Eating Sugar effects
ਪੰਜਾਬ

ਸਰੀਰ ਲਈ Slow ਜ਼ਹਿਰ ਹੈ ਖੰਡ, ਜਾਣੋ ਦਿਨ ਭਰ ‘ਚ ਕਿੰਨੀ ਮਾਤਰਾ ਜ਼ਰੂਰੀ ?

[ad_1]

Eating Sugar effects: ਕੀ ਤੁਹਾਨੂੰ ਵੀ ਹੱਦ ਤੋਂ ਜ਼ਿਆਦਾ ਮਿੱਠਾ ਖਾਣਾ ਪਸੰਦ ਹੈ? ਜੇ ਹਾਂ, ਤਾਂ ਸਾਵਧਾਨ ਹੋ ਜਾਓ ਕਿਉਂਕਿ ਮਿੱਠੇ ਦੀ ਲਤ ਤੁਹਾਡੀ ਸਿਹਤ ਲਈ ਇੱਕ ਹੌਲੀ ਜ਼ਹਿਰ ਹੈ। ਮਿੱਠੀ ਚਾਹ, ਕੌਫੀ, ਦੁੱਧ, ਮਠਿਆਈਆਂ ਦੇ ਰੂਪ ‘ਚ ਦਿਨਭਰ ਦੀ ਮਾਤਰਾ ਤੋਂ ਜ਼ਿਆਦਾ ਸਰੀਰ ‘ਚ ਮਿੱਠਾ ਚਲਾ ਜਾਂਦਾ ਹੈ ਜੋ ਸਿਹਤ ਲਈ ਠੀਕ ਨਹੀਂ ਹੈ। ਸਰਵੇਖਣ ਦੇ ਅਨੁਸਾਰ ਇੱਕ ਵਿਅਕਤੀ ਸਾਲ ਭਰ ‘ਚ 20 ਕਿਲੋਗ੍ਰਾਮ ਖੰਡ ਦਾ ਸੇਵਨ ਕਰ ਲੈਂਦਾ ਹੈ। ਇਸ ਨਾਲ ਪੈਨਕ੍ਰੀਅਸ ‘ਚ ਜ਼ਿਆਦਾ ਇਨਸੁਲਿਨ ਬਣਨ ਲੱਗਦਾ ਹੈ ਜਿਸ ਨਾਲ ਸੈੱਲਾਂ ‘ਚ ਇਨਸੁਲਿਨ ਪ੍ਰਤੀਰੋਧ ਪੈਦਾ ਕਰਨ ਲੱਗਦੀ ਹੈ ਅਤੇ ਗਲੂਕੋਜ਼ ਨੂੰ ਸਟੋਰ ਨੂੰ ਕਰ ਪਾਉਂਦੀ। ਇਸ ਨਾਲ ਖੂਨ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ।

ਕਿੰਨੀ ਮਾਤਰਾ ‘ਚ ਲੈਣੀ ਚਾਹੀਦੀ ਖੰਡ: ਕੋਲਡ ਡਰਿੰਕ ਦੀ ਇਕ ਕੈਨ ‘ਚ ਕਰੀਬ 10 ਚੱਮਚ, ਟੋਮੈਟੋ ਕੈਚੱਪ ‘ਚ 1 ਚੱਮਚ ਖੰਡ ਹੋ ਸਕਦੀ ਹੈ ਜਦੋਂ ਕਿ ਹਰ ਕਿਸੀ ਨੂੰ ਸਿਰਫ਼ 5 ਤੋਂ 10% ਕੈਲੋਰੀ ਹੀ ਮਿੱਠੇ ਤੋਂ ਮਿਲਣੀ ਚਾਹੀਦੀ ਹੈ। ਮਰਦਾਂ ਨੂੰ ਰੋਜ਼ਾਨਾ ਪ੍ਰਤੀ ਦਿਨ ਲਗਭਗ 150 ਕੈਲੋਰੀ ਜਦੋਂ ਕਿ ਔਰਤਾਂ ਨੂੰ ਔਸਤਨ ਲਗਭਗ 100 ਕੈਲੋਰੀਜ ਖੰਡ ਤੋਂ ਲੈਣੀ ਚਾਹੀਦੀ ਹੈ ਹਾਲਾਂਕਿ ਖੰਡ ਦੀ ਮਾਤਰਾ ਸਰੀਰ, ਭਾਰ, ਉਮਰ ਅਤੇ ਬਿਮਾਰੀਆਂ ਦੇ ਅਨੁਸਾਰ ਤੈਅ ਕੀਤੀ ਜਾਂਦੀ ਹੈ।

