Raw Milk skin benefits
ਪੰਜਾਬ

ਸਕਿਨ ਅਤੇ ਵਾਲਾਂ ਲਈ ਬੈਸਟ ਹੈ ਕੱਚਾ ਦੁੱਧ, ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ

[ad_1]

Raw Milk skin benefits: ਮੌਸਮ ਚਾਹੇ ਕੋਈ ਵੀ ਹੋਵੇ ਸਕਿਨ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਖਾਸ ਕਰਕੇ ਗਰਮੀਆਂ ‘ਚ ਧੁੱਪ ਦੇ ਸੰਪਰਕ ‘ਚ ਆਉਣ ਨਾਲ ਚਿਹਰਾ dull, ਡ੍ਰਾਈ ਅਤੇ ਖ਼ਰਾਬ ਨਜ਼ਰ ਆਉਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਸਕਿਨ ਨੂੰ ਹੈਲਥੀ ਅਤੇ ਗਲੋਇੰਗ ਰੱਖਣ ਲਈ ਕੱਚੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਜੀ ਹਾਂ, ਕੱਚੇ ਦੁੱਧ ‘ਚ ਵਿਟਾਮਿਨ ਏ, ਡੀ, ਬਾਇਓਟਿਨ, ਪ੍ਰੋਟੀਨ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਬਿਊਟੀ ਰੁਟੀਨ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਸਕਿਨ ਨੂੰ ਨਮੀ ਮਿਲਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੀ ਵਰਤੋਂ ਦਾ ਤਰੀਕਾ ਅਤੇ ਫਾਇਦੇ…

ਕੱਚਾ ਦੁੱਧ ਅਤੇ ਗਾਜਰ ਦਾ ਜੂਸ ਵੀ ਦਿਖੇਗਾ ਕਮਾਲ: ਇਸਦੇ ਲਈ ਇੱਕ ਕੌਲੀ ‘ਚ 2 ਤੋਂ 3 ਚਮਚ ਕੱਚਾ ਦੁੱਧ ਅਤੇ ਗਾਜਰ ਦਾ ਜੂਸ, 1 ਵੱਡਾ ਚਮਚ ਦਹੀਂ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਭਗ 10 ਤੋਂ 15 ਮਿੰਟ ਤੱਕ ਲਗਾਓ। ਬਾਅਦ ‘ਚ ਇਸ ਨੂੰ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਚਿਹਰੇ ‘ਤੇ ਪਏ ਦਾਗ-ਧੱਬੇ, ਛਾਈਆਂ, ਝੁਰੜੀਆਂ, ਡਾਰਕ ਸਰਕਲਜ਼, ਪਿੰਪਲਸ, ਸਨਟੈਨ ਦੀ ਸਮੱਸਿਆ ਦੂਰ ਹੋਵੇਗੀ। ਡ੍ਰਾਈ ਸਕਿਨ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਗਲੋਇੰਗ, ਮੁਲਾਇਮ, ਜਵਾਨ ਅਤੇ ਫਰੈਸ਼ ਨਜ਼ਰ ਆਵੇਗਾ।

Raw Milk skin benefits
Raw Milk skin benefits

ਕੱਚੇ ਦੁੱਧ ਅਤੇ ਹਲਦੀ ਦੀ ਵਰਤੋਂ: ਇਸ ਦੇ ਲਈ ਇੱਕ ਕੌਲੀ ‘ਚ 1 ਚਮਚ ਕੱਚਾ ਦੁੱਧ ਅਤੇ 2 ਚੁਟਕੀ ਭਰ ਹਲਦੀ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸ ਨਾਲ 5-7 ਮਿੰਟ ਤੱਕ ਮਸਾਜ ਕਰੋ। ਬਾਅਦ ‘ਚ ਇਸ ਨੂੰ ਤਾਜ਼ੇ ਜਾਂ ਕੋਸੇ ਪਾਣੀ ਨਾਲ ਸਾਫ ਕਰੋ। ਕੱਚਾ ਦੁੱਧ ਕਲੀਨਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਕਿਨ ਨੂੰ ਡੂੰਘਾਈ ਨਾਲ ਸਾਫ ਕਰਦਾ ਹੈ। ਅਜਿਹੇ ‘ਚ ਡੈੱਡ ਸਕਿਨ ਸੈੱਲਜ਼ ਸਾਫ ਹੋ ਕੇ ਨਵੀਂ ਸਕਿਨ ਆਉਣ ‘ਚ ਸਹਾਇਤਾ ਮਿਲਦੀ ਹੈ। ਉੱਥੇ ਹੀ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹਲਦੀ ਦਾਗ, ਧੱਬੇ, ਡਾਰਕ ਸਰਕਲਜ਼, ਸਨਟੈਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਬਲੀਚਿੰਗ ਏਜੰਟ ਸਕਿਨ ਦੀ ਰੰਗਤ ਨਿਖ਼ਾਰ ਕੇ ਖੂਬਸੂਰਤ, ਗਲੋਇੰਗ, ਮੁਲਾਇਮ ਅਤੇ ਜਵਾਨ ਸਕਿਨ ਦਿਵਾਉਂਦੇ ਹਨ।

Raw Milk skin benefits
Raw Milk skin benefits

ਸ਼ਹਿਦ ਅਤੇ ਕੱਚਾ ਦੁੱਧ ਵੀ ਕਾਰਗਰ: ਇਸ ਦੇ ਲਈ ਇੱਕ ਕੌਲੀ ‘ਚ 2 ਚਮਚ ਕੱਚਾ ਦੁੱਧ ਅਤੇ 1 ਵੱਡਾ ਚਮਚ ਸ਼ਹਿਦ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਲਗਾਓ। ਇਸ ਨੂੰ 10-15 ਮਿੰਟ ਲਈ ਲੱਗਿਆ ਰਹਿਣ ਦਿਓ। ਬਾਅਦ ‘ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨੂੰ ਤੁਸੀਂ ਵਾਲਾਂ ‘ਤੇ ਵੀ ਲਗਾ ਸਕਦੇ ਹੋ। ਇਸਨੂੰ ਹਟਾਉਣ ਲਈ ਸਿਰਫ ਸ਼ੈਂਪੂ ਦੀ ਵਰਤੋਂ ਕਰੋ।

ਲਾਭ

  • ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਮਿਲੇਗਾ। ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਚਿਹਰਾ ਸਾਫ, ਚਮਕਦਾਰ, ਨਰਮ, ਜਵਾਨ ਅਤੇ ਖਿਲਿਆ-ਖਿਲਿਆ ਨਜ਼ਰ ਆਵੇਗਾ। ਨਾਲ ਹੀ ਸਨਟੈਨ ਨਾਲ ਖਰਾਬ ਹੋਈ ਸਕਿਨ ਨੂੰ ਪੋਸ਼ਣ ਮਿਲੇਗਾ।
  • ਵਾਲਾਂ ਦਾ ਰੁੱਖਾਪਣ ਦੂਰ ਹੋ ਕੇ ਨਮੀ ਮਿਲੇਗੀ। ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਸੁੰਦਰ, ਸੰਘਣੇ, ਮੁਲਾਇਮ ਅਤੇ ਚਮਕਦਾਰ ਦਿਖਾਈ ਦੇਣਗੇ।

The post ਸਕਿਨ ਅਤੇ ਵਾਲਾਂ ਲਈ ਬੈਸਟ ਹੈ ਕੱਚਾ ਦੁੱਧ, ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ appeared first on Daily Post Punjabi.

[ad_2]

Source link