Listening Music health benefits
ਪੰਜਾਬ

ਹਰ ਦਰਦ ਦਾ ਇਲਾਜ਼ ਹੈ ਮਿਊਜ਼ਿਕ, ਜਾਣੋ ਮਿਊਜ਼ਿਕ ਸੁਣਨ ਦੇ ਫ਼ਾਇਦੇ ?

[ad_1]

Listening Music health benefits: ਅੱਜ ਦੇ ਸਮੇਂ ਵਿੱਚ ਹਰ ਦੂਸਰਾ ਵਿਅਕਤੀ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੈ। ਅਜਿਹੇ ‘ਚ ਜ਼ਿਆਦਾ ਚਿੰਤਾ ਕਰਨ ਨਾਲ ਡਿਪ੍ਰੈਸ਼ਨ ‘ਚ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਮਿਊਜ਼ਿਕ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਗਾਣੇ ਸੁਣਨ ਨਾਲ ਇਸ ਤੋਂ ਰਿਲੀਜ਼ ਹੋਣ ਵਾਲੇ ਹਾਰਮੋਨਸ ਸੇਰੋਟੋਨਿਨ ਅਤੇ ਐਂਡੋਰਫਿਨ ਤਣਾਅ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਵਿਅਕਤੀ ਦਾ ਦਿਮਾਗ ਸ਼ਾਂਤ ਹੋ ਕੇ ਦਰਦ ਭੁੱਲ ਕੇ ਚੰਗਾ ਮਹਿਸੂਸ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਇਹ ਇੱਕ ਥੈਰੇਪੀ ਦੀ ਤਰ੍ਹਾਂ ਕੰਮ ਕਰਕੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਤਾਂ ਆਓ ਜਾਣਦੇ ਹਾਂ ਮਿਊਜ਼ਿਕ ਸੁਣਨ ਦੇ ਵੱਡੇ ਫਾਇਦਿਆਂ ਬਾਰੇ…

Listening Music health benefits
Listening Music health benefits

ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ: ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਮਿਊਜ਼ਿਕ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੋ ਕੇ ਦਿਮਾਗ ਅਤੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਮੰਨਿਆ ਗਿਆ ਹੈ ਕਿ ਹੌਲੀ ਗਤੀ ਦਾ ਮਿਊਜ਼ਿਕ ਸੁਣਨ ਨਾਲ ਸਟ੍ਰੋਕ ਦੀ ਪ੍ਰੇਸ਼ਾਨੀ ਦੂਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਦਰਅਸਲ ਗਾਣੇ ਸੁਣਨ ਨਾਲ ਦਿਮਾਗ ਸ਼ਾਂਤ ਹੋਣ ਨਾਲ ਸਟ੍ਰੈੱਸ ਲੈਵਲ ਘੱਟ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

