ਪੰਜਾਬ

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਹੋਮਿਓਪੈਥਿਕ ਕੈਂਪ ਲਗਾਇਆ

ਜਗਰਾਉਂ, 13 ਮਾਰਚ (ਪਰਮਜੀਤ ਗਰੇਵਾਲ )-ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਅਗਵਾੜ ਲੋਪੋ ਵਿਵੇਕ ਕਲੀਨਿਕ ਵਿਖੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵੋਮੈਨ ਸੈੱਲ ਦੀ ਇੰਚਾਰਜ ਐਸ. ਆਈ. ਕਮਲਦੀਪ ਕੌਰ ਨੇ ਰੀਬਨ ਕੱਟ ਕੇ ਕੀਤਾ | ਕੈਂਪ ਦੌਰਾਨ ਡਾਕਟਰ ਤਮੰਨਾ ਜੈਨ ਹੋਮਿਓਪੈਥਿਕ ਫਿਜ਼ੀਸ਼ਨ ਤੇ ਸਰਜਣ ਨੇ 80 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਡਾਕਟਰ ਤਮੰਨਾ ਜੈਨ ਨੇ ਕਿਹਾ ਕਿ ਹੋਮਿਓਪੈਥਿਕ ਇਲਾਜ ਨਾਲ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ | ਹੋਮਿਓਪੈਥਿਕ ਦਵਾਈ ਬਿਮਾਰੀਆਂ ਨੂੰ ਹੋਲੀ-ਹੋਲੀ ਖ਼ਤਮ ਕਰ ਦਿੰਦੀ ਹੈ | ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ ‘ਚ ਹੋਮਿਓਪੈਥਿਕ ਰਾਹੀਂ ਆਪਣਾ ਇਲਾਜ ਕਰਵਾਕੇ ਠੀਕ ਵੀ ਹੋਏ ਹਨ | ਇਸ ਮੌਕੇ ਵੋਮੈਨ ਸੈੱਲ ਦੀ ਇੰਚਾਰਜ ਕਮਲਦੀਪ ਕੌਰ ਨੇ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਚੇਅਰਮੈਨ ਗਗਨਦੀਪ ਸਿੰਘ ਸਰਨਾ ਤੇ ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਆਪਣੇ ਮਿਸ਼ਨ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ ਤੇ ਆਉਣ ਵਾਲੇ ਸਮੇਂ ‘ਚ ਵੱਡੇ-ਵੱਡੇ ਪ੍ਰੋਜੈਕਟ ਲਗਾਏ ਜਾਣਗੇ | ਇਸ ਮੌਕੇ ਡਾ: ਰਜਨ ਖੰਨਾ ਨੇ ਦੱਸਿਆ ਕਿ ਵਿਵੇਕ ਕਲੀਨਿਕ ਵਿਖੇ ਸੰਸਥਾ ਦੇ ਸਹਿਯੋਗ ਨਾਲ ਜਿੱਥੇ ਲੋੜਵੰਦਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ, ਉਥੇ ਸਮੇਂ-ਸਮੇਂ ‘ਤੇ ਕੈਂਪ ਲਗਾਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੌਕੇ ਅਮਨ ਤਿਹਾੜਾ, ਇਕਬਾਲ ਸਿੰਘ, ਜਸਵਿੰਦਰ ਸਿੰਘ ਡਾਂਗੀਆਂ, ਨਛੱਤਰ ਸਿੰਘ, ਚਰਨ ਸਿੰਘ, ਰਾਜੂ ਰਾਈਟਰ, ਡਾ: ਪਾਲੀ ਤੇ ਚਰਨੀ ਵੀ ਹਾਜ਼ਰ ਸਨ |