆਲਿਵ ਆਇਲ ਮਿਲਾਓ। ਇਸ ਮਾਸਕ ਨੂੰ ਲਗਭਗ ਅੱਧੇ ਘੰਟੇ ਤੱਕ ਵਾਲਾਂ ‘ਤੇ ਲਗਾਕੇ ਰੱਖੋ। ਬਾਅਦ ‘ਚ ਸ਼ੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।

Split Ends hair tips
Split Ends hair tips

ਮਿਓਨੀਜ਼: ਇਹ ਦੋ ਮੂੰਹੇ, ਡੈਂਡ੍ਰਫ ਅਤੇ ਰੁੱਖੇ-ਸੁੱਕੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸਦੇ ਲਈ ਵਾਲਾਂ ਨੂੰ ਤੌਲੀਏ ਨਾਲ ਸਾਫ਼ ਕਰਕੇ ਅੱਧਾ ਕੱਪ ਵੈਜੇਟੇਰੀਅਨ ਮਿਓਨੀਜ਼ ਸਕੈਲਪ ‘ਤੇ ਲਗਾਓ। 20 ਮਿੰਟ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਹ ਵਾਲਾਂ ਨੂੰ ਭਰਪੂਰ ਪੋਸ਼ਣ ਦੇਵੇਗਾ ਤਾਂ ਜਿਸ ਨਾਲ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਦੁੱਧ ਅਤੇ ਸ਼ਹਿਦ: ਇਕ ਕੋਲੀ ‘ਚ ਦੁੱਧ, ਆਂਡਾ ਅਤੇ 2 ਚੱਮਚ ਸ਼ਹਿਦ ਮਿਲਾਕੇ ਵਾਲਾਂ ‘ਤੇ 15 ਮਿੰਟ ਲਗਾਓ। ਇਸ ਤੋਂ ਬਾਅਦ ਸਿਰ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਨਾ ਸਿਰਫ ਦੋ ਮੂੰਹੇ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ ਬਲਕਿ ਜੜ੍ਹਾਂ ਨੂੰ ਪੋਸ਼ਣ ਦੇ ਕੇ ਗਰੋਥ ਵਧਾਉਣ ‘ਚ ਵੀ ਸਹਾਇਤਾ ਕਰੇਗਾ।

Split Ends hair tips
Split Ends hair tips

ਕੇਲਾ ਅਤੇ ਦਹੀ: 2 ਵੱਡੇ ਚੱਮਚ ਦਹੀਂ ‘ਚ 1 ਪੱਕਿਆਂ ਹੋਇਆ ਕੇਲਾ ਮੈਸ਼ ਕਰ ਲਓ। ਇਸ ਪੇਸਟ ‘ਚ ਕੁੱਝ ਬੂੰਦਾਂ ਗੁਲਾਬ ਜਲ ਅਤੇ ਨਿੰਬੂ ਦੀਆਂ ਮਿਲਾਓ। ਇਸ ਨੂੰ 20 ਮਿੰਟ ਤੱਕ ਵਾਲਾਂ ‘ਤੇ ਲਗਾ ਕੇ ਫਿਰ ਵਾਸ਼ ਕਰ ਲਓ।

ਪਪੀਤਾ: ਪਪੀਤੇ ਦਾ ਛਿਲਕਾ ਕੱਢ ਕੇ ਉਹ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਓ। ਹੁਣ ਪਪੀਤੇ ਦੇ ਪੇਸਟ ‘ਚ ਅੱਧਾ ਕੱਪ ਦਹੀਂ ਮਿਲਾ ਕੇ ਵਾਲਾਂ ‘ਚ 30 ਮਿੰਟ ਤੱਕ ਲਗਾਕੇ ਰੱਖੋ ਅਤੇ ਫਿਰ ਪਾਣੀ ਨਾਲ ਵਾਲਾਂ ਨੂੰ ਧੋ ਲਓ।

The post ਵਾਲਾਂ ਨੂੰ ਕੱਟੇ ਬਿਨ੍ਹਾਂ ਇਨ੍ਹਾਂ ਤਰੀਕਿਆਂ ਨਾਲ ਦੋ ਮੂੰਹੇ ਵਾਲਾਂ ਤੋਂ ਪਾਓ ਛੁਟਕਾਰਾ appeared first on Daily Post Punjabi.

[ad_2]

Source link