ਸਿਹਤ ਵਿਭਾਗ ਘਰਿਆਲਾ ਵਲੋਂ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ।
ਤਰਨਤਾਰਨ ਖੇਮਕਰਨ( ਰਸ਼ਪਾਲ ਪੰਨੂ )
ਸਿਵਲ ਸਰਜਨ ਤਰਨ ਤਾਰਨ ਡਾਕਟਰ ਸੀਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਨੀਤੂ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰਿਆਲਾ ਦੀ ਰਹਿਨੁਮਾਈ ਹੇਠ ਪਿੰਡ ਘਰਿਆਲਾ ਅਤੇ ਦੁੱਬਲੀ ਵਿਚ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ।
ਇਸ ਸਮੇਂ ਪਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਕੈਂਸਰ , ਮੂੰਹ ਦੀ ਬਦਬੂ,ਦੰਦਾ ਦੀਆ ਬੀਮਾਰੀਆਂ ,ਵਰਗੇ ਭਿਆਨਕ ਰੋਗ ਸਾਹ ਦਾ ਰੋਗ, ਅਤੇ ਟੀ ਬੀ ਵਰਗੇ ਰੋਗ ਹੁੰਦੇ ਹਨ ।
ਇਸ ਸਬੰਧੀ ਸਰਕਾਰ ਨੇ ਕੋਟਪਾ ਐਕਟ ਤਹਿਤ ਕਾਨੂੰਨ ਬਣਾਏ ਹਨ ਜਿਸ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣ ਤੇ ਪੂਰਨ ਪਾਬੰਦੀ ਹੈ।
ਇਸ ਉਪਰੰਤ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਜੁਰਮਾਨਾ ਕੀਤਾ ਗਿਆ ।
ਇਸ ਸਮੇਂ ਪਰਮਜੀਤ ਸਿੰਘ ਬਲਾਕ ਐਜੂਕੇਟਰ, ਜ਼ੋਰਾਵਰ ਸਿੰਘ ਸੁਪਰਵਾਈਜ਼ਰ,ਸਿਕੰਦਰ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਹਾਜਰ ਸਨ।