[ad_1]
ਪੰਜਾਬ ਅੱਜ ਕਿਸਾਨਾਂ ਦੁਆਰਾ ਦਿੱਤੇ ਸਦੇ ਦੇ ਕਾਰਨ ਮੁਕੰਮਲ ਬੰਦ ਰਿਹਾ। ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਅਤੇ ਕਲਾਕਾਰਾਂ ਵਲੋਂ ਧਰਨੇ ਲਗਾਏ ਸਨ ਇਸ ਕਿਸਾਨ ਬਿੱਲਾਂ ਦੇ ਵਿਰੋਧ ਦੇ ਵਿਚ। ਇਹਨਾਂ ਧਰਨਿਆਂ ਵਿਚ ਪੰਜਾਬ ਦੇ ਕਈ ਮਸ਼ਹੂਰ ਕਲਾਕਾਰ ਵੀ ਪਹੁੰਚੇ ਸਨ ਜੋ ਕਿਸਾਨਾਂ ਦੀ ਹਮਾਇਤ ਕਰ ਰਹੇ ਸਨ। ਅੱਜ ਸਿੱਧੂ ਮੂਸੇਵਾਲਾ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਜਿਥੋਂ ਹੁਣ ਇੱਕ ਵੱਡੀ ਖਬਰ ਆ ਰਹੀ ਹੈ।
ਅੱਜ ਮਾਨਸਾ ‘ਚ ਖੇਤੀ ਬਿੱਲਾਂ ਨੂੰ ਲੈ ਕੇ ਹੋਏ ਰੋਸ ਮੁਜ਼ਾਹਰਿਆਂ ‘ਚ ਚੋਰਾਂ ਦਾ ਵੀ ਚੰਗਾ ਦਾਅ ਲੱਗਾ।ਇਸ ਧਰਨੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਸ਼ਾਮਲ ਹੋਏ ਸੀ ਅਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਪਹੁੰਚੇ ਸੀ।ਇਸ ਦੌਰਾਨ ਬਰਨਾਲਾ ਤੋਂ ਪਹੁੰਚੇ ਨੌਜਵਾਨ ਨੇਤਾ ਭਾਨਾ ਸਿੱਧੂ ਦੇ ਇੱਕ ਸਾਥੀ ਦਾ ਲਾਇਸੈਂਸੀ ਰਿਵਾਲਵਰ ਚੋਰੀ ਹੋ ਗਿਆ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ।
ਪੰਜਾਬੀ ਗਾਇਕਾਂ ਦੇ ਧਰਨੇ ‘ਚ ਅਸਲਾ ਲੈ ਕੇ ਪਹੁੰਚਣ ਵਾਲੇ ਤੇ ਪੁਲਿਸ ਹੁਣ ਕੀ ਕਾਰਵਾਈ ਕਰੇਗੀ ਇਸ ਦਾ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ। ਮਾਨਸਾ ‘ਚ ਅਸਲਾ ਲੈ ਕੇ ਆਉਣ ਤੇ ਧਾਰਾ 144 ਲਾਈ ਗਈ ਸੀ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਥਾਣਾ ਸਿਟੀ 1 ‘ਚ ਰਿਪੋਰਟ ਦਰਜ ਕਰਵਾਉਣ ਆਏ ਨੌਜਵਾਨਾਂ ਨੇ ਦੱਸਿਆ ਕਿ ਧਰਨੇ ਦੌਰਾਨ ਉਨ੍ਹਾਂ ਦੇ ਸਾਥੀ ਦਾ ਰਿ – ਵਾ- ਲ- ਵ- ਰ ਚੋਰੀ ਹੋ ਗਿਆ ਹੈ।
The post ਸਿੱਧੂ ਮੂਸੇਵਾਲ ਦੇ ਧਰਨੇ ਚ ਆਹ ਦੇਖੋ ਕਿਸੇ ਨੇ appeared first on News 35 Media.
[ad_2]
Source link