Eating Sugar effects
Eating Sugar effects

ਡਾਇਬਿਟੀਜ਼ ਦਾ ਖ਼ਤਰਾ: ਮਿੱਠਾ ਇਨਸੁਲਿਨ ਲੈਵਲ ਨੂੰ ਵਧਾਉਂਦਾ ਹੈ ਜਿਸ ਨਾਲ ਸ਼ੂਗਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਖੋਜ ਦੇ ਅਨੁਸਾਰ ਚੀਨ ਤੋਂ ਬਾਅਦ ਭਾਰਤ ‘ਚ ਟਾਈਪ-2 ਡਾਇਬਿਟੀਜ਼ ਵਾਲੇ ਮਰੀਜ਼ਾਂ ਦੀ ਸੰਖਿਆ ਜ਼ਿਆਦਾ ਹੈ ਜਿਸ ਦਾ ਇੱਕ ਕਾਰਨ ਜ਼ਿਆਦਾ ਮਿੱਠਾ ਖਾਣਾ ਵੀ ਹੈ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ 2045 ਤੱਕ ਇਹ ਗਿਣਤੀ 15.1 ਮਿਲੀਅਨ ਹੋ ਸਕਦੀ ਹੈ। ਖੰਡ ਹੌਲੀ-ਹੌਲੀ ਜ਼ਹਿਰ ਦੇ ਬਰਾਬਰ ਹੈ ਜੋ ਪਾਚਨ ਪ੍ਰਣਾਲੀ ਅਤੇ ਹਾਰਮੋਨਸ ਨੂੰ ਅਸੰਤੁਲਿਤ ਕਰਦੀ ਹੈ। ਉੱਥੇ ਹੀ ਇਸ ਨਾਲ ਸਰੀਰ ‘ਚ ਇੰਫੈਕਸ਼ਨਸ ਅਤੇ ਬੈਕਟਰੀਆ ਨਾਲ ਲੜਨ ਦੀ ਤਾਕਤ ਨੂੰ ਵੀ ਘਟਾਉਂਦਾ ਹੈ। ਇਸ ਨਾਲ ਮੂਡ ਸਵਿੰਗ, ਤਣਾਅ, ਦਿਮਾਗੀ ਕਮਜ਼ੋਰੀ, ਚਿੰਤਾ, ਥਕਾਵਟ ਅਤੇ ਅਲਜ਼ਾਈਮਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਮਾਤਰਾ ‘ਚ ਖੰਡ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਗੁੱਸਾ ਵੀ ਜ਼ਿਆਦਾ ਆਉਣ ਲੱਗਦਾ ਹੈ।

