Kachi Ghani oil benefits
ਪੰਜਾਬ

ਸਿਹਤ ਲਈ ਕਿਉਂ ਫ਼ਾਇਦੇਮੰਦ ‘ਕੱਚੀ ਘਾਣੀ’ ਤੇਲ, ਕਿਵੇਂ ਕੀਤਾ ਜਾਂਦਾ ਹੈ ਇਸ ਨੂੰ ਤਿਆਰ ?

[ad_1]

Kachi Ghani oil benefits: ਖਾਣਾ ਬਣਾਉਣ ‘ਚ ਤੇਲ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਖ਼ਾਸਕਰ ਭਾਰਤੀ ਪਕਵਾਨ ਤੇਲ ਤੋਂ ਬਿਨਾਂ ਸੁਆਦ ਨਹੀਂ ਲੱਗਦੇ। ਭਾਰਤੀ ਰਸੋਈ ‘ਚ ਭੋਜਨ ਪਕਾਉਣ ਲਈ ਸਰ੍ਹੋਂ, ਤਿਲ, ਸੂਰਜਮੁਖੀ, ਜੈਤੂਨ ਦਾ ਤੇਲ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਪਰ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਲੋਕ ਭੰਬਲਭੂਸੇ ‘ਚ ਪੈ ਜਾਂਦੇ ਹਨ ਕਿ ਇਹ ਸਿਹਤ ਲਈ ਚੰਗਾ ਹੈ ਜਾਂ ਨਹੀਂ। ਜਾਣਕਾਰੀ ਦੀ ਅਣਹੋਂਦ ‘ਚ ਕੁਝ ਲੋਕ ਅਨਹੈਲਥੀ ਕੁਕਿੰਗ ਆਇਲ ਦੀ ਵਰਤੋਂ ਕਰਨ ਲੱਗ ਜਾਂਦੇ ਹਨ। ਤੇਲ ਦੀ ਚਾਹੇ ਕੋਈ ਵੀ ਹੋਵੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਤੇਲ ਰਿਫਾਇੰਡ ਪ੍ਰੋਸੈਸ ਤੋਂ ਕੱਢੇ ਜਾ ਰਹੇ ਹਨ ਜਾਂ ਕੱਚੀ ਘਾਣੀ (ਕੋਲਡ ਪ੍ਰੋਸੈਸ) ਪ੍ਰਕਿਰਿਆ ਤੋਂ।

ਕੀ ਹੁੰਦਾ ਹੈ ਕੱਚੀ ਘਾਣੀ ਤੇਲ: ਦਰਅਸਲ ਸਿਹਤ ਲਈ ਕੱਚੀ ਘਾਣੀ ਦਾ ਤੇਲ ਬੈਸਟ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਤੇਲ ਨੂੰ ਕੱਢਣ ਲਈ ਕੋਈ ਵੀ preservative ਜਾਂ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ‘ਚ ਤੇਲ ਨੂੰ ਕੁਦਰਤੀ ਢੰਗ ਨਾਲ ਮਸ਼ੀਨਾਂ ਦੁਆਰਾ ਕੱਢਿਆ ਜਾਂਦਾ ਹੈ ਜਿਸ ਨਾਲ ਭੋਜਨ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ। ਕੱਚੀ ਘਾਣੀ ਤੇਲ ਨੂੰ ਘੱਟ ‘ਸੇਕ ਤੇ ਪਕਾਇਆ ਜਾਂਦਾ ਹੈ ਇਸ ਨਾਲ ਇਸ ਦੇ ਗੁਣ ਬਰਕਰਾਰ ਰਹਿੰਦੇ ਹਨ। ਡਾਇਟੀਸ਼ੀਅਨ ਵੀ ਸਿਹਤ ਲਈ ਕੱਚੀ ਘਾਣੀ ਤੇਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ‘ਚ ਹੈਲਥੀ ਫੈਟਸ ਹੁੰਦੇ ਹਨ ਜੋ ਨੁਕਸਾਨ ਨਹੀਂ ਪਹੁੰਚਾਉਂਦੇ।

