ਪੰਜਾਬ

ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਆਲੂਆਂ ਦਾ ਰਸ !

[ad_1]

Potato juice benefits: ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲੋਕ ਆਲੂ ਦੀ ਵਰਤੋਂ ਲਗਭਗ ਹਰ ਸਬਜ਼ੀ ਵਿਚ ਕਰਦੇ ਹਨ। ਆਲੂ ‘ਚ ਸਭ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਮੋਟਾਪਾ ਵਧਾਉਣ ਵਾਲਾ ਸ੍ਰੋਤ ਮੰਨਿਆ ਜਾਂਦਾ ਹੈ ਪਰ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ।ਸਾਧਾਰਨ ਹਾਲਤ ਵਿੱਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਬਹੁਤਾਤ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

Potato juice benefits
Potato juice benefits
  • ਆਲੂਆਂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ।
  • ਇਸ ਤਰ੍ਹਾਂ ਤਿਆਰ ਆਲੂ ਦਾ ਜੂਸ ਜਿਗਰ ਅਤੇ ਪਿੱਤੇ ਦੀ ਸਫਾਈ ਕਰਦਾ ਹੈ। ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ ‘ਚ ਸਹਾਈ ਹੁੰਦਾ ਹੈ। ਆਲੂਆਂ ਦਾ ਛਿਲਕਾ ਆਲੂਆਂ ਦੇ ਗੁੱਦੇ ਨਾਲੋਂ ਵੀ ਕਈ ਗੁਣਾ ਫਾਇਦੇਮੰਦ ਹੁੰਦਾ ਹੈ। ਆਲੂ ਦੇ ਛਿਲਕੇ ਹੇਠ ਪੋਟਾਸ਼ੀਅਮ ਦੀ ਤਹਿ ਹੁੰਦੀ ਹੈ।
  • ਆਲੂਆਂ ਨੂੰ ਪੀਸ ਕਿ ਚਿਹਰੇ ‘ਤੇ ਕੁਝ ਸਮਾਂ ਲੱਗਾ ਰਹਿਣ ਦਿਓ। ਆਲੂਆਂ ‘ਚ ਮੌਜੂਦ ਪੋਸ਼ਟਿਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਚਮੜੀ ਸੁੰਦਰ ਤੇ ਜਵਾਨ ਬਣੀ ਰਹਿੰਦੀ ਹੈ। ਆਲੂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ‘ਚ ਮਿਲਾ ਕਿ ਕਿਸੇ ਜ਼ਖਮ, ਰਗੜ ਜਾਂ ਸੜੀ ਹੋਈ ਥਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
  • ਪੈਪਟਿਕ ਅਲਸਰ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ‘ਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖਰਾਬ ਹੋ ਜਾਂਦੀ ਹੈ ਅਤੇ ਮਿਹਦੇ ‘ਚ ਪੱਕੇ ਤੌਰ ‘ਤੇ ਜ਼ਖਮ ਹੋ ਜਾਂਦੇ ਹਨ। ਇਕ ਖੋਜ ਅਨੁਸਾਰ ਆਲੂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ‘ਚ ਲਾਭਦਾਇਕ ਸਾਬਤ ਹੁੰਦਾ ਹੈ।

The post ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਆਲੂਆਂ ਦਾ ਰਸ ! appeared first on Daily Post Punjabi.

[ad_2]

Source link