Listening Music health benefits
Listening Music health benefits

ਡਿਪ੍ਰੈਸ਼ਨ ਨੂੰ ਕਰੇ ਦੂਰ: ਮਿਊਜ਼ਿਕ ਸੁਣਨ ਨਾਲ ਮਨ ਸ਼ਾਂਤ ਹੁੰਦਾ ਹੈ। ਇਹ ਇੱਕ ਥੈਰੇਪੀ ਦੀ ਤਰ੍ਹਾਂ ਕੰਮ ਕਰਦੇ ਹੋਏ ਮਨ ਅਤੇ ਦਿਮਾਗ ਨੂੰ ਸ਼ਾਂਤ ਕਰਕੇ ਤਣਾਅ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਇਸ ਨਾਲ ਵਿਅਕਤੀ ਨੂੰ ਆਪਣੀ ਪ੍ਰੇਸ਼ਾਨੀ ਅਤੇ ਦਰਦ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਡਿਪ੍ਰੈਸ਼ਨ ਨੂੰ ਘੱਟ ਕਰਨ ਲਈ ਮਿਊਜ਼ਿਕ ਸੁਣਨਾ ਬਹੁਤ ਫਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਮਿਊਜ਼ਿਕ ਕਿਸੇ ਵੀ ਦਰਦ ਨੂੰ ਘੱਟ ਕਰਨ ‘ਚ ਇਕ ਦਵਾਈ ਦੀ ਤਰਾਂ ਕੰਮ ਕਰਦਾ ਹੈ। ਕੋਈ ਵੀ ਵਿਅਕਤੀ ਚਾਹੇ ਕਿੰਨੇ ਵੀ ਦਰਦ ‘ਚ ਕਿਉਂ ਨਾ ਹੋਵੇ ਗਾਣੇ ਸੁਣਨ ਨਾਲ ਉਹ ਆਪਣਾ ਦਰਦ ਬਹੁਤ ਹੱਦ ਤਕ ਭੁੱਲ ਜਾਂਦਾ ਹੈ। ਖ਼ਾਸ ਤੌਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲੋਕਾਂ ਨੂੰ ਮਿਊਜ਼ਿਕ ਸੁਣਨ ਨਾਲ ਦਿਮਾਗ ਨੂੰ ਸੁਕੂਨ ਮਿਲਦਾ ਹੈ।

ਚੰਗੀ ਨੀਂਦ ਦਿਵਾਏ: ਅਕਸਰ ਚਿੰਤਾ ਦੇ ਕਾਰਨ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਰਾਤ ਨੂੰ ਗਾਣੇ ਸੁਣਨ ਨਾਲ ਮਨ ਅਤੇ ਦਿਮਾਗ ਸਥਿਰ ਹੁੰਦਾ ਹੈ। ਅਜਿਹੇ ‘ਚ ਚੰਗੀ ਅਤੇ ਗਹਿਰੀ ਨੀਂਦ ਲੈਣ ਵਿੱਚ ਸਹਾਇਤਾ ਮਿਲਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸੌਣ ਤੋਂ ਪਹਿਲਾਂ ਹਮੇਸ਼ਾਂ ਸ਼ਾਂਤ ਦਾ ਮਿਊਜ਼ਿਕ ਸੁਣੋ। ਜ਼ਿਆਦਾ ਤੇਜ਼ ਗਾਣਾ ਸੁਣਨ ਨਾਲ ਸਿਰਦਰਦ ਅਤੇ ਬੇਚੈਨੀ ਦੀ ਸਮੱਸਿਆ ਹੋ ਸਕਦੀ ਹੈ।

ਬਿਮਾਰੀਆਂ ਤੋਂ ਬਚਾਅ: ਮਿਊਜ਼ਿਕ ਸੁਣਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਅਜਿਹੇ ‘ਚ ਇਹ ਬਿਮਾਰੀਆਂ ਤੋਂ ਬਚਾਅ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਹਰ ਰੋਜ਼ ਕੋਈ ਵੀ ਮਿਊਜ਼ਿਕ ਸੁਣੋ। ਗਾਣੇ ਸੁਣਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਚਿੰਤਾ ਦੂਰ ਹੁੰਦੀ ਹੈ। ਅਜਿਹੇ ‘ਚ ਤਣਾਅ ਲੈਵਲ ਘੱਟ ਹੋਣ ਨਾਲ ਅੰਦਰੋਂ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀ ਦਿਨ ਭਰ ਐਂਰਜੈਟਿਕ ਅਤੇ ਖੁਸ਼ ਰਹਿੰਦਾ ਹੈ।

The post ਹਰ ਦਰਦ ਦਾ ਇਲਾਜ਼ ਹੈ ਮਿਊਜ਼ਿਕ, ਜਾਣੋ ਮਿਊਜ਼ਿਕ ਸੁਣਨ ਦੇ ਫ਼ਾਇਦੇ ? appeared first on Daily Post Punjabi.

[ad_2]

Source link