Kachi Ghani oil benefits
Kachi Ghani oil benefits

ਸਿਹਤ ਲਈ ਕਿਉਂ ਫਾਇਦੇਮੰਦ: ਹੋਰ ਤੇਲਾਂ ਦੀ ਤਰ੍ਹਾਂ ਇਸ ਨੂੰ ਗਰਮੀ ਲਈ ਜ਼ਿਆਦਾ ਤਾਪਮਾਨ ‘ਚ ਨਹੀਂ ਰੱਖਿਆ ਜਾਂਦਾ। ਉੱਥੇ ਹੀ ਤੇਲ ਕੱਢਦੇ ਸਮੇਂ ਅਸ਼ੁੱਧ ਜਾਂ ਗੁੱਦੇ ਨਾਲ ਖ਼ਰਾਬ ਤੱਤਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਕਿਉਂਕਿ ਤੇਲ ਰਿਫਾਇੰਡ ਨਹੀਂ ਹੁੰਦਾ ਇਸ ਲਈ ਇਸ ਦੇ ਪੌਸ਼ਟਿਕ ਤੱਤ ਵੀ ਇਸ ਤਰ੍ਹਾਂ ਹੀ ਬਰਕਰਾਰ ਰਹਿੰਦੇ ਹਨ। ਇਸ ‘ਚ ਖਣਿਜ, ਵਿਟਾਮਿਨ, ਪੌਲੀਅਨਸੈਟਰੇਟਿਡ ਫੈਟ, ਓਮੇਗਾ-3 ਫੈਟੀ ਐਸਿਡ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਆਯੁਰਵੈਦ ਵੀ ਕੱਚੀ ਘਾਣੀ ਤੇਲ ਨੂੰ ਖਾਣਾ ਪਕਾਉਣ ਲਈ ਸਹੀ ਮੰਨਦੇ ਹਨ। ਦਰਅਸਲ ਰਿਫਾਇੰਡ ਤੇਲ ਨੂੰ ਪ੍ਰੋਸੈਸ ਕਰਨ ਲਈ ਕਈ ਤਰ੍ਹਾਂ ਦੇ ਬਲੀਚ ਅਤੇ ਕੈਮੀਕਲ ਇਸਤੇਮਾਲ ਹੁੰਦੇ ਹਨ। ਇਸ ਨਾਲ ਤੇਲ ‘ਚ ਮੌਜੂਦ ਨਿਊਟ੍ਰੀਸ਼ੀਅਨ, ਸੁਆਦ, ਰੰਗ ਅਤੇ ਖੁਸ਼ਬੂ ਚਲੀ ਜਾਂਦੀ ਹੈ। ਦੇਖਣ ‘ਚ ਚਾਹੇ ਚੰਗਾ ਲੱਗੇ ਪਰ ਸਿਹਤ ਲਈ ਇਹ ਬਿਲਕੁਲ ਨੁਕਸਾਨਦੇਹ ਹੈ। ਅਜਿਹੇ ‘ਚ ਖਾਣਾ ਪਕਾਉਣ ਲਈ ਕੱਚੀ ਘਾਣੀ ਤੇਲ ਦੀ ਵਰਤੋਂ ਕਰਨਾ ਵਧੀਆ ਹੋਵੇਗਾ।

