ਪੰਜਾਬ

ਸਰੀਰ ਦੇ ਕਈ ਰੋਗਾਂ ਨੂੰ ਦੂਰ ਰੱਖਦਾ ਹੈ ਦੇਸੀ ਘਿਓ ਦਾ ਸੇਵਨ !

[ad_1]

Desi Ghee benefits: ਸਿਹਤ ਨੂੰ ਤੰਦਰੁਸਤ ਰੱਖਣ ਲਈ ਦੇਸੀ ਘਿਓ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਗੱਲ ਭਾਰ ਘਟਾਉਣ ਦੀ ਕੀਤੀ ਜਾਵੇ ਤਾਂ ਲੋਕ ਸਭ ਤੋਂ ਪਹਿਲਾਂ ਘਿਓ ਨੂੰ ਆਪਣੀ ਡਾਈਟ ‘ਚੋਂ ਬਾਹਰ ਕੱਢ ਦਿੰਦੇ ਹਨ, ਕਿਉਂਕਿ ਲੋਕ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ। ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਭਾਰ ਵਧਾਉਣ ’ਚ ਨਹੀਂ ਸਗੋਂ ਘਟਾਉਣ ‘ਚ ਉਨ੍ਹਾਂ ਦੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਲਈ ਘਿਓ ਕਿਉਂ ਅਤੇ ਕਿੰਝ ਫਾਇਦੇਮੰਦ ਹੈ…

Desi Ghee benefits
Desi Ghee benefits
  • ਰਿਸਰਚ ਮੁਤਾਬਕ ਦੇਸੀ ਘਿਓ ‘ਚ ਡੀ.ਐੱਚ.ਏ. (ਓਮੇਗਾ 3 ਫੈਟੀ ਐਸਿਡ) ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਸਰੀਰ ਲਈ ਫਾਇਦੇਮੰਦ ਹੈ। ਇਸ ਨਾਲ ਸਿਰਫ ਮੋਟਾਪਾ ਨਹੀਂ ਸਗੋਂ ਡੀ.ਐੱਚ.ਏ. ਕੈਂਸਰ, ਇੰਸੁਲਿਨ ਪ੍ਰਤੀਰੋਧ, ਗਠੀਆ, ਹਾਰਟ ਅਟੈਕ, ਆਰਥਰਾਈਟਿਸ ਵਰਗੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
  • ਇਸ ‘ਚ ਮੌਜੂਦ ਅਮਿਨੋ ਐਸਿਡ ਫੈਟ ਸੇਲਸ ਨੂੰ ਸਿਕੁੜਣ ‘ਚ ਮਦਦ ਕਰਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਨਾਲ ਹੀ ਇਹ ਸਰੀਰ ‘ਚ ਨਸ਼ੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਬਾਡੀ ਨੂੰ ਡਿਟਾਕਸ ਕਰਨ ‘ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਵਾਲ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਅੱਖਾਂ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਰਹਿੰਦੀਆਂ ਹਨ।
  • ਮਾਹਿਰਾਂ ਦੀ ਮੰਨੀਏ ਤਾਂ ਤੁਹਾਨੂੰ ਆਪਣੇ ਖਾਣੇ ‘ਚ ਰੋਜ਼ਾਨਾ 1-2 ਚਮਕ ਦੇਸੀ ਘਿਓ ਖਾਣਾ ਚਾਹੀਦਾ ਹੈ। ਖਾਸ ਕਰਕੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ, ਕਿਉਂਕਿ ਘਿਓ ‘ਚ 99 ਫੀਸਦੀ ਫੈਟਸ ਹੁੰਦੀ ਹੈ। ਖਾਣੇ ’ਚ 2 ਚਮਚ ਘਿਓ ਖਾਣ ਨਾਲ ਕੁਝ ਨਹੀਂ ਹੁੰਦਾ। ਉੱਧਰ ਆਯੁਰਵੈਦਿਕ ਮੁਤਾਬਕ ਘਿਓ ਲੰਬੀ ਉਮਰ ਦੇ ਨਾਲ-ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਣ ’ਚ ਵੀ ਮਦਦ ਕਰਦਾ ਹੈ।

The post ਸਰੀਰ ਦੇ ਕਈ ਰੋਗਾਂ ਨੂੰ ਦੂਰ ਰੱਖਦਾ ਹੈ ਦੇਸੀ ਘਿਓ ਦਾ ਸੇਵਨ ! appeared first on Daily Post Punjabi.

[ad_2]

Source link