Eating Sugar effects
Eating Sugar effects

ਭਾਰ ਵਧਣਾ: ਇਸ ਦੇ ਕਾਰਨ ਸਰੀਰ ‘ਚ ਫੈਟ ਜਮ੍ਹਾਂ ਹੋਣ ਲੱਗਦਾ ਹੈ ਜਿਸ ਨਾਲ ਮੋਟਾਪਾ ਅਤੇ ਬੈਲੀ ਫੈਟ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ। ਖੰਡ ਦੇ ਜ਼ਿਆਦਾ ਸੇਵਨ ਨਾਲ ਗਠੀਏ ਦੀ ਬੀਮਾਰੀ ਹੋ ਜਾਂਦੀ ਹੈ। ਜਿਸ ਕਾਰਨ ਜੋੜਾਂ ‘ਚ ਦਰਦ ਰਹਿਣ ਲੱਗਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਸਰੀਰ ‘ਚ ਫੈਟ ਜਮ੍ਹਾ ਹੋ ਜਾਂਦਾ ਹੈ ਅਤੇ ਇਸ ਕਾਰਨ ਕੋਲੈਸਟ੍ਰੋਲ ਵਧਦਾ ਹੈ। ਕੋਲੈਸਟ੍ਰੋਲ ਦਾ ਵਧਣਾ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਲੀਵਰ ਨੂੰ ਨੁਕਸਾਨ: ਇਹ ਸਰੀਰ ‘ਚ ਹੌਲੀ-ਹੌਲੀ ਫੈਟ ਦੇ ਰੂਪ ‘ਚ ਸਟੋਰ ਹੋਣ ਲੱਗਦਾ ਹੈ ਜਿਸ ਨਾਲ ਨਾ ਸਿਰਫ ਲੀਵਰ ਬਲਕਿ ਬਹੁਤ ਸਾਰੇ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਜਿਹੜੀਆਂ ਔਰਤਾਂ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਦੀਆਂ ਹਨ ਉਨ੍ਹਾਂ ਨੂੰ ਝੁਰੜੀਆਂ, ਬਲੈਕਹੈੱਡਜ਼, ਸਕਿਨ ਸੈਗਿੰਗ, ਪਿੰਪਲਸ, ਦੰਦਾਂ ਦੀਆਂ ਸਮੱਸਿਆਵਾਂ, ਡਾਰਕ ਸਰਕਲਜ਼, ਪਿਗਮੈਂਟੇਸ਼ਨ ਜਿਹੀਆਂ ਬਿਊਟੀ ਪ੍ਰਾਬਲਮਜ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਦਰਅਸਲ ਇਸ ਨਾਲ ਸਰੀਰ ‘ਚ ਇਨਸੁਲਿਨ ਹਾਰਮੋਨਸ ਲੈਵਲ ਵਿਗੜ ਜਾਦਾ ਹੈ ਅਤੇ ਕੋਲੇਜਨ ਦਾ ਪੱਧਰ ਵੀ ਖਰਾਬ ਹੋ ਜਾਂਦਾ ਹੈ। ਇਸ ਨਾਲ ਤੁਹਾਨੂੰ ਇਹ ਸਾਰੀਆਂ ਮੁਸੀਬਤਾਂ ਹੋ ਸਕਦੀਆਂ ਹਨ।

ਖੰਡ ਨੂੰ ਇਨ੍ਹਾਂ Healthy Sweeteners ਨਾਲ ਕਰੋ Replace

  1. ਖੰਡ ਦੀ ਬਜਾਏ ਤੁਸੀਂ ਕੁਝ Healthy Sweeteners ਨਾਲ ਇਨ੍ਹਾਂ ਨੂੰ Replace ਕਰ ਸਕਦੇ ਹੋ ਜਿਵੇਂ ਕਿ ਸ਼ਹਿਦ, ਨਾਰੀਅਲ ਸ਼ੂਗਰ, ਮੈਪਲ ਸਿਰਪ, ਸੁਕਰਲੋਜ਼, ਸਟੀਵੀਆ, ਮਾਨਕ ਫਰੂਟ ਆਦਿ। ਪਰ ਯਾਦ ਰੱਖੋ ਇਨ੍ਹਾਂ ਦਾ ਜ਼ਿਆਦਾ ਮਾਤਰਾ ‘ਚ ਸੇਵਨ ਨਾ ਕਰੋ।
  2. ਇਸ ਤੋਂ ਇਲਾਵਾ ਸ਼ੂਗਰ ਕਰੇਵਿੰਗ ਨੂੰ ਘੱਟ ਕਰਨ ਲਈ ਪ੍ਰੋਸੈਸਡ ਫ਼ੂਡ ਅਤੇ ਖਨ ਨੂੰ ਘਰ ‘ਚ ਨਾ ਰੱਖੋ।
  3. ਨਾਸ਼ਤੇ ‘ਚ ਓਟਸ, ਫਲ, ਦੁੱਧ ਆਦਿ ਹੈਲਥੀ ਚੀਜ਼ਾਂ ਖਾਓ ਅਤੇ ਰੋਜ਼ਾਨਾ 8-10 ਗਲਾਸ ਪਾਣੀ ਪੀਓ।
  4. 20-30 ਮਿੰਟ ਦੀ ਸੈਰ, ਯੋਗਾ ਅਤੇ ਕਸਰਤ ਕਰੋ। ਇਸਦੇ ਨਾਲ ਹੀ ਤਣਾਅ ਘੱਟ ਲਓ ਅਤੇ 7-8 ਘੰਟਿਆਂ ਦੀ ਪੂਰੀ ਨੀਂਦ ਲਓ।

The post ਸਰੀਰ ਲਈ Slow ਜ਼ਹਿਰ ਹੈ ਖੰਡ, ਜਾਣੋ ਦਿਨ ਭਰ ‘ਚ ਕਿੰਨੀ ਮਾਤਰਾ ਜ਼ਰੂਰੀ ? appeared first on Daily Post Punjabi.

[ad_2]

Source link