2020 weight loose diet
ਪੰਜਾਬ

ਵਜ਼ਨ ਘਟਾਉਣ ਲਈ 2020 ‘ਚ Popular ਰਹੇ ਇਹ Diet Plan

[ad_1]

2020 weight loose diet: ਮੋਟਾਪਾ ਅੱਜ ਪੂਰੀ ਦੁਨੀਆ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਮੋਟਾਪਾ ਨਾ ਸਿਰਫ ਪ੍ਰਸੈਨਲਿਟੀ ਖ਼ਰਾਬ ਕਰਦਾ ਹੈ ਬਲਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਵੀ ਹੈ। ਇਸ ਲਈ ਹਰ ਸਾਲ ਲੋਕ ਨਵੀਂਆਂ-ਨਵੀਂਆਂ weight loose ਡਾਇਟ ਖੋਜਦੇ ਹਨ ਤਾਂ ਜੋ ਉਹ ਤੰਦਰੁਸਤ ਅਤੇ ਵਧੀਆ ਰਹਿ ਸਕਣ। ਹਾਲਾਂਕਿ ਸਾਲ 2020 ਵਿਚ ਲੋਕ ਕੋਰੋਨਾ ਕਾਰਨ ਉਨ੍ਹਾਂ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਬਹੁਤ ਜ਼ਿਆਦਾ ਸਹਿਜ ਰਹੇ, ਖ਼ਾਸਕਰ lockdown ਦੌਰਾਨ ਲੋਕਾਂ ਨੇ ਅਲੱਗ-ਅਲੱਗ ਡਾਇਟ ਅਪਣਾ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ। ਅੱਜ ਅਸੀਂ ਤੁਹਾਨੂੰ ਸਾਲ 2020 ਦੀਆਂ ਕੁਝ ਅਜਿਹੀਆਂ ਡਾਇਟ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਸਾਲ ਸਭ ਤੋਂ ਵੱਧ ਟਰੈਂਡਿੰਗ ਰਹੀਆਂ। ਆਓ ਅਸੀਂ ਤੁਹਾਨੂੰ ਸਾਲ 2020 ਦੀ ਪ੍ਰਸਿੱਧ ਭਾਰ ਘਟਾਉਣ ਵਾਲੀ ਡਾਇਟ ਦੇ ਬਾਰੇ ਵਿੱਚ ਦੱਸਦੇ ਹਾਂ…

2020 weight loose diet
2020 weight loose diet

ਕੀਟੋ ਡਾਇਟ (Keto Diet): ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਕੀਟੋ ਡਾਇਟ (Ketogenic Diet) ਹਮੇਸ਼ਾਂ ਹੀ ਪ੍ਰਸਿੱਧ ਹੁੰਦੀ ਹੈ। ਨਾ ਸਿਰਫ ਆਮ ਲੋਕ ਬਲਕਿ ਸੈਲੀਬ੍ਰਿਟੀਜ਼ ‘ਚ ਵੀ ਕੀਟੋ ਡਾਈਟ ਦਾ ਬਹੁਤ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਹਾਈ ਫੈਟ ਅਤੇ ਘੱਟ ਕਾਰਬਜ਼ ਵਾਲੀ ਇਹ ਡਾਇਟ ਭਾਵੇ ਵਜ਼ਨ ਨੂੰ ਤੇਜ਼ੀ ਨਾਲ ਘਟਾਉਂਦੀ ਹੋਵੇ ਪਰ ਇਸ ਦੇ ਸਾਈਡ effects ਵੀ ਹਨ ਜਿਵੇਂ ਪੇਟ ਖ਼ਰਾਬ ਰਹਿਣਾ, ਸਰੀਰ ‘ਚ ਏਂਠਨ, ਜੀ ਮਚਲਾਉਣਾ, ਘਬਰਾਹਟ ਅਤੇ ਸੁਸਤੀ। ਇਸ ਡਾਇਟ ‘ਚ ਅਨਾਜ, ਚੀਨੀ, ਬ੍ਰੈਡ, ਸ਼ਰਾਬ, ਡੇਅਰੀ ਅਤੇ ਪ੍ਰੋਸੈਸਡ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਪੈਂਦਾ ਹੈ।

