Guava seeds benefits
ਪੰਜਾਬ

ਵੱਧਦੇ ਵਜ਼ਨ ਤੋਂ ਲੈ ਕੇ ਡਾਇਬਿਟੀਜ਼ ਤੱਕ ਇਨ੍ਹਾਂ ਬੀਮਾਰੀਆਂ ਦੇ ਕਾਲ ਹਨ ਅਮਰੂਦ ਦੇ ਬੀਜ

[ad_1]

Guava seeds benefits: ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਆਪਣੀ ਡਾਇਟ ‘ਚ ਕੁੱਝ ਬਦਲਾਅ ਕਰਨ ਲੱਗਦੇ ਹਨ ਜਿਵੇਂ ਕਿ ਉਹ ਆਪਣੀ ਡਾਇਟ ‘ਚ ਫਲਾਂ ਨੂੰ ਜ਼ਿਆਦਾ ਐਡ ਕਰ ਲੈਂਦੇ ਹਨ ਅਤੇ ਉਹ ਚੀਜ਼ਾਂ ਖਾਂਦੇ ਹਨ ਜਿਨ੍ਹਾਂ ‘ਚ ਪਾਣੀ ਜ਼ਿਆਦਾ ਅਤੇ ਸਰੀਰ ਨੂੰ ਠੰਡਕ ਮਿਲੇ। ਪਰ ਕਈ ਵਾਰ ਅਸੀਂ ਕੁਝ ਅਜਿਹੇ ਫਲ ਵੀ ਖਾਂਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੇ ਹਨ ਉਨ੍ਹਾਂ ਵਿਚੋਂ ਇਕ ਹੈ ਅਮਰੂਦ। ਅਮਰੂਦ ‘ਚ ਪ੍ਰੋਟੀਨ, ਵਿਟਾਮਿਨ ਅਤੇ ਫਾਈਬਰ ਭਰਪੂਰ ਹੁੰਦਾ ਹੈ ਜਦੋਂ ਕਿ ਇਸ ‘ਚ ਕੋਲੈਸਟ੍ਰੋਲ ਨਾ ਦੇ ਬਰਾਬਰ ਹੁੰਦਾ। ਇਹ ਪੇਟ ਨੂੰ ਵੀ ਜਲਦੀ ਭਰ ਦਿੰਦਾ ਹੈ ਜਿਸ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ। ਸ਼ੂਗਰ ਦੀ ਮਾਤਰਾ ਘੱਟ ਹੋਣ ਕਾਰਨ ਇਹ ਸ਼ੂਗਰ ਦੇ ਮਰੀਜ਼ ਲਈ ਬਹੁਤ ਫਾਇਦੇਮੰਦ ਹੈ। ਤੁਸੀਂ ਅਮਰੂਦ ਖਾਣ ਦੇ ਤਾਂ ਬਹੁਤ ਸਾਰੇ ਫਾਇਦੇ ਸੁਣੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਬੀਜ ਖਾਣ ਦੇ ਕੀ ਫਾਇਦੇ ਹਨ।

Guava seeds benefits
Guava seeds benefits

ਪਹਿਲਾਂ ਜਾਣੋ ਅਮਰੂਦ ਦੇ ਬੀਜ ਦਾ ਸੇਵਨ ਕਿਵੇਂ ਕਰਨਾ ਹੈ….

  1. ਤੁਸੀਂ ਇਸ ਨੂੰ ਇਸੀ ਤਰ੍ਹਾਂ ਗੁੱਦੇ ਦੇ ਨਾਲ ਖਾ ਸਕਦੇ ਹੋ।
  2. ਜੇ ਤੁਸੀਂ ਇਸ ਨੂੰ ਚਬਾ ਨਹੀਂ ਸਕਦੇ ਤਾਂ ਤੁਸੀਂ ਇਸ ਨੂੰ ਪੀਸ ਕੇ ਇਸ ਦਾ ਜੂਸ ਦੇ ਰੂਪ ‘ਚ ਸੇਵਨ ਕਰ ਸਕਦੇ ਹੋ।
  3. ਤੁਸੀਂ ਇਸ ਨੂੰ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹੋ।
Guava seeds benefits
Guava seeds benefits