ਕੋਲਡ ਪ੍ਰੈਸਡ ਤੇਲ ਦੇ ਫਾਇਦੇ: ਇਹ ਤੇਲ ਕੁਦਰਤੀ ਤੌਰ ‘ਤੇ ਕੋਲੈਸਟਰੋਲ ਅਤੇ ਫੈਟ ਫ੍ਰੀ ਹੁੰਦਾ ਹੈ। ਇਸ ‘ਚ ਕੋਈ ਰਸਾਇਣ ਅਤੇ preservative ਨਹੀਂ ਹੁੰਦੇ। ਉੱਥੇ ਹੀ ਇਸ ‘ਚ ਤੇਲ ਦਾ ਅਸਲ ਸੁਆਦ ਹੁੰਦਾ ਹੈ ਅਤੇ ਇਸ ਲਈ ਇਸ ‘ਚ ਬਣਾਇਆ ਭੋਜਨ ਜ਼ਿਆਦਾ ਸਵਾਦ ਅਤੇ ਪੌਸ਼ਟਿਕ ਹੁੰਦਾ ਹੈ।

Kachi Ghani oil benefits
Kachi Ghani oil benefits

ਦਿਲ ਨੂੰ ਰੱਖੇ ਸਿਹਤਮੰਦ: ਕੱਚੀ ਘਾਣੀ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਉੱਥੇ ਹੀ ਇਸ ‘ਚ ਮੌਜੂਦ ਅਲਫਾ ਲਿਨੋਲੇਨਿਕ ਐਸਿਡ ਖੂਨ ‘ਚ ਇਕੱਠੇ ਹੋਏ ਪਲੇਟਲੈਟਸ ਨੂੰ ਘੱਟ ਕਰਦਾ ਹੈ। ਇਸ ਨਾਲ ਨਾ ਸਿਰਫ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ ਬਲਕਿ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਦੇ ਹੋ। ਰਸਾਇਣਕ ਤੇਲਾਂ ਨਾਲ ਸ਼ੂਗਰ ਦੇ ਮਰੀਜ਼ਾਂ ‘ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਪਰ ਕੱਚੀ ਘਾਣੀ ਤੇਲ ਤੁਹਾਡੇ ਲਈ ਸਹੀ ਰਹੇਗਾ। ਇਹ ਬਲੱਡ ਸ਼ੂਗਰ ਅਤੇ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਜੋ ਤੁਹਾਡੇ ਲਈ ਲਾਭਕਾਰੀ ਹੈ। ਐਂਟੀ ਆਕਸੀਡੈਂਟਸ, ਐਂਟੀਬੈਕਟੀਰੀਅਲਜ਼, ਐਂਟੀ-ਇਨਫਲੇਮੇਟਰੀ, ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਈ ਨਾਲ ਭਰਪੂਰ ਇਹ ਤੇਲ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਇਹ ਸਰੀਰ ਨੂੰ ਕਈ ਵਿਕਾਰਾਂ ਨਾਲ ਲੜਨ ‘ਚ ਸਹਾਇਤਾ ਕਰਦਾ ਹੈ।