2020 weight loose diet
2020 weight loose diet

ਇੰਟਰਮਿਟੇਂਟ ਫਾਸਟਿੰਗ (Intermittent Fasting): Intermittent Fasting ਡਾਇਟ ਵੀ ਸਾਲ 2020 ਵਿਚ ਲੋਕਾਂ ਦੀ ਪਸੰਦ ਬਣੀ ਰਹੀ। ਇਹ ਇਕ ਅਜਿਹਾ ਡਾਇਟ ਪਲੈਨ ਹੈ, ਜਿਸ ਵਿਚ 14 ਤੋਂ 18 ਘੰਟਿਆਂ ਲਈ ਵਰਤ ਰੱਖਣਾ ਪੈਂਦਾ ਹੈ। ਇਸ ਵਿਚ ਤੁਸੀਂ 12 ਘੰਟਿਆਂ ਵਿਚ ਹੀ ਖਾਣਾ ਲੈ ਸਕਦੇ ਹੋ ਜਿਸ ਵਿਚ ਘੱਟ ਕਾਰਬਸ ਅਤੇ ਹਾਈ ਪ੍ਰੋਟੀਨ ਅਤੇ ਫਾਈਬਰ ਸ਼ਾਮਲ ਹੁੰਦੇ ਹਨ। ਭਾਰ ਘਟਾਉਣ ਦੇ ਨਾਲ ਇਹ ਡਾਇਟ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘਟਾਉਂਦੀ ਹੈ। ਪਰ ਹੌਲੀ-ਹੌਲੀ ਇਸ ਡਾਇਟ ਨੂੰ ਫੋਲੋ ਕਰੋ।

2020 weight loose diet

ਪਾਲੇਓ ਡਾਇਟ (Paleo Diet): Paleo Diet ਭਾਰ ਘਟਾਉਣ ਦੇ ਨਾਲ-ਨਾਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੈ, ਜਿਹੜੀ ਹਜ਼ਾਰਾਂ ਸਾਲ ਪਹਿਲਾਂ ਪਾਲੀਓਲਿਥਿਕ ਯੁੱਗ (Paleolithic Age) ਵਿੱਚ ਲਈ ਜਾਂਦੀ ਸੀ। ਇਸ ‘ਚ ਪ੍ਰੋਸੈਸਡ ਭੋਜਨ, ਰਿਫਾਇੰਡ ਗ੍ਰੇਨ ਅਤੇ ਸ਼ੂਗਰੀ ਡ੍ਰਿੰਕ੍ਸ ਤੋਂ ਪਰਹੇਜ਼ ਕਰਨਾ ਹੁੰਦਾ ਹੈ ਅਤੇ ਕਾਰਬਜ਼ ਦਾ ਸੇਵਨ ਵੀ ਲਿਮਿਟ ‘ਚ ਕਰਨਾ ਹੁੰਦਾ ਹੈ। ਨਾਲ ਹੀ ਇਸ ‘ਚ ਪ੍ਰੋਟੀਨ ਅਤੇ ਫੈਟੀ ਫੂਡਜ਼ ਜਿਵੇਂ ਮੌਸਮੀ ਫਲ, ਸਬਜ਼ੀਆਂ, ਆਂਡਾ, ਮੱਛੀ, ਸੁੱਕੇ ਮੇਵੇ, ਬੀਜ, ਜੈਤੂਨ, ਨਾਰਿਅਲ ਤੇਲ ਅਤੇ ਫਲੈਕਸਸੀਡ ਬੀਜ ਲੈਣੇ ਹੁੰਦੇ ਹਨ।