ਅਮਰੂਦ ਦੇ ਬੀਜ ਦੇ ਫ਼ਾਇਦੇ

ਕਬਜ਼ ਦੀ ਸਮੱਸਿਆ ਤੋਂ ਦਿਵਾਏ ਛੁਟਕਾਰਾ: ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਅਮਰੂਦ ਦੇ ਬੀਜ ਦਾ ਸੇਵਨ ਕਰੋ ਇਸ ‘ਚ ਫਾਈਬਰ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਲੈਕਜੇਟਿਵ ਪ੍ਰਭਾਵ ਨੂੰ ਵਧਾਉਂਦਾ ਹੈ ਜਿਸ ਨਾਲ ਪਾਚਨ ਕਿਰਿਆ ‘ਚ ਬਹੁਤ ਸੁਧਾਰ ਆਉਂਦਾ ਹੈ ਅਤੇ ਤੁਹਾਨੂੰ ਕਬਜ਼ ਵੀ ਨਹੀਂ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਬੀਜ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਖ਼ਾਸਕਰ ਉਹ ਲੋਕ ਜਿਨ੍ਹਾਂ ਨੂੰ ਟਾਈਪ 2 ਸ਼ੂਗਰ ਹੈ ਉਨ੍ਹਾਂ ਨੂੰ ਇਹ ਬੀਜ ਜ਼ਰੂਰ ਲੈਣੇ ਚਾਹੀਦੇ ਹਨ। ਇਸ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਰੀਰ ‘ਚ ਇਨਸੁਲਿਨ ਦੇ ਲੈਵਲ ਨੂੰ ਘਟਾਉਂਦੇ ਹਨ।

ਵਜ਼ਨ ਨੂੰ ਕਰੇ ਘੱਟ: ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਅਮਰੂਦ ‘ਚ ਕੋਲੈਸਟ੍ਰੋਲ ਨਾ ਦੇ ਬਰਾਬਰ ਹੁੰਦਾ ਹੈ ਅਜਿਹੇ ‘ਚ ਜੇਕਰ ਤੁਸੀਂ ਇਨ੍ਹਾਂ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਭਾਰ ਵੀ ਘੱਟ ਹੋਵੇਗਾ। ਅਜਿਹਾ ਇਸ ਲਈ ਵੀ ਕਿਉਂਕਿ ਇਸਦੇ ਸੇਵਨ ਨਾਲ ਪੇਟ ਤੇਜ਼ੀ ਨਾਲ ਭਰ ਜਾਂਦਾ ਹੈ ਜਿਸ ਨਾਲ ਤੁਹਾਨੂੰ ਬੇਲੋੜੀ ਭੁੱਖ ਨਹੀਂ ਲੱਗਦੀ। ਇਸ ਲਈ ਇਹ ਭਾਰ ਘਟਾਉਣ ‘ਚ ਵੀ ਬਹੁਤ ਪ੍ਰਭਾਵਸ਼ਾਲੀ ਹਨ। ਜੇ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਅਮਰੂਦ ਦੇ ਬੀਜ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਜੇ ਤੁਸੀਂ ਆਪਣੇ ਹਾਈ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਮਰੂਦ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਸਰਕੂਲੇਸ਼ਨ ਨੂੰ ਰੈਗੂਲੇਟ ਕਰਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।

ਅਮਰੂਦ ਖਾਣ ਦੇ ਹੈਰਾਨੀਜਨਕ ਫਾਇਦੇ

  • ਦੰਦਾਂ ਨੂੰ ਕਰੇ ਮਜ਼ਬੂਤ
  • ਤਣਾਅ ਨੂੰ ਕਰੇ ਘੱਟ
  • ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ
  • ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ
  • ਅੱਖਾਂ ਦੀ ਰੋਸ਼ਨੀ ਵਧਾਵੇ
  • ਕੈਂਸਰ ਤੋਂ ਕਰੇ ਬਚਾਅ

The post ਵੱਧਦੇ ਵਜ਼ਨ ਤੋਂ ਲੈ ਕੇ ਡਾਇਬਿਟੀਜ਼ ਤੱਕ ਇਨ੍ਹਾਂ ਬੀਮਾਰੀਆਂ ਦੇ ਕਾਲ ਹਨ ਅਮਰੂਦ ਦੇ ਬੀਜ appeared first on Daily Post Punjabi.

[ad_2]

Source link