ਪੰਜਾਬ

ਵਿਧਾਇਕ ਸਿੱਧੂ ਵਲੋਂ ਵਾਰਡ ਨੰ: 48 ‘ਚ ਪਾਰਕ ਦੇ ਨਵੀਨੀਕਰਣ ਦਾ ਉਦਘਾਟਨ ਚੇਅਰਮੈਨ ਭਿੰਡਰ ਵਲੋਂ ਵੀ ਇਸ ਮੌਕੇ ਵਿਸੇ਼ਸ਼ ਤੌਰ ਤੇ ਕੀਤੀ ਗਈ ਸ਼ਿਰਕਤ

ਲੁਧਿਆਣਾ, 09 ਜੁਲਾਈ – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਥਾਨਕ ਮਾਡਲ ਟਾਊਨ ਵਿੱਖੇ ਵਾਰਡ ਨੰ: 48 ਵਿੱਚ ਮਨੀ ਬਿੱਟਲਾ ਮੈਮੋਰੀਅਲ ਪਾਰਕ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੀ ਵਿਸੇ਼ਸ਼ ਤੌਰ ‘ਤੇ ਮੌਜੂਦ ਰਹੇ।
ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਪਾਰਕ ਦੇ ਨਵੀਨੀਕਰਣ ‘ਤੇ ਕਰੀਬ 32 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਚੇਅਰਮੈਨ ਭਿੰਡਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜ਼ਾਂ ‘ਚ ਉਨ੍ਹਾਂ ਵਲੋਂ ਹਰ ਸੰਭਵ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ‘ਚ ਵੀ ਫੰਡਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ।

ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਪਹਿਲ ਦੇ ਆਧਾਰ ‘ਤੇ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।

ਇਸ ਮੌਕੇ ਰੋਜ਼ੀ ਵੁਲਨ ਦੇ ਮਾਲਿਕ ਭੁਪਿੰਦਰ ਸਿੰਘ ਚਾਵਲਾ, ਮਾਡਲ ਟਾਊਨ ਮਾਰਕਿਟ ਦੇ ਪ੍ਰਧਾਨ ਸ. ਅਮਰਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਐਕਸੀਅਨ ਵਿਕਰਮ, ਐਸ.ਡੀ.ਓ. ਜਸਵਿੰਦਰ ਸਿੰਘ, ਬਿੱਟਲਾ ਪਰਿਵਾਰ, ਵਿਕਰਮਜੀਤ ਸਿੰਘ ਪੀ.ਏ., ਅਮਰਜੀਤ ਸਿੰਘ ਲਾਡੀ ਅਤੇ ਸਮੂਹ ਇਲਾਕਾ ਨਿਵਾਸੀ ਵੀ ਮੌਜੂਦ ਰਹੇ।