ਡੈਸ਼ ਡਾਈਟ (Dash Diet): ਇਸ ਵਿਚ ਘੱਟ ਫੈਟ ਵਾਲੇ ਭੋਜਨ ਜਿਵੇਂ ਫਲ, ਸਬਜ਼ੀਆਂ, ਸੁੱਕੇ ਮੇਵੇ, ਬੀਨਜ਼ ਸ਼ਾਮਲ ਹੁੰਦੇ ਹਨ। ਇਸ ‘ਚ ਸਿਰਫ 1500-2300 ਮਿਲੀਗ੍ਰਾਮ ਸੋਡੀਅਮ ਲੈਣਾ ਹੁੰਦਾ ਹੈ ਅਤੇ ਨਾਲ ਹੀ ਸ਼ੂਗਰ ਫੈਟਸ ਅਤੇ ਜ਼ੰਕ ਫ਼ੂਡ ਤੋਂ ਵੀ ਪਰਹੇਜ਼ ਕਰਨਾ ਪੈਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਡੈਸ਼ ਡਾਈਟ ਬਹੁਤ ਫਾਇਦੇਮੰਦ ਹੈ। ਨਾਲ ਹੀ ਇਸ ਨਾਲ ਦਿਲ ਦੀ ਬਿਮਾਰੀ, ਮੋਟਾਪਾ ਅਤੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਐਟਕਿਨਸ ਡਾਈਟ (Atkins Diet): ਐਟਕਿਨਸ ਡਾਈਟ ਵਿਚ ਘੱਟ ਕਾਰਬੋਹਾਈਡਰੇਟ ਵਾਲੇ ਫੂਡਜ਼ ਲੈਣੇ ਹੁੰਦੇ ਹਨ ਜਿਸ ਨਾਲ ਭਾਰ ਨੂੰ ਜਲਦੀ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਵਿਚ ਮੀਟ, ਫੈਟ ਮੱਛੀ, ਆਂਡੇ, ਘੱਟ ਕਾਰਬ ਵਾਲੀਆਂ ਸਬਜ਼ੀਆਂ, ਨਟਸ, ਬੀਜ ਅਤੇ ਸਿਹਤਮੰਦ ਫੈਟਸ ਦਾ ਸੇਵਨ ਕਰਨਾ ਹੁੰਦਾ ਹੈ। ਇਸਦੇ ਨਾਲ ਹੀ ਇਸ ਡਾਇਟ ਨੂੰ ਫੋਲੋ ਕਰਦੇ ਸਮੇ ਕਾਰਬਜ਼ ਫ਼ੂਡ, ਖੰਡ, ਅਨਾਜ, ਟਰਾਂਸ ਫੈਟਸ, ਪ੍ਰੋਸੈਸਡ ਫ਼ੂਡ, ਵਨਸਪਤੀ ਤੇਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਮਿਲਟਰੀ ਡਾਈਟ (Military Diet): ਲੋ ਕੈਲੋਰੀ ‘ਮਿਲਟਰੀ ਡਾਈਟ’ ‘ਚ ਲਗਾਤਾਰ ਡਾਈਟਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਹਫ਼ਤੇ ‘ਚ ਸਿਰਫ 3 ਦਿਨ ਹੀ ਫੋਲੋ ਕਰਨਾ ਹੁੰਦਾ ਹੈ ਅਤੇ ਤੁਸੀਂ ਬਾਕੀ 4 ਦਿਨ ਸਧਾਰਣ ਭੋਜਨ ਖਾ ਸਕਦੇ ਹੋ। ਇਸ ਡਾਇਟ ‘ਚ ਪਹਿਲੇ ਤਿੰਨ ਦਿਨ 1100-1200 ਤੋਂ ਘੱਟ ਕੈਲੋਰੀ ਅਤੇ ਅਗਲੇ 4 ਦਿਨਾਂ ਵਿੱਚ 1800 ਕੈਲੋਰੀ ਲੈਣੀ ਹੁੰਦੀ ਹੈ। ਇਸਦੇ ਨਾਲ 3 ਦਿਨਾਂ ਵਿੱਚ ਘੱਟੋ-ਘੱਟ 2 ਕਿੱਲੋ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।

ਸਰਟਫੂਡ ਡਾਇਟ (Sirtfood Diet): Sirtfood Diet ‘ਚ ਸਿਹਤਮੰਦ Sirtfood ਲੈਣੇ ਹੁੰਦੇ ਹਨ ਜੋ ਸਰੀਰ ਵਿਚ ਸਰਟੂਇਨ ਪ੍ਰੋਟੀਨ ਨੂੰ ਐਕਟਿਵ ਕਰਦੇ ਹਨ। ਸਰਟੂਇਨ ਮੇਟਾਬੋਲੀਜਿਮ, inflammation, ਏਜਿੰਗ ਨੂੰ ਰੈਗੂਲੇਟ ਕਰਨ ਵਾਲੇ ਸੈੱਲਜ਼ ਨੂੰ ਪ੍ਰੋਟੈਕਸ ਕਰਦਾ ਹੈ। ਇਸ ਡਾਇਟ ਨੂੰ ਫੋਲੋ ਕਰਨ ਨਾਲ ਫੈਟ ਬਰਨ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ‘ਚ ਗ੍ਰੀਨ ਟੀ, ਹਲਦੀ, ਸੇਬ, ਪਾਰਸਲੇ, ਰੈੱਡ ਵਾਈਨ, ਖੱਟੇ ਫਲ, ਬਲੂ ਬੇਰੀ, ਸੋਇਆ, ਡਾਰਕ ਚਾਕਲੇਟ, ਕੇਲ, ਜੈਤੂਨ ਦਾ ਤੇਲ ਆਦਿ ਚੀਜ਼ਾਂ ਲੈਣੀਆਂ ਹੁੰਦੀਆਂ ਹਨ।

The post ਵਜ਼ਨ ਘਟਾਉਣ ਲਈ 2020 ‘ਚ Popular ਰਹੇ ਇਹ Diet Plan appeared first on Daily Post Punjabi.

[ad_2]

Source link