[ad_1]
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਚਣ ਲਈ ਵੈਕਸੀਨ ਹੀ ਇੱਕੋ-ਇੱਕ ਤਰੀਕਾ ਹੈ। ਦੇਸ਼ ਵਿੱਚ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ ਕੀਤਾ ਜਾ ਰਿਹਾ ਹੈ। ਵੈਕਸੀਨ ਲਗਵਾਉਣ ਤੋਂ ਬਾਅਦ ਸਿਰ ਦਰਦ, ਬੁਖਾਰ, ਸਰੀਰ ਦਰਦ ਜਾਂ ਫਿਰ ਥਕਾਵਟ ਵਰਗੇ ਸਾਈਡ ਇਫੈਕਟ ਮਹਿਸੂਸ ਹੋ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਡਾਇਟ ਅਤੇ ਰੁਟੀਨ ’ਤੇ ਧਿਆਨ ਦੇ ਕੇ ਇਨ੍ਹਾਂ ਸਾਈਡ ਇਫੈਕਟ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਨਾਲ ਸਾਈਡ ਇਫੈਕਟ ਘੱਟ ਹੁੰਦੇ ਹਨ। ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਵੈਕਸੀਨ ਦਾ ਅਸਰ ਜ਼ਿਆਦਾ ਹੋ ਸਕਦਾ ਹੈ।

ਪਿਆਜ ਤੇ ਲੱਸਣ- ਪਿਆਜ ਅਤੇ ਲੱਸਣ ਦੋਵੇਾਂ ਨੂੰ ਚੰਗਾ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ। ਵੈਕਸੀਨ ਲਗਵਾਉਣ ਤੋਂ ਬਾਅਦ ਖਾਣ ਵਿੱਚ ਇਨ੍ਹਾਂ ਦਾ ਇਸਤੇਮਾਲ ਕਰੋ। ਕੱਚੇ ਲੱਸਣ ਵਿੱਚ ਮੈਂਗਨੀਜ, ਵਿਟਾਮਿਨ ਬੀ6, ਫਾਈਬਰ, ਸੇਲੇਨੀਅਮ, ਵਿਟਾਮਿਨ ਸੀ ਅਤੇ ਕੁਝ ਮਾਤਰਾ ਵਿੱਚ ਕੈਲਸ਼ੀਅਮ, ਕਾਪਰ, ਪੋਟੇਸ਼ੀਅਮ, ਆਇਰਨ ਅਤੇ ਫਾਸਫੋਰਸ ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਥੇ ਪਿਆਜ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਫਲ- ਜਿਨ੍ਹਾਂ ਫਲਾਂ ਵਿੱਚ ਪਾਣੀ ਦੀ ਚੰਗੀ ਮਾਤਰਾ ਹੁੰਦੀ ਹੈ, ਉਹ ਵੈਕਸੀਨ ਦੇ ਸਾਈਡ ਇਫੈਕਟ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ, ਇਨ੍ਹਾਂ ਫਲਾਂ ਨੂੰ ਤਾਜ਼ਾ ਅਤੇ ਚੰਗੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਤਰਬੂਜ਼, ਖਰਬੂਜ਼ਾ, ਚੀਕੂ, ਜਾਮੁਨ, ਅਨਾਨਾਸ, ਅੰਬ ਅਤੇ ਕੇਲਾ ਅਜਿਹੇ ਫਲ ਹਨ ਜੋ ਇਸ ਮੌਸਮ ਦੇ ਹਨ ਅਤੇ ਸਰੀਰ ਨੂੰ ਹਾਈਡ੍ਰੇਟੇਡ ਰੱਖਣ ਵਿੱਚ ਮਦਦ ਕਰਦੇ ਹਨ। ਫਲਾਂ ਨੂੰ ਸਵੇਰੇ ਨਾਸ਼ਤੇ ਵਿੱਚ ਖਾਣਾ ਚਾਹੀਦਾ ਹੈ। ਇਸ ਨਾਲ ਵੈਕਸੀਨ ਦੇ ਸਾਈ ਇਫੈਕਟ ਘੱਟਣਗੇ ਅਤੇ ਅਸਰ ਵਧੇਗਾ।

