ਸਮਾਜ ਸੇਵੀ ਗੁਰਿੰਦਰ ਸਿੰਘ ਸਿੱਧੂ ਨੇ ਬੁੱਟੇ ਲਗਾ ਕੇ ਅਪਣਾ ਜਨਮਦਿਨ ਮਨਾਇਆ.
ਜਗਰਾਉਂ..27 ਸਤੰਬਰ ( ਜਗਦੀਪ ਸਿੰਘ) ਅਪਣੇ ਬਿਜਨੇਸ ਦੇ ਨਾਲ ਨਾਲ ਸਮਾਜ ਸੇਵਾ ਦੇ ਪ੍ਰੋਜੈਕਟਾਂ ਨੂੰ ਹਮੇਸ਼ਾ ਹੀ ਪਹਿਲ ਦੇਣ ਵਾਲੇ ਜਗਰਾਉਂ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਜਗਰਾਉਂ ਵੈਲਫ਼ੇਅਰ ਸੋਸਾਇਟੀ ਜਗਰਾਉਂ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਅਪਣੇ ਜਨਮਦਿਨ ਨੂੰ ਬੁੱਟੇ ਲਗਾ ਕੇ ਅਤੇ ਬੁੱਟੇ ਵੰਡ ਕੇ ਮਨਾਇਆ ਅਤੇ ਹਰਿਆਵਲ ਦਾ ਸੰਦੇਸ਼ ਦਿੱਤਾ. ਇੱਥੇ ਵਰਨਣਯੋਗ ਹੈ ਕਿ ਸਵਤੰਤਰਤਾ ਸੇਨਾਨੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਗੁਰਿੰਦਰ ਸਿੰਘ ਸਿੱਧੂ ਨੇ ਅਪਣੇ ਖਰਚੇ ਤੇ ਅਪਣੇ ਸ਼ੋਰੂਮ ਦੇ ਸਾਹਮਣੇ ਜੀ ਟੀ ਰੋਡ ਤੇ ਬੁੱਟੇ ਲਗਾ ਕੇ ਸਾਰੇ ਸਥਾਨ ਨੂੰ ਹਰਾ ਭਰਾ ਬਣਾ ਦਿੱਤਾ ਹੈ.ਇਸੇ ਹੀ ਲੜੀ ਤਹਿਤ ਅਪਣੇ ਜਨਮਦਿਨ ਤੇ ਗੁਰਿੰਦਰ ਸਿੱਧੂ ਨੇ ਵਾਤਾਵਰਨ ਦਾ ਧਿਆਨ ਰੱਖਣ ਦਾ ਸੰਦੇਸ਼ ਦਿੰਦੇ ਹੋਏ ਜਿੱਥੇ ਬੁੱਟੇ ਲਗਾਏ, ਉੱਥੇ ਨਾਲ ਨਾਲ ਬੁੱਟੇ ਵੰਡ ਕੇ ਹੋਰਾਂ ਨੂੰ ਭੀ ਪ੍ਰੇਰਿਤ ਕੀਤਾ. ਇਸ ਮੌਕੇ ਜਗਰਾਉਂ ਵੈਲਫ਼ੇਅਰ ਸੋਸਾਇਟੀ ਵੱਲੋਂ ਚੇਅਰਮੈਨ ਰਾਜਿੰਦਰ ਜੈਨ ਦੀ ਅਗਵਾਈ ਹੇਠ ਗੁਰਿੰਦਰ ਸਿੱਧੂ ਨੂੰ ਰਵੀ ਗੋਇਲ, ਭੂਵਨ ਗੋਇਲ, ਰਾਜ ਕੁਮਾਰ ਭੱਲਾ, ਡਾਕਟਰ ਨਰਿੰਦਰ ਸਿੰਘ, ਬਿੰਦਰ ਮਨੀਲਾ, ਪਾਰਲਹਾਦ ਯਾਦਵ ਅਤੇ ਕੈਪਟਨ ਨਰੇਸ਼ ਵਰਮਾ ਨੇ ਬੁੱਟੇ ਦੇ ਕੇ ਸਨਮਾਨਿਤ ਕੀਤਾ. ਇਸ ਮੌਕੇ ਧੰਨਵਾਦ ਕਰਦੇ ਹੋਏ ਗੁਰਿੰਦਰ ਸਿੰਘ ਸਿੱਧੂ ਅਤੇ ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਇਸ ਸਾਲ ਉਹ ਸੀਨੀਅਰ ਸਿਟੀਜ਼ਨ ਬਨਣ ਦੀ ਖੁਸ਼ੀ ਚ ਹੋਰ ਭੀ ਵੱਧ ਚੱੜ੍ਹ ਕੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣਗੇ. ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਸਾਬਕਾ ਡਾਇਰੈਕਟਰ ਸਤੀਸ਼ ਸ਼ਰਮਾ, ਸ਼ਿਵ ਗੋਇਲ ਅਤੇ ਪਵਨ ਵਰਮਾ ਲੱਡੂ ਨੇ ਭੀ ਗੁਰਿੰਦਰ ਸਿੱਧੂ ਦੀ ਲੰਬੀ ਉਮਰ ਦੀ ਕਾਮਨਾ ਕੀੜੀ. ਇਸ ਮੌਕੇ ਮੰਚ ਸੰਚਾਲਾਕ ਦੀ ਡਿਊਟੀ ਨਿਭਾਉਂਦੇ ਹੋਏ ਕੈਪਟਨ ਨਰੇਸ਼ ਵਰਮਾ ਨੇ ਜਨਮਦਿਨ ਦੇ ਗੀਤ ਗਾਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ.
ਫੋਟੋ ਕੈਪਸ਼ਨ-ਗੁਰਿੰਦਰ ਸਿੰਘ ਸਿੱਧੂ ਨੂੰ ਬੂਟਾ ਦੇ ਕੇ ਸਨਮਾਨਿਤ ਕਰਦੇ ਹੋਏ ਰਵੀ ਗੋਇਲ, ਰਾਜਕੁਮਾਰ ਭੱਲਾ, ਨਰਿੰਦਰ ਸਿੰਘ, ਰਾਜਿੰਦਰ ਜੈਨ, ਬਿੰਦਰ ਮਨੀਲਾ, ਭੁਵਨ ਗੋਇਲ ਅਤੇ ਕੈਪਟਨ ਨਰੇਸ਼ ਵਰਮਾ