Inflammation ਲਈ ਚੰਗਾ: ਐਂਟੀਆਕਸੀਡੈਂਟ ਅਤੇ ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਕੱਚੀ ਘਾਣੀ ਤੇਲ ਸਰੀਰ ਨੂੰ inflammation ਨਾਲ ਲੜਨ ਦੀ ਤਾਕਤ ਦਿੰਦਾ ਹੈ। inflammation ਇਕ ਅਜਿਹੀ ਸਥਿਤੀ ਹੈ ਜੋ ਸਰੀਰ ‘ਚ ਸੋਜ ਦਾ ਕਾਰਨ ਬਣਦੀ ਹੈ। ਖੋਜ ਦੇ ਅਨੁਸਾਰ ਸਰੀਰ ਦੇ ਤਿੰਨ ਮੁੱਖ ਦੋਸ਼ ਵਾਤ, ਪਿਤ ਅਤੇ ਕਫ਼ ਨੂੰ ਸੰਤੁਲਿਤ ਕਰਨ ‘ਚ ਵੀ ਕੱਚੀ ਘਾਣੀ ਤੇਲ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਤੇਲ ਸਕਿਨ ਲਈ ਵੀ ਪੂਰੀ ਤਰ੍ਹਾਂ ਹੈਲਥੀ, ਸ਼ੁੱਧਤਾ ਹੁੰਦਾ ਹੈ। ਇਸ ‘ਚ ਗੁੱਡ ਬੈਕਟੀਰੀਆ ਹੁੰਦੇ ਹਨ ਇਸ ਲਈ ਇਸ ਨਾਲ ਸਰੀਰ ‘ਤੇ ਮਾਲਸ਼ ਕਰਨ ਨਾਲ ਤ੍ਰਿਡੋਸ਼ਾ ਖ਼ਤਮ ਹੁੰਦਾ ਹੈ। ਖ਼ਾਸਕਰ ਵਾਤ ਦੀਆਂ ਸਮੱਸਿਆਵਾਂ ‘ਚ ਇਹ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਭਾਰ ਘੱਟ ਕਰਨਾ: ਅਕਸਰ ਲੋਕ ਭਾਰ ਘਟਾਉਣ ਲਈ ਤੇਲ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹਨ ਪਰ ਕੱਚੀ ਘਾਣੀ ਤੇਲ ਭਾਰ ਘਟਾਉਣ ‘ਚ ਵੀ ਬੈਸਟ ਮੰਨਿਆ ਜਾਂਦਾ ਹੈ। ਕੱਚੀ ਘਾਣੀ ਦੇ ਪੌਸ਼ਟਿਕ ਤੱਤ ਲਿਵ ‘ਚ ਜਾ ਕੇ ਫੈਟ ਦੀ ਮਾਤਰਾ ਨੂੰ ਘਟਾਉਂਦੇ ਹਨ। ਉੱਥੇ ਹੀ ਇਸ ਦੀ ਲੈਕਸੇਟਿਵ ਪ੍ਰਾਪੀਟੀਜ਼ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਤੁਸੀਂ ਬਿਨਾਂ ਕਿਸੇ ਦੇਖਭਾਲ ਦੇ ਭਾਰ ਘਟਾਉਣ ਲਈ ਇਸ ਦਾ ਸੇਵਨ ਕਰ ਸਕਦੇ ਹੋ। ਇਹ ਸਪੱਸ਼ਟ ਹੈ ਕਿ ਕੋਲਡ ਪ੍ਰੋਸੈੱਸਡ ਤੇਲ ਹੀ ਸਿਹਤ ਲਈ ਚੰਗਾ ਹੈ ਪਰ ਸਵਾਲ ਡੀਪ ਫ੍ਰਾਈ ਚੀਜ਼ਾਂ ਬਣਾਉਣ ਦਾ ਹੈ ਤਾਂ ਦੱਸ ਦਈਏ ਜ਼ਿਆਦਾ ਗਰਮ ਕਰਨ ਨਾਲ ਤੇਲ ਦੇ ਅਨਸੈਚੁਰੇਟਿਡ ਫੈਟ (ਜਲਦੀ ਘਲਣ ਵਾਲੇ ਫੈਟ) ਦਾ ਹਿੱਸਾ ਹੋ ਜਾਂਦੇ ਹਨ। ਅਜਿਹੇ ‘ਚ ਇਹ ਤੇਲ ਸਿਹਤ ਲਈ ਨੁਕਸਾਨਦੇਹ ਹੋ ਜਾਂਦਾ ਹੈ ਇਸ ਲਈ ਭੋਜਨ ਨੂੰ ਸਹੀ ਤਾਪਮਾਨ ‘ਤੇ ਪਕਾਓ।

The post ਸਿਹਤ ਲਈ ਕਿਉਂ ਫ਼ਾਇਦੇਮੰਦ ‘ਕੱਚੀ ਘਾਣੀ’ ਤੇਲ, ਕਿਵੇਂ ਕੀਤਾ ਜਾਂਦਾ ਹੈ ਇਸ ਨੂੰ ਤਿਆਰ ? appeared first on Daily Post Punjabi.

[ad_2]

Source link