ਹਰੀਆਂ ਸਬਜ਼ੀਆਂ- ਹਰੀਆਂ ਸਬਜ਼ੀਆਂ ਇਮਿਊਨਿਟੀ ਵਧਾਉਂਦੀਆਂ ਹਨ ਅਤੇ ਪੋਸ਼ਕ ਤੱਤਾਂ ਨਾਲ ਭਰਪੂ ਹੁੰਦੀਆਂ ਹਨ। ਇਹ ਅੰਤੜੀਆਂ ਲਈ ਵੀ ਬਹੁਤ ਚੰਗੀਆਂ ਹਨ। ਜੇਕਰ ਤੁਸੀਂ ਵੈਕਸੀਨ ਲਗਵਾ ਕੇ ਆ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਖਾਣੇ ਵਿੱਚ ਹਰੀਆਂ ਸਬਜ਼ੀਆਂ ਸ਼ਾਮਲ ਹੋਣ। ਇਹ ਕੱਚੀਆਂ ਜਾਂ ਸੂਪ ਬਣਾ ਕੇ ਵੀ ਖਾਧੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : Corona ਤੋਂ ਬਾਅਦ Black Fungus ਬਣਿਆ ਚਿੰਤਾ ਦੀ ਵਜ੍ਹਾ, ਕਿਉਂ ਇੰਨੇ ਲੋਕਾਂ ਦੀ ਜਾ ਰਹੀ ਹੈ ਜਾਨ, ਜਾਣੋ ਇਸ ਦੇ ਲੱਛਣ, ਕਾਰਨ ਤੇ ਇਲਾਜ ਬਾਰੇ
ਹਲਦੀ- ਹਲਦੀ ਤਣਾਅ ਘੱਟ ਕਰਨ, ਪਾਚਨ ਸਹੀ ਕਰਨ ਅਤੇ ਸਰੀਰ ’ਚ ਸੋਜ ਘੱਟ ਕਰਨ ਲਈ ਜਾਣੀ ਜਾਂਦੀ ਹੈ। ਇਸ ਦੀ ਕਈ ਤਰੀਕਿਆਂ ਨਾਲ ਵਰਤੋਂ ਹੋ ਸਕਦੀ ਹੈ। ਦਿਨ ਵਿੱਚ ਇੱਕ ਜਾਂ ਦੋ ਵਾਰ ਕਾੜ੍ਹੇ ਵਿੱਚ ਹਲਦੀ ਪਾ ਕੇ ਇਸ ਨੂੰ ਪੀ ਸਕਦੇ ਹੋ। ਸੌਣ ਤੋਂ ਪਹਿਲਾਂ ਦੁੱਧ ਵੀ ਲਿਆ ਜਾ ਸਕਦਾ ਹੈ ਅਤੇ ਡਿਟਾਕਸ ਹਲਦੀ ਚਾਹ ਅਤੇ ਹਲਦੀ-ਪੁਦੀਨੇ ਦੀ ਚਟਨੀ ਵੀ ਘਰ ’ਚ ਆਸਾਨੀ ਨਾਲ ਬਣਾਈ ਜਾ ਸਕਦੀ ਹੈ।

ਪਾਣੀ- ਵੈਕਸੀਨ ਲਗਵਾਉਣ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਹਾਈਡ੍ਰੇਟ ਰੱਖਣਾ। ਵੈਕਸੀਨ ਲਗਵਾਉਣ ਦੇ ਪਹਿਲੇ ਅਤੇ ਕੁਝ ਦਿਨਾਂ ਤੱਕ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ। ਧਿਆਨ ਰਹੇ ਕਿ ਪਾਣੀ ਠੰਡਾ ਨਹੀਂ ਆਮ ਤਾਪਮਾਨ ’ਤੇ ਹੋਣਾ ਚਾਹੀਦਾ ਹੈ। ਪਾਣੀ ਤੋਂ ਇਲਾਵਾ ਲਿਕਵਿਡ ਡਾਈਟ ਜਿਵੇਂ ਸੂਪ, ਹਰਬਲ ਟੀ, ਕਾੜ੍ਹਾ, ਜੂਸ ਤੇ ਸ਼ੇਕਸ ਆਦਿ ਵੀ ਲਏ ਜਾ ਸਕਦੇ ਹਨ।
ਸਾਬੁਤ ਅਨਾਜ- ਫਾਈਬਰ ਨਾਲ ਭਰਪੂਰ ਸਾਬੁਤ ਅਨਾਜ ਜਿਵੇਂ ਬ੍ਰਾਊਨ ਰਾਈਸ, ਪਾਪਕਾਰਨ, ਬਾਜਰਾ, ਰਾਗੀ, ਜਵਾਰ, ਓਟਸ ਅਤੇ ਸੱਤੂ ਆਦਿ ਵੀ ਵੈਕਸੀਨ ਦੇ ਸਾਈਡ ਇਫੈਕਟਸ ਨੂੰ ਘੱਟ ਕਰਦੇ ਹਨ।

ਚੰਗੀ ਨੀਂਦ– ਵੈਕਸੀਨ ਲਗਵਾਉਣ ਤੋਂ ਇੱਕ ਦਿਨ ਪਹਿਲਾਂ ਚੰਗੀ ਨੀਂਦ ਲੈਣੀ ਜ਼ਰੂਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚੰਗੀ ਨੀਂਦ ਨਾ ਲੈਣ ਦਾ ਅਸਰ ਇਮਨਿਊਟੀ ’ਤੇ ਪੈਂਦਾ ਹੈ ਜਿਸ ਨਾਲ ਵੈਕਸੀਨ ਦੇ ਸਾਈਡ ਇਫੈਕਟਸ ਜ਼ਿਆਦਾ ਮਹਿਸੂਸ ਹੁੰਦੇ ਹਨ। ਵੈਕਸੀਨ ਲਗਵਾਉਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਥਕਾਵਟ ਅਤੇ ਬਹੁਤ ਸੁਸਤੀ ਮਹਿਸੂਸ ਹੁੰਦੀ ਹੈ। ਇਸ ਲਈ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਸਰੀਰ ਨੂੰ ਪੂਰੇ ਆਰਾਮ ਦੀ ਲੋੜ ਹੈ।
The post ਵੈਕਸੀਨ ਲਗਵਾਉਣ ਜਾ ਰਹੇ ਹੋ ਤਾਂ ਧਿਆਨ ਦਿਓ! ਇਹ ਖਾਣ-ਪੀਣ ਦੀਆਂ ਚੀਜ਼ਾਂ ਵਧਾਉਣਗੀਆਂ ਵੈਕਸੀਨ ਦਾ ਅਸਰ, ਵਧੇਗੀ ਇਮਿਊਨਿਟੀ appeared first on Daily Post Punjabi.
[ad_2]
Source link